• Home
 • »
 • News
 • »
 • punjab
 • »
 • A FATHER KILLED HIS 4 YEAR OLD DAUGHTER BY HITTING HER ON THE HEAD WITH AN IRON ROD AT RAMPURA PHUL

ਰਾਮਪੁਰਾ ਫੂਲ : ਪਿਓ ਨੇ ਆਪਣੀ 4 ਸਾਲਾ ਧੀ ਦਾ ਸਿਰ 'ਚ ਲੋਹੇ ਦੀ ਰਾਡ ਮਾਰ ਕੇ ਬੇਰਹਿਮੀ ਨਾਲ ਕੀਤਾ ਕਤਲ

crime news-ਲੜਾਈ ਦੀਆਂ ਆਵਾਜ਼ਾਂ ਸੁਣ ਕੇ ਉਸ ਦੀ ਚਾਰ ਸਾਲਾ ਬੇਟੀ ਖੁਸ਼ਦੀਪ ਕੌਰ ਦੀਆਂ ਅੱਖਾਂ ਖੁੱਲ ਗਈਆਂ। ਆਪਣੀ ਮਾਂ ਨੂੰ ਪਿਤਾ ਵੱਲੋਂ ਕੁੱਟਦਾ ਦੇਖ ਖੁਸ਼ਦੀਪ ਕੌਰ ਉੱਚੀ-ਉੱਚੀ ਰੋਣ ਲੱਗ ਪਈ। ਇਹ ਦੇਖ ਕੇ ਕੁੰਦਨ ਸਿੰਘ ਗੁੱਸੇ ਨਾਲ ਲਾਲ ਹੋ ਗਿਆ ਅਤੇ ਉਥੇ ਪਈ ਲੋਹੇ ਦੀ ਰਾਡ ਲੜਕੀ ਦੇ ਸਿਰ 'ਤੇ ਮਾਰ ਦਿੱਤੀ। ਹਾਦਸੇ ਕਾਰਨ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪੁਲੀਸ ਨੇ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਲੜਕੀ ਦੇ ਪਿਤਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 • Share this:
  ਰਾਮਪੁਰਾ ਫੂਲ ਦੇ ਪਿੰਡ ਭਾਈਰੂਪਾ ਵਿੱਚ ਸੋਮਵਾਰ ਸਵੇਰੇ ਇੱਕ ਪਾਖੰਡੀ ਬਾਪ ਨੇ ਆਪਣੀ ਚਾਰ ਸਾਲਾ ਫੁੱਲ ਵਰਗੀ ਧੀ ਦਾ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਬੱਚੀ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਆਪਣੀ ਮਾਂ ਨੂੰ ਪਿਤਾ ਵੱਲੋਂ ਕੁੱਟਦੇ ਦੇਖ ਕੇ ਉੱਚੀ-ਉੱਚੀ ਰੋ ਰਹੀ ਸੀ। ਪੁਲੀਸ ਨੇ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਲੜਕੀ ਦੇ ਪਿਤਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

  ਪ੍ਰਾਪਤ ਜਾਣਕਾਰੀ ਅਨੁਸਾਰ ਕੁੰਦਨ ਸਿੰਘ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਰੋਜ਼ੀ-ਰੋਟੀ ਦੀ ਭਾਲ ਵਿੱਚ ਪੱਚੀ ਸਾਲ ਪਹਿਲਾਂ ਪਿੰਡ ਭਾਈਰੂਪਾ ਵਿੱਚ ਆਪਣੇ ਮਾਪਿਆਂ ਨਾਲ ਰਹਿਣ ਲੱਗਾ ਸੀ। ਇੱਥੇ ਹੀ ਉਸ ਦਾ ਵਿਆਹ ਕਰੀਬ ਪੰਦਰਾਂ ਸਾਲ ਪਹਿਲਾਂ ਸਰਬਜੀਤ ਕੌਰ ਨਾਲ ਹੋਇਆ ਸੀ। ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਕੁੰਦਨ ਸਿੰਘ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਆਦੀ ਸੀ। ਨਸ਼ੇ ਵਿੱਚ ਉਹ ਅਕਸਰ ਆਪਣੀ ਪਤਨੀ ਸਰਬਜੀਤ ਕੌਰ ਨਾਲ ਝਗੜਾ ਕਰਦਾ ਸੀ ਅਤੇ ਉਸਦੀ ਕੁੱਟਮਾਰ ਕਰਦਾ ਸੀ।

  ਪੁਲਿਸ ਵੱਲੋਂ ਗ੍ਰਿਫ਼ਤਾਰ ਮੁਜ਼ਰਮ ਕੰਦਨ ਸਿੰਘ।


  ਸੋਮਵਾਰ ਸਵੇਰੇ ਕਰੀਬ 3 ਵਜੇ ਉਸ ਨੇ ਨਸ਼ੇ ਦੀ ਹਾਲਤ 'ਚ ਸਰਬਜੀਤ ਕੌਰ ਨਾਲ ਲੜਾਈ-ਝਗੜਾ ਕਰਦੇ ਹੋਏ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਲੜਾਈ ਦੀਆਂ ਆਵਾਜ਼ਾਂ ਸੁਣ ਕੇ ਉਸ ਦੀ ਚਾਰ ਸਾਲਾ ਬੇਟੀ ਖੁਸ਼ਦੀਪ ਕੌਰ ਦੀਆਂ ਅੱਖਾਂ ਖੁੱਲ ਗਈਆਂ। ਆਪਣੀ ਮਾਂ ਨੂੰ ਪਿਤਾ ਵੱਲੋਂ ਕੁੱਟਦਾ ਦੇਖ ਖੁਸ਼ਦੀਪ ਕੌਰ ਉੱਚੀ-ਉੱਚੀ ਰੋਣ ਲੱਗ ਪਈ। ਇਹ ਦੇਖ ਕੇ ਕੁੰਦਨ ਸਿੰਘ ਗੁੱਸੇ ਨਾਲ ਲਾਲ ਹੋ ਗਿਆ ਅਤੇ ਉਥੇ ਪਈ ਲੋਹੇ ਦੀ ਰਾਡ ਲੜਕੀ ਦੇ ਸਿਰ 'ਤੇ ਮਾਰ ਦਿੱਤੀ। ਹਾਦਸੇ ਕਾਰਨ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

  ਥਾਣਾ ਫੂਲ ਵੱਲੋਂ ਸਰਬਜੀਤ ਕੌਰ ਦੀ ਸ਼ਿਕਾਇਤ ’ਤੇ ਕੁੰਦਨ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਾ ਸਦਰ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
  Published by:Sukhwinder Singh
  First published: