Home /News /punjab /

ਲੱਕੜ ਦਾ ਮਿਸਤਰੀ ਰਾਤੋ-ਰਾਤ ਬਣਿਆ ਕਰੋੜਪਤੀ, ਨਿਕਲਿਆ ਦੋ ਕਰੋੜ ਰੁਪਏ ਦਾ ਇਨਾਮ

ਲੱਕੜ ਦਾ ਮਿਸਤਰੀ ਰਾਤੋ-ਰਾਤ ਬਣਿਆ ਕਰੋੜਪਤੀ, ਨਿਕਲਿਆ ਦੋ ਕਰੋੜ ਰੁਪਏ ਦਾ ਇਨਾਮ

ਲੱਕੜ ਦਾ ਮਿਸਤਰੀ ਰਾਤੋ-ਰਾਤ ਬਣਿਆ ਕਰੋੜਪਤੀ, ਨਿਕਲਿਆ ਦੋ ਕਰੋੜ ਰੁਪਏ ਦਾ ਇਨਾਮ

ਲੱਕੜ ਦਾ ਮਿਸਤਰੀ ਰਾਤੋ-ਰਾਤ ਬਣਿਆ ਕਰੋੜਪਤੀ, ਨਿਕਲਿਆ ਦੋ ਕਰੋੜ ਰੁਪਏ ਦਾ ਇਨਾਮ

Punjab carpenter wins Rs 2 Cr lottery : ਪੰਜਾਬ ਰਾਜ ਡੀਅਰ ਦੀਵਾਲੀ ਬੰਪਰ 2021 ਦਾ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਕੇ ਪਟਿਆਲਾ ਜ਼ਿਲ੍ਹੇ ਦੇ ਤ੍ਰਿਪੜੀ ਦਾ ਰਹਿਣ ਵਾਲਾ ਲੱਕੜ ਦਾ ਮਿਸਤਰੀ (ਕਾਰਪੇਂਟਰ) ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ। 

 • Share this:

  ਪਟਿਆਲਾ : ਪੰਜਾਬ ਦੇ ਪਟਿਆਲਾ(Patiala) ਜ਼ਿਲ੍ਹੇ ਦੇ ਤ੍ਰਿਪੁਰੀ ਦੇ ਇੱਕ 34 ਸਾਲਾ ਤਰਖਾਣ(carpenter) ਨੇ ਦੋ ਕਰੋੜ ਰੁਪਏ ਦੇ ਪੰਜਾਬ ਰਾਜ ਡੀਅਰ ਦੀਵਾਲੀ ਬੰਪਰ 2021(Punjab State Dear Diwali Bumper 2021) ਦਾ ਪਹਿਲਾ ਇਨਾਮ ਜਿੱਤਿਆ ਹੈ। ਤਰਖਾਣ ਨਰੇਸ਼ ਕੁਮਾਰ ਨੇ ਮੰਗਲਵਾਰ ਨੂੰ ਇਨਾਮ ਦਾ ਦਾਅਵਾ ਕੀਤਾ ਸੀ। ਉਸਨੇ ਨੇ ਕਿਹਾ ਕਿ ਬੰਪਰ ਇਨਾਮ ਉਸਦੇ ਲਈ ਹੈਰਾਨੀਜਨਕ ਸੀ ਅਤੇ ਉਸਨੇ ਆਪਣੇ ਸੁਪਨੇ ਵਿੱਚ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਉਹ ਇੰਨਾ ਵੱਡਾ ਇਨਾਮ ਜਿੱਤੇਗਾ।

  ਕੁਮਾਰ ਨੇ ਇਨਾਮੀ ਰਾਸ਼ੀ ਦੀ ਨਕਦੀ ਲਈ ਰਾਜ ਲਾਟਰੀ ਵਿਭਾਗ ਦੇ ਅਧਿਕਾਰੀਆਂ ਨੂੰ ਟਿਕਟ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣ ਤੋਂ ਬਾਅਦ ਕਿਹਾ ਕਿ "ਮੇਰੇ ਕੋਲ ਰੱਬ ਦਾ ਧੰਨਵਾਦ ਕਰਨ ਲਈ ਕੋਈ ਸ਼ਬਦ ਨਹੀਂ ਹਨ, ਜਿਸ ਨੇ ਮੇਰੇ 'ਤੇ ਆਪਣੀਆਂ ਅਸੀਸਾਂ ਦੀ ਵਰਖਾ ਕੀਤੀ। ਸਭ ਤੋਂ ਪਹਿਲਾਂ, ਮੈਂ ਇਨਾਮੀ ਰਾਸ਼ੀ ਨਾਲ ਇੱਕ ਨਵਾਂ ਘਰ ਬਣਾਵਾਂਗਾ, ਜੋ ਕਿ ਲੰਬੇ ਸਮੇਂ ਤੋਂ ਮੇਰਾ ਸੁਪਨਾ ਰਿਹਾ ਹੈ। ”

  ਲਾਟਰੀ ਵਿਭਾਗ ਦੇ ਅਧਿਕਾਰੀਆਂ ਨੇ ਜੇਤੂ ਨੂੰ ਭਰੋਸਾ ਦਿਵਾਇਆ ਕਿ ਇਨਾਮੀ ਰਾਸ਼ੀ ਜਲਦੀ ਹੀ ਉਸਦੇ ਬੈਂਕ ਖਾਤੇ ਵਿੱਚ ਜਮ੍ਹਾ ਕਰ ਦਿੱਤੀ ਜਾਵੇਗੀ।

  ਜ਼ਿਕਰਯੋਗ ਹੈ ਕਿ ਪੰਜਾਬ ਰਾਜ ਲਾਟਰੀਜ਼ ਵਿਭਾਗ ਨੇ ਸੋਮਵਾਰ ਨੂੰ ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ ਦੇ ਨਤੀਜੇ ਐਲਾਨ(Punjab Diwali Bumper Result) ਦਿੱਤੇ ਹਨ। ਨਤੀਜਿਆਂ ਦੇ ਐਲਾਨ ਲਈ ਡਰਾਅ ਲੁਧਿਆਣਾ ਵਿਖੇ ਕੱਢਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 4 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ ਟਿਕਟਾਂ ਏ-689984 ਅਤੇ ਬੀ-997538 (2 ਕਰੋੜ ਰੁਪਏ ਪ੍ਰਤੀ ਟਿਕਟ) ਨੂੰ ਦਿੱਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ 1 ਕਰੋੜ ਰੁਪਏ ਦਾ ਦੂਜਾ ਇਨਾਮ ਟਿਕਟ ਨੰ. ਏ-875367 ਨੂੰ ਮਿਲਿਆ ਹੈ।

  ਡਰਾਅ ਸਬੰਧੀ ਪੂਰੇ ਨਤੀਜੇ ਪੰਜਾਬ ਰਾਜ ਲਾਟਰੀਜ਼ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾ ਇਨਾਮ ਜਿੱਤਣ ਵਾਲੀਆਂ ਟਿਕਟਾਂ ਏ-689984 ਅਤੇ ਬੀ-997538 ਕ੍ਰਮਵਾਰ ਲੁਧਿਆਣਾ ਅਤੇ ਪਟਿਆਲਾ ਤੋਂ ਵਿਕੀਆਂ ਹਨ।

  Published by:Sukhwinder Singh
  First published:

  Tags: Diwali 2021, Patiala, The Punjab State Lottery