ਢਾਬਾ ਚਲਾਉਣ ਵਾਲੀ ਔਰਤ ਸਮੇਤ ਦੋ ਹੋਰ ਵਿਅਕਤੀਆਂ ਤੇ ਜਬਰ ਜਨਾਹ ਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ

News18 Punjabi | News18 Punjab
Updated: March 12, 2021, 11:15 AM IST
share image
ਢਾਬਾ ਚਲਾਉਣ ਵਾਲੀ ਔਰਤ ਸਮੇਤ ਦੋ ਹੋਰ ਵਿਅਕਤੀਆਂ ਤੇ ਜਬਰ ਜਨਾਹ ਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ
ਢਾਬਾ ਚਲਾਉਣ ਵਾਲੀ ਔਰਤ ਸਮੇਤ ਦੋ ਹੋਰ ਵਿਅਕਤੀਆਂ ਤੇ ਜਬਰ ਜਨਾਹ ਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ

ਢਾਬੇ ਤੇ ਕੰਮ ਲਈ ਰੱਖੀ ਨੌਕਰਾਨੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਅਧਾਰ ਤੇ ਜਬਰ ਜਨਾਹ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

  • Share this:
  • Facebook share img
  • Twitter share img
  • Linkedin share img
ਰੂਪਨਗਰ : ਥਾਣਾ ਸਦਰ ਰੂਪਨਗਰ ਪੁਲੀਸ ਵੱਲੋਂ ਇਕ ਢਾਬਾ ਚਲਾ ਰਹੀ ਔਰਤ ਸਮੇਤ ਦੋ ਵਿਅਕਤੀਆਂ ਵਿਰੁੱਧ ਢਾਬੇ ਤੇ ਕੰਮ ਲਈ ਰੱਖੀ ਨੌਕਰਾਨੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਅਧਾਰ ਤੇ ਜਬਰ ਜਨਾਹ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਤਲਵਿੰਦਰ ਸਿੰਘ ਗਿੱਲ ਨੇ ਦੱਸਿਆ ਇਕ ਔਰਤ ਨੇ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਅਗਸਤ 2020 ਵਿੱਚ ਆਰ ਐੱਸ ਹੋਟਲ ਅਲੀਪੁਰ ਵਿਖੇ ਬਤੌਰ ਨੌਕਰਾਣੀ ਕੰਮ ਕਰਨ ਲੱਗੀ ਸੀ।

ਸ਼ਿਕਾਇਤ ਕਰਤਾ ਔਰਤ ਨੇ ਦੱਸਿਆ ਕਿ ਢਾਬਾ ਚਲਾਉਣ ਵਾਲੀ ਔਰਤ ਨੇ ਉਸ ਤੋਂ ਢਾਬੇ ਦੇ ਨਾਲ-ਨਾਲ ਆਪਣੇ ਘਰ ਵੀ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ। ਜਦੋਂ 12 ਅਗਸਤ 2020 ਨੂੰ ਉਹ ਹੋਟਲ ਦਾ ਕੰਮ ਖਤਮ ਕਰਕੇ ਸੁਖਵਿੰਦਰ ਕੌਰ ਸੁੱਖੀ ਦੇ ਘਰ ਕੰਮ ਕਰ ਰਹੀ ਸੀ ਤਾਂ ਉਸ ਵਕ਼ਤ ਘਰ ਵਿੱਚ ਵਿਜੇ ਕੁਮਾਰ ਉਰਫ ਰਾਣਾ ਅਤੇ ਹਰਪਿੰਦਰ ਸਿੰਘ ਉਰਫ ਕਾਲਾ ਆ ਗਏ ਅਤੇ ਸੁਖਵਿੰਦਰ ਕੌਰ ਸੁੱਖੀ ਦੇ ਕਮਰੇ ਵਿੱਚ ਚਲੇ ਗਏ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਸੁਖਵਿੰਦਰ ਕੌਰ ਸੁੱਖੀ ਨੇ ਉਸਨੂੰ ਆਪਣੇ ਕਮਰੇ ਵਿੱਚ ਬੁਲਾ ਲਿਆ ਅਤੇ ਕਮਰੇ ਦਾ ਦਰਵਾਜਾ ਕਾਲੇ ਨੇ ਬੰਦ ਕਰ ਲਿਆ, ਜਿਸ ਉਪਰੰਤ ਕਾਲੇ ਤੇ ਰਾਣੇ ਨੇ ਉਸਦੇ ਕਪੜੇ ਫਾੜ ਦਿੱਤੇ ਤੇ ਉਸ ਨਾਲ ਜਬਰ ਜਿਨਾਹ ਕੀਤਾ, ਜਦੋਂ ਸ਼ਿਕਾਇਤ ਕਰਤਾ ਨੇ ਛੁੱਟਣ ਦੀ ਕੋਸ਼ਿਸ਼ ਕੀਤੀ ਤਾਂ ਸੁੱਖੀ ਨੇ ਉਸਦੀਆਂ ਬਾਹਾਂ ਫੜ ਲਾਈਆਂ, ਇਸ ਮੌਕੇ ਉਸਦੀ ਤੇ ਵੀਡਿਓ ਵੀ ਬਣਾ ਲਈ ਅਤੇ ਧਮਕੀਆਂ ਦਿੱਤੀਆਂ ਕਿ ਜੇਕਰ ਉਸਨੇ ਕਿਸੇ ਨੂੰ ਕੁੱਝ ਦੱਸਿਆ ਤਾਂ ਉਸਦੀ ਵੀਡੀਓ ਨੈਟ ਤੇ ਪਾ ਦੇਣਗੇ।
ਡੀਐਸਪੀ ਤਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਸੁਖਵਿੰਦਰ ਕੌਰ ਉਰਫ ਸੁੱਖੀ, ਵਿਜੇ ਕੁਮਾਰ ਉਸ ਰਾਣਾ ਵਾਸੀ ਸਲੇਵਾਲ, ਅਤੇ ਹਰਵਿੰਦਰ ਸਿੰਘ ਉਰਫ ਰਾਣਾ ਅਲੀਪੁਰ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਹਾਲੇ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

(ਅਵਤਾਰ ਸਿੰਘ ਕੰਬੋਜ਼ ਦੀ ਰਿਪੋਰਟ)
Published by: Sukhwinder Singh
First published: March 12, 2021, 11:13 AM IST
ਹੋਰ ਪੜ੍ਹੋ
ਅਗਲੀ ਖ਼ਬਰ