
ਨਾਭਾ 'ਚ ਸਕੂਟਰੀ ਸਲਿੱਪ ਹੋਣ ਕਾਰਨ ਮਹਿਲਾ ਅਧਿਆਪਕ ਦੀ ਹੋਈ ਮੌਤ
ਨਾਭਾ ਦੇ ਅਲੌਹਰਾਂ ਕਲਾਂ ਵਿਖੇ ਮਹਿਲਾ ਸਿਲਾਈ ਟੀਚਰ ਦੀ ਐਕਟਿਵਾ ਸਲਿੱਪ ਹੋਣ ਨਾਲ ਟਰਾਲੀ ਦੇ ਹੇਠਾ ਆਉਣ ਨਾਲ ਮੌਤ ਹੋ ਗਈ ਹੈ। ਇਸ ਮਹਿਲਾ ਦੀ ਉਮਰ 40 ਦੱਸੀ ਜਾ ਰਹੀ ਹੈ। ਇਸ ਮੌਕੇ ਸਰਪੰਚ ਨੇ ਦੱਸਿਆ ਹੈ ਕਿ ਸਿਲਾਈ ਸੈਂਟਰ ਵਿੱਚ ਮਹਿਲਾ ਅਧਿਆਪਕ ਨੇੜਲੇ ਪਿੰਡ ਦੀ ਸੀ। ਇਸਦੀ ਸਕੂਟਰੀ ਸਲਿੱਪ ਹੋ ਕੇ ਟਰਾਲੀ ਦੇ ਟਾਇਰ ਥੱਲੇ ਆ ਗਈ ਜਿਸ ਕਾਰਨ ਇਸ ਮਹਿਲਾ ਦੀ ਮੌਤ ਹੋ ਗਈ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸੂਚਨਾ ਮਿਲਦੇ ਸਾਰ ਹੀ ਅਸੀ ਆ ਗਏ ਅਤੇ ਸਕੂਟਰੀ ਸਲਿੱਪ ਹੋਣ ਨਾਲ ਇਹ ਘਟਨਾ ਵਾਪਰੀ ਹੈ। ਇਸਦਾ ਨਾ ਗੁਰਮੀਤ ਕੌਰ ਹੈ ਤੇ ਇਹ ਡਿਊਟੀ 'ਤੇ ਜਾ ਰਹੀ ਸੀ ਅਤੇ ਸਕੂਟਰੀ ਸਲਿੱਪ ਹੋਣ ਨਾਲ ਇਸ ਦੀ ਮੌਕੇ 'ਤੇ ਮੌਤ ਹੋ ਗਈ ਸੀ। ਪੁਲਿਸ ਨੇ ਕਿਹਾ ਕਿ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਦੱਸਿਆ ਕਿ ਟਰਾਲੀ ਚਾਲਕ ਮੌਕੇ ਤੋ ਫਰਾਰ ਹੋ ਗਿਆ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।