Home /News /punjab /

BSF ਨੇ ਪਾਕਿਸਤਾਨ ਤੋਂ ਨਸ਼ੇ ਦੀ ਖੇਪ ਲੈ ਕੇ ਭਾਰਤ ਵਿਚ ਦਾਖ਼ਲ ਹੋਇਆ ਡਰੋਨ ਡੇਗਿਆ

BSF ਨੇ ਪਾਕਿਸਤਾਨ ਤੋਂ ਨਸ਼ੇ ਦੀ ਖੇਪ ਲੈ ਕੇ ਭਾਰਤ ਵਿਚ ਦਾਖ਼ਲ ਹੋਇਆ ਡਰੋਨ ਡੇਗਿਆ

ਪਾਕਿਸਤਾਨ ਤੋਂ ਨਸ਼ੇ ਦੀ ਖੇਪ ਲੈ ਕੇ ਭਾਰਤ ਵਿਚ ਦਾਖ਼ਲ ਹੋਇਆ ਡਰੋਨ ਡੇਗਿਆ

ਪਾਕਿਸਤਾਨ ਤੋਂ ਨਸ਼ੇ ਦੀ ਖੇਪ ਲੈ ਕੇ ਭਾਰਤ ਵਿਚ ਦਾਖ਼ਲ ਹੋਇਆ ਡਰੋਨ ਡੇਗਿਆ

 • Share this:
  ਪ੍ਰਦੀਪ ਕੁਮਾਰ
  ਫ਼ਾਜ਼ਿਲਕਾ: ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਉਤੇ ਪਾਣੀ ਫੇਰਦਿਆਂ ਬੀ.ਐਸ.ਐਫ. ਵਲੋਂ ਨਸ਼ੇ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਬੀ.ਐਸ.ਐਫ. ਨੇ ਇਕ ਡਰੋਨ ਨੂੰ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਇਲਾਕੇ ਅੰਦਰ ਸੁੱਟਿਆ ਗਿਆ ਹੈ। ਜੋਕਿ ਭਾਰਤ ਵਿਚ ਨਸ਼ੇ ਦੀ ਖੇਪ ਲੈ ਕੇ ਪੂਜਿਆ ਸੀ। ਡਰੋਨ ਦੀ ਬਰਾਮਦਗੀ ਤੋਂ ਬਾਅਦ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਵਲੋਂ ਸਰਚ ਅਭਿਆਨ ਚਲਾਇਆ ਗਿਆ।

  ਫ਼ਾਜ਼ਿਲਕਾ ਸਰਹੱਦੀ ਇਲਾਕੇ ਦੀ ਝਂਗੜ ਪੋਸਟ ਨੇੜਿਓਂ ਬੀ.ਐਸ.ਐਫ. ਦੀ 55 ਬਟਾਲੀਅਨ ਦੇ ਜਵਾਨਾਂ ਵਲੋਂ ਇਹ ਬਰਾਮਦਗੀ ਕੀਤੀ ਗਈ ਹੈ। ਬੀਤੀ ਰਾਤ ਇਕ ਡਰੋਨ ਦੀ ਹਲਚਲ ਨੂੰ ਬੀ.ਐਸ.ਐਫ. ਜਵਾਨਾਂ ਨੇ ਨੋਟ ਕੀਤਾ ਜਿਸ ਤੋਂ ਬਾਅਦ ਬੀ.ਐਸ.ਐਫ. ਜਵਾਨਾਂ ਨੇ ਉਸ ਨੂੰ ਸੁੱਟ ਲਿਆ। ਜਦੋ ਕੌਮਾਂਤਰੀ ਸਰਹੱਦ ਦੇ ਇਲਾਕੇ ਦੀ ਜਾਂਚ ਕੀਤੀ ਗਈ ਤਾਂ ਡਰੋਨ ਦੇ ਨਾਲ ਦੋ ਪੈਕਟ ਹੈਰੋਇਨ ਦੇ ਵੀ ਬਰਾਮਦ ਕੀਤੇ ਗਏ। ਜਿਸ ਦਾ ਵਜਣ 1 ਕਿਲੋ 630 ਗ੍ਰਾਮ ਹੈ। ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਡਰੋਨ ਦੀ ਬਰਾਮਦਗੀ ਤੋਂ ਬਾਅਦ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਵਲੋਂ ਨਾਲ ਲੱਗਦੇ ਪਿੰਡ ਵਿਚ ਸਰਚ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ। ਫ਼ਾਜ਼ਿਲਕਾ ਪੁਲਿਸ ਦੇ ਐਸ.ਪੀ.ਅਜੇ ਰਾਜ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਵਲੋਂ ਪਿੰਡ ਦੇ ਖੇਤਾਂ ਅਤੇ ਘਰਾਂ ਵਿਚ ਤਲਾਸ਼ੀ ਕੀਤੀ ਗਈ।

  ਫ਼ਾਜ਼ਿਲਕਾ ਪੁਲਿਸ ਦੇ ਡੀ.ਐਸ.ਪੀ. ਸੁਬੇਗ ਸਿੰਘ ਨੇ ਦੱਸਿਆ ਕਿ ਵੱਖ ਵੱਖ ਟੀਮਾਂ ਬਣਾ ਕੇ ਇਸ ਸਬੰਧੀ ਤਲਾਸ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਬੀ.ਐਸ.ਐਫ. ਵਲੋਂ ਪੁਲਿਸ ਨੂੰ ਡਰੋਨ ਮਿਲਣ ਦੀ ਸੂਚਨਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਇਹ ਅਭਿਆਨ ਨੂੰ ਸ਼ੁਰੂ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਕੰਡਿਆਲੀ ਤਾਰ ਤੋਂ ਪਾਰ ਡਰੋਨ ਦੀ ਬਰਾਮਦਗੀ ਕੀਤੀ ਗਈ ਹੈ। ਇਸ ਸਬੰਧੀ ਬੀ.ਐਸ.ਐਫ. ਨੂੰ ਜ਼ਿਆਦਾ ਜਾਣਕਾਰੀ ਹੈ।

  ਅਬੋਹਰ ਸੈਕਟਰ ਬੀ.ਐਸ.ਐਫ. ਦੇ ਡੀ.ਆਈ.ਜੀ. ਵੀ.ਪੀ. ਬਡੋਲਾ ਨੇ ਦੱਸਿਆ ਕਿ ਬੀਤੀ ਰਾਤ ਪਾਕਿਸਤਾਨ ਪਾਸਿਓਂ ਡਰੋਨ ਭਾਰਤ ਦੀ ਸਰਹੱਦ ਵਿਚ ਦਾਖ਼ਲ ਹੋਈਆਂ ਸੀ। ਪਰ ਬੀ.ਐਸ.ਐਫ. ਦੀ ਮੁਸ਼ਤੈਦੀ ਕਾਰਨ ਇਹ ਤਸਕਰੀ ਸਫ਼ਲ ਨਹੀਂ ਹੋ ਪਾਈ। ਉਨ੍ਹਾਂ ਨੇ ਦੱਸਿਆ ਕਿ ਡਰੋਨ ਦੇ ਨਾਲ ਨਸ਼ੇ ਦੀ ਖੇਪ ਨੂੰ ਭਾਰਤ ਵਿਚ ਭੇਜੀਆਂ ਗਿਆ ਸੀ।

  ਉਨ੍ਹਾਂ ਨੇ ਕਿਹਾ ਕਿ ਡਰੋਨ ਬੀ.ਐਸ.ਐਫ. ਲਈ ਨਵੀ ਚੁਣੌਤੀ ਹੈ। ਇਸ ਨਾਲ ਨਿਪਟਣ ਲਈ ਬੀ.ਐਸ.ਐਫ. ਪੂਰੀ ਤਰ੍ਹਾਂ ਨਾਲ ਤਿਆਰ ਹੈ। ਉਨ੍ਹਾਂ ਨੇ ਦੱਸਿਆ ਕਿ ਜਲਦ ਹੀ ਬੀ.ਐਸ.ਐਫ. ਕੋਲ ਐਂਟੀ ਡਰੋਨ ਸਿਸਟਮ ਆਉਣ ਵਾਲਾ ਹੈ। ਜਿਸ ਨਾਲ ਡਰੋਨ ਫੜਨ ਵਿਚ ਬੀ.ਐਸ.ਐਫ.ਨੂੰ ਮਦਦ ਮਿਲੇਗੀ।

  ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਡਰੋਨ ਨੂੰ ਲੈਬ ਵਿਚ ਜਾਂਚ ਲਈ ਭੇਜੀਆਂ ਜਾ ਰਿਹਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦਾ ਵਜਣ 1 ਕਿਲੋ 630 ਗ੍ਰਾਮ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਡਰੋਨ ਦੀ ਕੋਈ ਵੀ ਹਰਕਤ ਕੌਮਾਂਤਰੀ ਸਰਹੱਦ ਉਤੇ ਦੇਖੀ ਜਾਂਦੀ ਹੈ ਤਾਂ ਲੋਕ ਇਸ ਦੀ ਸੂਚਨਾ ਬੀ.ਐਸ.ਐਫ. ਨੂੰ ਦੇਣ। ਉਨ੍ਹਾਂ ਨੇ ਦੱਸਿਆ ਕਿ ਬੀ.ਐਸ.ਐਫ. ਨੇ ਡਰੋਨ ਦੀ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੋਇਆ ਹੈ ਅਤੇ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਫੜਿਆ ਗਿਆ ਡਰੋਨ ਚਾਈਨਾ ਮੇਡ ਹੈ। ਜੋਕਿ ਇਕ ਛੋਟਾ ਡਰੋਨ ਹੈ। ਜੋਕਿ ਆਪਣੇ ਵਜਨ ਤੋਂ ਇਲਾਵਾ ਇਕ ਵਾਰ ਵਿਚ 2 ਤੋਂ 3 ਕਿਲੋ ਦਾ ਵਜਨ ਚੁੱਕ ਸਕਦਾ ਹੈ। ਜਿਸ ਦੀ ਕੀਮਤ ਲੱਖਾਂ ਰੁਪਏ ਦੀ ਹੈ।
  Published by:Gurwinder Singh
  First published:

  Tags: Drug Mafia, Drugs

  ਅਗਲੀ ਖਬਰ