Home /News /punjab /

ਸੰਗਰੂਰ ਪੁਲਿਸ ਵੱਲੋਂ 70 ਕਿੱਲੋ ਭੁੱਕੀ ਸਣੇ ਨਸ਼ਾ ਤਸਕਰ ਕਾਬੂ, ਇਕ ਫਰਾਰ

ਸੰਗਰੂਰ ਪੁਲਿਸ ਵੱਲੋਂ 70 ਕਿੱਲੋ ਭੁੱਕੀ ਸਣੇ ਨਸ਼ਾ ਤਸਕਰ ਕਾਬੂ, ਇਕ ਫਰਾਰ

ਸੰਗਰੂਰ ਪੁਲਿਸ ਵੱਲੋਂ 70 ਕਿੱਲੋ ਭੁੱਕੀ ਸਣੇ ਨਸ਼ਾ ਤਸਕਰ ਕਾਬੂ, ਇਕ ਫਰਾਰ

ਸੰਗਰੂਰ ਪੁਲਿਸ ਵੱਲੋਂ 70 ਕਿੱਲੋ ਭੁੱਕੀ ਸਣੇ ਨਸ਼ਾ ਤਸਕਰ ਕਾਬੂ, ਇਕ ਫਰਾਰ

 • Share this:
  ਸੰਗਰੂਰ ਪੁਲਿਸ ਨੇ ਇੱਕ ਸਵਿਫਟ ਕਾਰ ਵਿੱਚੋਂ ਇੱਕ ਨਸ਼ਾ ਤਸਕਰ ਨੂੰ 70 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ।

  ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਦਿੱਲੀ ਨੰਬਰ ਦੀ ਸਵਿਫ਼ਟ ਕਾਰ 'ਚ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ ਤਾਂ ਇਨ੍ਹਾਂ ਵਿਚੋਂ ਇੱਕ ਫਰਾਰ ਹੋ ਗਿਆ। ਪੁਲਿਸ ਨੂੰ ਸਵਿਫਟ ਗੱਡੀ ’ਚੋਂ 10-10 ਕਿਲੋ ਦੇ 7 ਪਲਾਸਟਿਕ ਦੀਆਂ ਬੋਰੀਆਂ ਬਰਾਮਦ ਹੋਈਆਂ, ਜਿਨ੍ਹਾਂ ’ਚੋਂ 70 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ।

  ਕਾਬੂ ਕੀਤਾ ਗਿਆ ਲਖਵਿੰਦਰ ਸਿੰਘ ਉਰਫ਼ ਲੱਖੀ ਪਿੰਡ ਹਰਿਆਊ ਨੇੜੇ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ। ਪੁਲਿਸ ਅਨੁਸਾਰ ਮੁਲਜ਼ਮ ਖ਼ਿਲਾਫ਼ ਦੋ ਕੇਸ ਪਹਿਲਾਂ ਦਰਜ ਹਨ, ਜਿਨ੍ਹਾਂ ਵਿੱਚੋਂ ਇੱਕ ਐਨਡੀਪੀਐਸ ਦਾ ਕੇਸ ਹੈ।

  ਪੁਲਿਸ ਨੇ ਕਾਬੂ ਕੀਤੇ ਲਖਵਿੰਦਰ ਸਿੰਘ ਉਰਫ਼ ਲੱਖਾ ਅਤੇ ਮੌਕੇ ਤੋਂ ਫਰਾਰ ਹੋਏ ਗਗਨਦੀਪ ਸਿੰਘ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਦੋਵਾਂ ਤਸਕਰਾਂ ਦੇ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ।

  ਪੁਲਿਸ ਨੇ ਕਿਹਾ ਕਿ ਜਲਦ ਹੀ ਮੌਕੇ ਤੋਂ ਫਰਾਰ ਹੋਏ ਗਗਨਦੀਪ ਸਿੰਘ ਨੂੰ ਵੀ ਕਾਬੂ ਕਰ ਲਿਆ ਜਾਵੇਗਾ |
  Published by:Gurwinder Singh
  First published:

  Tags: Drug, Drug deaths in Punjab, Drug Mafia, Drug pills

  ਅਗਲੀ ਖਬਰ