ਲੁਧਿਆਣਾ ਟਰੈਫਿਕ ਇੰਚਾਰਜ ਜਗਜੀਤ ਸਿੰਘ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਹੋਇਆ ਦਰਜ,ਸਬ ਇੰਸਪੈਕਟਰ ਨੂੰ ਕੀਤਾ ਗਿਆ ਸੰਸਪੈਂਡ, 

News18 Punjabi | News18 Punjab
Updated: June 11, 2021, 1:44 PM IST
share image
ਲੁਧਿਆਣਾ ਟਰੈਫਿਕ ਇੰਚਾਰਜ ਜਗਜੀਤ ਸਿੰਘ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਹੋਇਆ ਦਰਜ,ਸਬ ਇੰਸਪੈਕਟਰ ਨੂੰ ਕੀਤਾ ਗਿਆ ਸੰਸਪੈਂਡ, 
ਲੁਧਿਆਣਾ ਟਰੈਫਿਕ ਇੰਚਾਰਜ ਜਗਜੀਤ ਸਿੰਘ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਹੋਇਆ ਦਰਜ

ਬੀਤੇ ਦਿਨੀ ਪੀੜਤਾ ਵੱਲੋਂ ਪੁਲੀਸ ਕਮਿਸ਼ਨਰ  ਦਫ਼ਤਰ ਅੱਗੇ ਲਗਾਈ ਗਈ ਸੀ ਗੁਹਾਰ ,  ਪੁਲਸ ਨੇ ਕਾਰਵਾਈ ਕਰਦਿਆਂ  ਮਾਮਲੇ ਵਿਚ ਤਿੰਨ ਖਿਲਾਫ਼  ਕੀਤਾ ਗਿਆ ਮੁਕੱਦਮਾ ਦਰਜ

  • Share this:
  • Facebook share img
  • Twitter share img
  • Linkedin share img
ਜਸਵੀਰ ਬਰਾੜ
ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਕੁਝ ਦਿਨ ਪਹਿਲਾਂ ਇਕ ਮਹਿਲਾ ਵੱਲੋਂ ਟਰੈਫਿਕ ਪੁਲਸ ਚ ਤੈਨਾਤ ਸਬ ਇੰਸਪੈਕਟਰ ਉਪਰ ਗੰਭੀਰ ਇਲਜ਼ਾਮ ਲਗਾਏ ਗਏ ਸਨ, ਪੀੜਤ ਔਰਤ ਨੇ ਕਿਹਾ ਸੀ ਕਿ ਉਸ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਸ ਦਾ ਬਲਾਤਕਾਰ ਕੀਤਾ ਗਿਆ ਹੈ ਜਿਸ ਵਿਚ ਉਹ ਸਬ ਇੰਸਪੈਕਟਰ ਜਗਜੀਤ ਸਿੰਘ ਅਤੇ ਕੁਝ ਹੋਰ ਲੋਕਾਂ ਉਪਰ ਆਰੋਪ ਲਗਾ ਰਹੀ ਸੀ। ਅਤੇ ਜਿਸ ਦੇ ਉਪਰ ਕਾਰਵਾਈ ਕਰਦਿਆਂ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਵਿੱਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਸ ਦੁਆਰਾ ਕਾਰਵਾਈ ਕਰਦਿਆਂ  ਸਬ ਇੰਸਪੈਕਟਰ ਨੂੰ ਸਸਪੈਂਡ ਵੀ ਕਰ ਦਿਤਾ ਗਿਆ ਹੈ  ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ 1 ਪਰੱਗਿਆ ਜੈਨ ਨੇ ਦੱਸਿਆ ਕਿ ਬਿਆਨਾਂ ਦੇ ਅਧਾਰ ਤੇ ਸਬ-ਇੰਸਪੈਕਟਰ ਅਤੇ ਉਸ ਦੇ ਸਾਥੀਆਂ ਉੱਪਰ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਬੇਸ਼ਕ ਪੁਲਸ ਮੁਲਾਜ਼ਮ ਖਿਲਾਫ਼ ਹੁਣ ਪੁਲਸ ਵਾਲਿਆਂ ਵੱਲੋਂ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ । ਪਰ ਇਕ ਹੋਰ ਪੀੜਤ ਮਹਿਲਾ ਨੂੰ ਕਾਫੀ ਲੰਬੇ ਸਮੇਂ ਤੋਂ ਪੁਲਸ ਕਮਿਸ਼ਨਰ ਦਫ਼ਤਰ ਦੇ ਬਾਹਰ ਬੈਠੀ ਹੈ ਅਤੇ ਇਕ ਵਿਧਾਇਕ ਖ਼ਿਲਾਫ਼ ਬਲਾਤਕਾਰ ਦੇ ਇਲਜਾਮ ਲਗਾ ਰਹੀ ਹੈ । ਪਰ ਕਾਫੀ ਲੰਬਾ ਸਮਾਂ ਬੀਤ ਜਾਣ ਤੇ ਵੀ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ । ਕੀ ਇਸ ਨੂੰ ਪੁਲਿਸ ਵਿਭਾਗ ਉਪਰ ਪ੍ਰੈਸ਼ਰ ਸਮਝਿਆ ਜਾਵੇ ਜਾਂ ਫਿਰ ਵਿਭਾਗ ਦੇ ਅਧਿਕਾਰੀ  ਜਿਨ੍ਹਾਂ ਨੇ ਕਾਰਵਾਈ ਕਰਨੀ ਹੈ ਉਹ ਬਹੁਤ ਜ਼ਿਆਦਾ ਬਿਜ਼ੀ ਹਨ
Published by: Ramanpreet Kaur
First published: June 11, 2021, 1:44 PM IST
ਹੋਰ ਪੜ੍ਹੋ
ਅਗਲੀ ਖ਼ਬਰ