Home /News /punjab /

ਬੱਸ ‘ਚ ਧੀ ਨਾਲ ਸ਼ਰੇਆਮ ਛੇੜਛਾੜ, ਪਿਓ ਦੇ ਰੋਕਣ 'ਤੇ ਸਾਥੀਆਂ ਨੂੰ ਬੁਲਾ ਕੀਤੀ ਬਦਤਮੀਜ਼ੀ ਤੇ ਤੋੜਿਆ ਸ਼ੀਸ਼ਾ

ਬੱਸ ‘ਚ ਧੀ ਨਾਲ ਸ਼ਰੇਆਮ ਛੇੜਛਾੜ, ਪਿਓ ਦੇ ਰੋਕਣ 'ਤੇ ਸਾਥੀਆਂ ਨੂੰ ਬੁਲਾ ਕੀਤੀ ਬਦਤਮੀਜ਼ੀ ਤੇ ਤੋੜਿਆ ਸ਼ੀਸ਼ਾ

ਬੱਸ ‘ਚ ਧੀ ਨਾਲ ਸ਼ਰੇਆਮ ਛੇੜਛਾੜ, ਪਿਓ ਦੇ ਰੋਕਣ 'ਤੇ ਸਾਥੀਆਂ ਨੂੰ ਬੁਲਾ ਕੀਤੀ ਬਦਤਮੀਜ਼ੀ ਤੇ ਤੋੜਿਆ ਸ਼ੀਸ਼ਾ

ਬੱਸ ‘ਚ ਧੀ ਨਾਲ ਸ਼ਰੇਆਮ ਛੇੜਛਾੜ, ਪਿਓ ਦੇ ਰੋਕਣ 'ਤੇ ਸਾਥੀਆਂ ਨੂੰ ਬੁਲਾ ਕੀਤੀ ਬਦਤਮੀਜ਼ੀ ਤੇ ਤੋੜਿਆ ਸ਼ੀਸ਼ਾ

ਅਮਰਗੜ੍ਹ 'ਚ PRTC ਦੀ ਬੱਸ 'ਚ ਹੰਗਾਮੇ ਦੀ ਘਟਨਾ ਸਾਹਮਣੇ ਆਈ ਹੈ। ਪਰਿਵਾਰ ਨੇ ਲੜਕੀ ਨਾਲ ਛੇੜਛਾੜ ਦਾ ਇਲਜ਼ਾਮ ਲਾਇਆ ਹੈ। ਪਰਿਵਾਰ ਮੁਤਾਬਿਕ ਪਹਿਲਾਂ ਲੜਕੇ ਨੇ ਛੇੜਛਾੜ ਕੀਤੀ, ਫੇਰ ਭੰਨਤੋੜ ਕੀਤੀ ਗਈ। ਜਾਣਕਾਰੀ ਮੁਤਾਬਿਕ ਪੀੜਤ ਲੜਕੀ ਪਿਤਾ ਨਾਲ ਬੱਸ 'ਚ ਸਫ਼ਰ ਕਰ ਰਹੀ ਸੀ। ਲੜਕੀ ਦੇ ਪਿਤਾ, ਪਿੰਡ ਦੇ ਮੁਹਤਬਰ ਲੋਕਾਂ ਤੇ ਸਵਾਰੀਆਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ ...
  • Share this:
    ਰਜੀਵ ਸ਼ਰਮਾ

    ਮਲੇਰਕੋਟਲਾ : ਅਮਰਗੜ੍ਹ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਇੱਕ ਬਾਪ ਨੂੰ ਆਪਣੀ ਧੀ ਦੀ ਇੱਜ਼ਤ ਬਚਾਉਣ ਲਈ ਮਨਚਲੇ ਆਸ਼ਕ ਹੱਥੋਂ ਜ਼ਲੀਲ ਹੋਣਾ ਪਿਆ। ਭਾਵੇਂ ਕਿ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ ਪਰ ਸਮਾਜ ਅੰਦਰ ਮੌਜੂਦ ਕੁੱਝ ਘਟੀਆ ਸੋਚ ਦੇ ਲੋਕਾਂ ਦੀ ਗੰਦੀ ਮਾਨਸਿਕਤਾ ਕਾਰਨ ਔਰਤਾਂ ਤੇ ਲੜਕੀਆਂ ਅਜੇ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ। ਇਸ ਦੀ ਤਾਜ਼ਾ ਮਿਸਾਲ ਅੱਜ ਅਮਰਗੜ੍ਹ ਚ ਦੇਖਣ ਨੂੰ ਮਿਲੀ ਜਿੱਥੇ ਆਪਣੇ ਬਾਪ ਨਾਲ ਸਫ਼ਰ ਕਰ ਰਹੀ ਇੱਕ ਨੌਜਵਾਨ ਲੜਕੀ ਨਾਲ ਇੱਕ ਮਨਚਲੇ ਨੌਜਵਾਨ ਨੇ ਛੇੜਛਾੜ ਤੇ ਬਦਤਮੀਜ਼ੀ ਕੀਤੀ ਪਰ ਉਸ ਵੇਲੇ ਤਾਂ ਹੱਦ ਹੀ ਹੋ ਗਈ ਜਦੋਂ ਲੜਕੀ ਦੇ ਪਿਤਾ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੜਕੇ ਨੇ ਫ਼ੋਨ ਕਰ ਕੇ ਆਪਣੇ ਨਾਲ ਦੇ ਹੋਰਨਾਂ ਸਾਥੀਆਂ ਨੂੰ ਬੁਲਾ ਲਿਆ ਅਤੇ ਅਮਰਗੜ੍ਹ ਆ ਕੇ ਬੱਸ ਨੂੰ ਘੇਰ ਸ਼ੀਸ਼ਾ ਤੋੜ ਕੇ ਲੜਕੀ ਦੇ ਬਾਪ ਸਮੇਤ ਸਵਾਰੀਆਂ ਨਾਲ ਵੀ ਹੱਥੋਪਾਈ ਕੀਤੀ।

    ਔਰਤ ਸਵਾਰੀਆਂ ਵੱਲੋਂ ਰੌਲਾ ਪਾਉਣ ਉਪਰੰਤ ਸਥਾਨਕ ਲੋਕਾਂ ਦੇ ਇਕੱਠੇ ਹੋਣ ਤੇ ਸਾਰੇ ਜਣੇ ਉੱਥੋਂ ਦੌੜ ਗਏ।ਲੜਕੀ ਦੇ ਪਿਤਾ, ਪਿੰਡ ਦੇ ਮੁਹਤਬਰ ਲੋਕਾਂ ਤੇ ਸਵਾਰੀਆਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

    ਅਮਰਗੜ੍ਹ 'ਚ ਗੁੰਡਾਗਰਦੀ ਦਾ ਨੰਗਾ ਨਾਚ ਅੱਜ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਇੱਕ ਬਾਪ ਨੂੰ ਆਪਣੀ ਧੀ ਦੀ ਇੱਜ਼ਤ ਬਚਾਉਣ ਲਈ ਮਨਚਲੇ ਆਸ਼ਕ ਹੱਥੋਂ ਜ਼ਲੀਲ ਹੋਣਾ ਪਿਆ। ਭਾਵੇਂ ਕਿ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ ਪਰ ਸਮਾਜ ਅੰਦਰ ਮੌਜੂਦ ਕੁੱਝ ਘਟੀਆ ਸੋਚ ਦੇ ਲੋਕਾਂ ਦੀ ਗੰਦੀ ਮਾਨਸਿਕਤਾ ਕਾਰਨ ਔਰਤਾਂ ਤੇ ਲੜਕੀਆਂ ਅਜੇ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ। ਇਸ ਦੀ ਤਾਜ਼ਾ ਮਿਸਾਲ ਅੱਜ ਅਮਰਗੜ੍ਹ ਚ ਦੇਖਣ ਨੂੰ ਮਿਲੀ ਜਿੱਥੇ ਆਪਣੇ ਬਾਪ ਨਾਲ ਸਫ਼ਰ ਕਰ ਰਹੀ ਇੱਕ ਨੌਜਵਾਨ ਲੜਕੀ ਨਾਲ ਇੱਕ ਮਨਚਲੇ ਨੌਜਵਾਨ ਨੇ ਛੇੜਛਾੜ ਤੇ ਬਦਤਮੀਜ਼ੀ ਕੀਤੀ ਪਰ ਉਸ ਵੇਲੇ ਤਾਂ ਹੱਦ ਹੀ ਹੋ ਗਈ ਜਦੋਂ ਲੜਕੀ ਦੇ ਪਿਤਾ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੜਕੇ ਨੇ ਫ਼ੋਨ ਕਰ ਕੇ ਆਪਣੇ ਨਾਲ ਦੇ ਹੋਰਨਾਂ ਸਾਥੀਆਂ ਨੂੰ ਬੁਲਾ ਲਿਆ ਅਤੇ ਅਮਰਗੜ੍ਹ ਆ ਕੇ ਬੱਸ ਨੂੰ ਘੇਰ ਸ਼ੀਸ਼ਾ ਤੋੜ ਕੇ ਲੜਕੀ ਦੇ ਬਾਪ ਸਮੇਤ ਸਵਾਰੀਆਂ ਨਾਲ ਵੀ ਹੱਥੋਪਾਈ ਕੀਤੀ।

    ਔਰਤ ਸਵਾਰੀਆਂ ਵੱਲੋਂ ਰੌਲਾ ਪਾਉਣ ਉਪਰੰਤ ਸਥਾਨਕ ਲੋਕਾਂ ਦੇ ਇਕੱਠੇ ਹੋਣ ਤੇ ਸਾਰੇ ਜਣੇ ਉੱਥੋਂ ਦੌੜ ਗਏ।ਲੜਕੀ ਦੇ ਪਿਤਾ, ਪਿੰਡ ਦੇ ਮੁਹਤਬਰ ਲੋਕਾਂ ਤੇ ਸਵਾਰੀਆਂ ਨੇ ਪੁਲਸ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
    Published by:Sukhwinder Singh
    First published:

    Tags: Malerkotla, Molestation, Viral video

    ਅਗਲੀ ਖਬਰ