ਰਵੀ ਅਜ਼ਾਦ
ਮਲੇਰਕੋਟਲਾ ਦੇ ਇੱਕ ਭਾਜਪਾ ਆਗੂ ਖਿਲਾਫ ਇੱਕ ਸਹਾਇਕ ਥਾਣੇਦਾਰ ਨੇ ਡਿਊਟੀ 'ਚ ਵਿਘਨ ਪਾਉਣ ਅਤੇ ਵਰਦੀ ਨੂੰ ਹੱਥ ਪਾਉਣ ਦੇ ਦੋਸ਼ਾਂ ਤਹਿਤ ਥਾਣਾ ਸਿਟੀ-੧ ਮਲੇਰਕੋਟਲਾ ਖਿਲਾਫ ਮੁਕੱਦਮਾ ਕਰਵਾਇਆਂ ਹੈ।
ਭਾਜਪਾ ਯੁਵਾ ਮੋਰਚੇ ਦੇ ਪ੍ਰਧਾਨ ਸ੍ਰੀ ਦਿਲੇਸ ਕੁਮਾਰ ਖਿਲਾਫ ਖਿਲਾਫ ਪੁਲਿਸ ਵੱਲੋਂ ਦਰਜ ਕੀਤੀ ਸ਼ਿਕਾਇਤ ਵਿਚ ਸਹਾਇਕ ਥਾਣੇਦਾਰ ਸਾਮ ਸੁੰਦਰ ਕਮਾਡੋ ਵਾਸੀ ਗੋਬਿੰਦ ਨਗਰ ਅੰਬਾਲਾ ਕੈਟ ਹਰਿਆਣਾ ਨੇ ਦੋਸ਼ ਲਾਇਆ ਹੈ ਕਿ ਰਾਤੀਂ ਕਰੀਬ ਸਾਢੇ ਦਸ ਵਜੇ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਚੌਕ ਵਿਚ ਲਾਏ ਨਾਕੇ 'ਤੇ ਤੇਜ ਰਫਤਾਰ ਨਾਲ ਇਕ ਬਿਨਾ ਨੰਬਰ ਸਕੂਟਰੀ 'ਤੇ ਆ ਰਹੇ ਇਕ ਵਿਅਕਤੀ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਵਿਅਕਤੀ ਪੁਲਿਸ ਮੁਲਾਜਮਾਂ 'ਤੇ ਸ਼ਰਾਬ ਪੀਤੀ ਹੋਣ ਦਾ ਦੋਸ਼ ਲਾਉਂਦਾ ਗਾਲੀ ਗਲੋਚ ਕਰਨ ਲੱਗਿਆ ਅਤੇ ਉਸ ਦੀ ਵਰਦੀ ਨੂੰ ਹੱਥ ਪਾਇਆ।
ਉੱਧਰ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਸ੍ਰੀ ਦਿਲੇਸ ਕੁਮਾਰ ਨੇ ਆਪਣੇ ਉਪਰ ਪੁਲਿਸ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਪੁਲਿਸ ਕਾਰਵਾਈ ਨੂੰ ਹੁਕਮਰਾਨ ਕਾਂਗਰਸ ਪਾਰਟੀ ਦੀ ਸਿਆਸੀ ਬਦਲਾਖੋਰੀ ਦੱਸਿਆ ਹੈ। ਭਾਜਪਾ ਆਗੂ ਨੇ ਕਿਹਾ ਕਿ ਉਹ ਪੁਲਿਸ ਵਰਦੀ ਦਾ ਸਨਮਾਨ ਕਰਦੇ ਹਨ ਅਤੇ ਉਸ ਰਾਤ ਕਿਸੇ ਵੀ ਪੁਲਿਸ ਮੁਲਾਜਮ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਝਗੜਾ ਨਹੀਂ ਹੋਇਆ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Malerkotla, Punjab Police