ਰਾਜੀਵ ਸ਼ਰਮਾ,ਭਵਾਨੀਗੜ੍ਹ
ਜਿਥੇ ਇੱਕ ਪਾਸੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਭਵਿੱਖ ਬਣਾ ਰਹੇ ਹਨ ਉੱਥੇ ਹੀ ਪੰਜਾਬ ਦੇ ਭਵਾਨੀਗੜ੍ਹ ਦੇ ਕਿਸਾਨ ਯਾਦਵੀਰ ਸਿੰਘ ਨੇ ਰਿਵਾਇਤੀ ਫ਼ਸਲਾਂ ਦਾ ਪੱਲਾ ਛੱਡ ਸਟਰਾਬੇਰੀ ਖੇਤੀ ਕਰਨੀ ਸ਼ੁਰੂ ਕੀਤੀ ਹੈ ਜੋ ਹੁਣ ਲੱਖਾਂ ਰੁਪਏ ਕਮਾ ਰਿਹਾ ਹੈ ।ਕਿਸਾਨ ਯਾਦਵੀਰ ਨੇ ਇਸ ਖੇਤੀ ਦੀ ਸ਼ੁਰੂਆਤ 2 ਬੀਘੇ ਤੋ ਕੀਤੀ ਸੀ ਅਤੇ ਹੁਣ ਉਹ 14 ਕਿੱਲੇ ਠੇਕੇ ’ਤੇ ਲੈ ਕੇ ਸਟਰਾਅਬੇਰੀ ਦੀ ਖੇਤੀ ਕਰ ਰਿਹਾ ਹੈ।
ਕਿਸਾਨ ਯਾਦਵੀਰ ਸਿੰਘ ਨੇ ਦੱਸਿਆ ਕਿ ਜੇ ਤੁਸੀਂ ਮੇਹਨਤ ਨਾਲ ਸਟਰਾਬੇਰੀ ਦੀ ਖੇਤੀ ਕਰਦੇ ਹੋ ਤਾਂ ਇਸ ਦੀ ਆਮਦਨ ਇੰਨੀ ਹੁੰਦੀ ਹੈ ਕਿ ਕਿਸਾਨ 100 ਕਿੱਲੇ ਜਿੰਨੀ ਆਮਦਨ ਕਮਾ ਸਕਦਾ ਹੈ। ਇਸ ਦੇ ਨਾਲ ਹੀ ਕਿਸਾਨ ਯਾਦਵੀਰ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਉਸ ਨੂੰ ਕਾਫੀ ਮੁਸ਼ਕਿਲ ਆਈ ਸੀ ਕਿਉਂਕਿ ਜਾਣਕਾਰੀ ਘੱਟ ਹੋਣ ਦੇ ਕਾਰਨ ਉਸ ਨੂੰ ਨੁਕਸਾਨ ਵੀ ਹੋਇਆ ਸੀ । ਪਰ ਹੌਲੀ-ਹੌਲੀ ਉਹ ਸਟਰਾਬੇਰੀ ਦੀ ਖੇਤੀ ਦਾ ਗਿਆਨ ਲੈਂਦਾ ਗਿਆ ਅਤੇ ਅੱਜ 14 ਕਿੱਲਿਆਂ ਵਿੱਚ ਉਹ ਸਟਰਾਬੇਰੀ ਦੀ ਖੇਤੀ ਕਰ ਰਿਹਾ ਹੈ। ਕਿਸਾਨ ਯਾਦਵੀਰ ਨੇ ਦੱਸਿਆ ਕਿ ਇਸ ਵਿੱਚ ਰਿਵਾਇਤੀ ਫ਼ਸਲਾਂ ਦੇ ਮੁਕਾਬਲੇ ਜਿਆਦਾ ਪੈਸਾ ਕਮਾਇਆ ਜਾ ਸਕਦਾ ਹੈ । ਪਰ ਇਸ ਦੀ ਦੇਖਭਾਲ ਬਾਕੀ ਫਸਲਾਂ ਤੋਂ ਜ਼ਿਆਦਾ ਕਰਨਾ ਪੈਂਦਾ ਹੈ ਜਿਆਦਾ ਕਰਨੀ ਪੈਂਦੀ ਹੈ ।
ਇਸ ਦੇ ਨਾਲ ਹੀ ਕਿਸਾਨ ਯਾਦਵੀਰ ਸਿੰਘ ਨੇ ਦੱਸਿਆ ਕਿ ਸਟਰਾਬੇਰੀ ਦੀ ਖੇਤੀ ਸ਼ੁਰੂ ਕਰਨ ਦੇ ਲਈ ਜਿਹੜੇ ਉਪਕਰਨਾਂ ਦੀ ਲੋੜ ਹੁੰਦੀ ਹੈ ਜਿਵੇਂ ਕਿ ਸਪਰਿੰਕਲਸ ਅਤੇ ਪਾਇਪਸ ਦੋਵਾਂ ਉਪਕਰਨਾਂ ਵਿੱਚ ਸਿਰਫ ਇੱਕ ਉਪਕਰਨ ਉੱਤੇ ਹੀ ਸਬਸਿਡੀ ਮਿਲਦੀ ਹੈ ।ਪਰ ਜੇ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਓਥੇ ਬੂਟਿਆ ਤੋਂ ਲੈਕੇ ਹਰ ਇੱਕ ਉਪਕਰਨ ’ਤੇ ਸਬਸਿਡੀ ਮਿਲਦੀ ਹੈ। ਕਿਸਾਨ ਯਾਦਵੀਰ ਨੇ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਵਾਂਗ ਇਸ ਖੇਤੀ ਵਿੱਚ ਸਬਸਿਡੀ ਦੇਣ ਅਤੇ ਹੋਰ ਕਿਸਾਨਾਂ ਨੂੰ ਵੀ ਸਟਰਾਬੇਰੀ ਦੀ ਖੇਤੀ ਕਰਨ ਦੀ ਸਲਾਹ ਦਿੱਤੀ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhawanigarh, Farmer, Punjab, Strawberry