ਬਠਿੰਡਾ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅੱਜ ਬਠਿੰਡਾ ਵਿੱਚ ਵਪਾਰੀਆਂ ਦੇ ਨਾਲ ਮੀਟਿੰਗ ਸੀ। ਇਸ ਮੀਟਿੰਗ ਵਿਚ ਬੋਲਦੇ ਹੋਏ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਤੇ ਕਟਾਖਸ਼ ਕਰਦਿਆਂ ਕਿਹਾ ਬਠਿੰਡਾ ਦੇ ਵਪਾਰੀਆਂ ਤੇ ਇਕ ਜੋਜੋ ਨਾਮਦਾਰ ਟੈਕਸ ਲੱਗਦਾ ਹੈ, ਜਿਸ ਦਾ ਮਤਲਬ ਸਿੱਧੇ ਤੌਰ 'ਤੇ ਕਿਹਾ ਗਿਆ ਸੀ ਕਿ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਵਪਾਰੀਆਂ ਤੋਂ ਉਗਰਾਹੀ ਕਰਦੇ ਹਨ।
ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਦਾ ਜਵਾਬ ਦਿੰਦੇ ਹੋਏ ਜੈਜੀਤ ਸਿੰਘ ਜੌਹਲ ਨੇ ਆਪਣੇ ਵਕੀਲਾਂ ਨਾਲ ਰਾਏ ਮਸ਼ਵਰਾ ਕਰਨ ਤੋਂ ਬਾਅਦ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਕ੍ਰਿਮੀਨਲ ਡੈਕਲਾਮੇਸ਼ਨ ਦਾ ਕੇਸ ਦਾਇਰ ਕਰਨਗੇ । ਜੌਹਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਬੁਖਲਾਹਟ ਦਾ ਨਤੀਜਾ ਹੈ ਜੋ ਮੇਰੇ ਅਤੇ ਮੇਰੇ ਪਰਿਵਾਰ ਦੇ ਉੱਪਰ ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ

ਹੁਣ ਕੇਜਰੀਵਾਲ ਸਾਫ਼ ਤਿਆਰ ਹੋ ਜਾਓ ਤੁਹਾਡੇ ਜ਼ਿਆਦਾਤਰ ਗੇੜੇ ਬਠਿੰਡਾ ਦੇ ਲੱਗਣਗੇ ਮੈਂ ਤੁਹਾਨੂੰ ਕਦੇ ਮੁਆਫ਼ ਕਰਨ ਵਾਲਿਆਂ ਵਿੱਚੋਂ ਨਹੀਂ ਹਾਂ ਪਹਿਲਾਂ ਵੀ ਤੁਸੀਂ ਇਕ ਲੀਡਰ ਦੇ ਰਿਸ਼ਤੇਦਾਰ ਤੋਂ ਮੁਆਫੀ ਮੰਗ ਚੁੱਕੇ ਹੋ ਪਰ ਉਸ ਰਿਸ਼ਤੇਦਾਰ ਨੇ ਮਾਫ ਕਰ ਦਿੱਤਾ ਇਹ ਰਿਸ਼ਤੇਦਾਰ ਮਾਫ ਕਰਨ ਵਾਲਾ ਨਹੀਂ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਨੇ ਬਠਿੰਡਾ 'ਚ ਵਪਾਰੀਆਂ ਲਈ ਕੀਤੇ ਦੋ ਵੱਡੇ ਐਲਾਨ, ਕਿਹਾ: ਜੋਜੋ ਟੈਕਸ ਹੋਵੇਗਾ ਬੰਦ
ਇਥੇ ਗੌਰਤਲਬ ਹੈ ਕਿ ਪਹਿਲਾਂ ਵੀ ਜੈਜੀਤ ਸਿੰਘ ਜੌਹਲ ਦੇ ਖ਼ਿਲਾਫ਼ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੇ ਜੋਜੋ ਟੈਕਸ ਨੂੰ ਲੈ ਕੇ ਬਿਆਨ ਦਿੱਤਾ ਸੀ ਜਿਸ ਦੀ ਬਠਿੰਡਾ ਦੀ ਮਾਣਯੋਗ ਕੋਰਟ ਵਿਚ ਅੱਜ ਤਰੀਕ ਸੀ ਜੈਜੀਤ ਸਿੰਘ ਜੌਹਲ ਨੇ ਕਿਹਾ ਬੇਸ਼ੱਕ ਸੁਖਬੀਰ ਹੋਵੇ ਜਾਂ ਅਰਵਿੰਦ ਕੇਜਰੀਵਾਲ ਉਹ ਕਿਸੇ ਨੂੰ ਨਹੀਂ ਬਖ਼ਸ਼ਣਗੇ
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।