Home /News /punjab /

ਬਠਿੰਡਾ: ਬੱਸ ਸਟੈਂਡ 'ਚ ਲੱਗੀ ਭਿਆਨਕ ਅੱਗ, ਸੁੱਤੇ ਪਏ ਕੰਡਕਟਰ ਦੀ ਜ਼ਿੰਦਾ ਸੜਨ ਨਾਲ ਮੌਤ

ਬਠਿੰਡਾ: ਬੱਸ ਸਟੈਂਡ 'ਚ ਲੱਗੀ ਭਿਆਨਕ ਅੱਗ, ਸੁੱਤੇ ਪਏ ਕੰਡਕਟਰ ਦੀ ਜ਼ਿੰਦਾ ਸੜਨ ਨਾਲ ਮੌਤ

ਬਠਿੰਡਾ ਦੇ ਭਗਤਾ ਭਾਈ 'ਚ ਬੱਸ ਸਟੈਂਡ ਵਿੱਚ ਦੇਰ ਰਾਤ ਚਾਰ ਬੱਸਾਂ ਨੂੰ ਅੱਗ ਲੱਗੀ

ਬਠਿੰਡਾ ਦੇ ਭਗਤਾ ਭਾਈ 'ਚ ਬੱਸ ਸਟੈਂਡ ਵਿੱਚ ਦੇਰ ਰਾਤ ਚਾਰ ਬੱਸਾਂ ਨੂੰ ਅੱਗ ਲੱਗੀ

Fire at Bhagta Bhai Bus Stand in Bathinda-ਅਚਾਨਕ ਅੱਗ ਲੱਗਣ ਕਾਰਨ ਚਾਰ ਬੱਸਾਂ ਸੜ ਕੇ ਸੁਆਹ ਹੋ ਗਈਆਂ, ਉੱਥੇ ਹੀ ਬੱਸ ਵਿੱਚ ਸੁੱਤੇ ਹੋਏ ਇੱਕ ਕੰਡਕਟਰ ਦੀ ਮੌਤ ਹੋ ਗਈ, ਜਿਸ ਦੀ ਪੁਸ਼ਟੀ ਪ੍ਰਾਈਵੇਟ ਬੱਸ ਦੇ ਮੈਨੇਜਰ ਨੇ ਮੀਡੀਆ ਦੇ ਸਾਹਮਣੇ ਕੀਤੀ, ਹੁਣ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ ...
 • Share this:
  ਬਠਿੰਡਾ ਦੇ ਭਗਤਾ ਭਾਈ 'ਚ ਵੱਡਾ ਹਾਦਸਾ ਵਾਪਰਿਆ ਹੈ। ਦੇਰ ਰਾਤ ਬੱਸ ਸਟੈਂਡ 'ਚ ਲੱਗੀ ਭਿਆਨਕ ਅੱਗ ਨਾਲ ਬੱਸ 'ਚ ਸੌਂ ਰਹੇ ਕੰਡਕਟਰ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ ਹੈ। ਦੇਰ ਰਾਤ ਕਰੀਬ 10:30 ਵਜੇ ਭਗਤਾ ਭਾਈ ਬੱਸ ਸਟੈਂਡ 'ਤੇ ਅਚਾਨਕ ਅੱਗ ਲੱਗਣ ਕਾਰਨ 4 ਬੱਸਾਂ ਸੜ ਕੇ ਸੁਆਹ ਹੋ ਗਈਆਂ, ਜਦੋਂਕਿ ਬੱਸ ਦੇ ਅੰਦਰ ਸੁੱਤੇ ਪਏ ਪ੍ਰਾਈਵੇਟ ਕੰਪਨੀ ਦੇ ਬੱਸ ਕੰਡਕਟਰ ਗੁਰਦਾਸ ਦੀ ਫਸ ਜਾਣ ਕਾਰਨ ਮੌਤ ਹੋ ਗਈ। ਅੱਗ ਬੁਝਾਉਣ ਵਾਲੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ।

  ਅਚਾਨਕ ਅੱਗ ਲੱਗਣ ਕਾਰਨ ਚਾਰ ਬੱਸਾਂ ਸੜ ਕੇ ਸੁਆਹ ਹੋ ਗਈਆਂ, ਉੱਥੇ ਹੀ ਬੱਸ ਵਿੱਚ ਸੁੱਤੇ ਹੋਏ ਇੱਕ ਕੰਡਕਟਰ ਦੀ ਮੌਤ ਹੋ ਗਈ, ਜਿਸ ਦੀ ਪੁਸ਼ਟੀ ਪ੍ਰਾਈਵੇਟ ਬੱਸ ਦੇ ਮੈਨੇਜਰ ਨੇ ਮੀਡੀਆ ਦੇ ਸਾਹਮਣੇ ਕੀਤੀ।

  ਹੁਣ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗ ਬਝਾਊ ਵਾਹਨਾਂ ਦੇ ਸਮੇਂ ਸਿਰ ਪਹੁੰਚਣ ਨਾਲ ਆਸ-ਪਾਸ ਖੜ੍ਹੀਆਂ ਕਈ ਹੋਰ ਬੱਸਾਂ ਦਾ ਬਚਾਅ ਹੋ ਗਿਆ।
  Published by:Sukhwinder Singh
  First published:

  Tags: Bathinda, Bus stand, Fire incident

  ਅਗਲੀ ਖਬਰ