Home /News /punjab /

ਕਰਜ਼ੇ ਤੋਂ ਪ੍ਰੇਸ਼ਾਨ ਫਾਈਨਾਂਸਰ ਨੇ ਬੱਚੀ ਤੇ ਪਤਨੀ ਨੂੰ ਗੋਲੀ ਮਾਰ ਕੇ ਖੁਦ ਵੀ ਕੀਤਾ ਸੁਸਾਇਡ

ਕਰਜ਼ੇ ਤੋਂ ਪ੍ਰੇਸ਼ਾਨ ਫਾਈਨਾਂਸਰ ਨੇ ਬੱਚੀ ਤੇ ਪਤਨੀ ਨੂੰ ਗੋਲੀ ਮਾਰ ਕੇ ਖੁਦ ਵੀ ਕੀਤਾ ਸੁਸਾਇਡ

ਕਰਜ਼ੇ ਤੋਂ ਪ੍ਰੇਸ਼ਾਨੋ ਫਾਈਨਾਂਸਰ ਨੇ ਬੱਚੀ ਤੇ ਪਤਨੀ ਨੂੰ ਗੋਲੀ ਮਾਰ ਕੇ ਖੁਦ ਵੀ ਕੀਤਾ ਸੁਸਾਇਡ

ਕਰਜ਼ੇ ਤੋਂ ਪ੍ਰੇਸ਼ਾਨੋ ਫਾਈਨਾਂਸਰ ਨੇ ਬੱਚੀ ਤੇ ਪਤਨੀ ਨੂੰ ਗੋਲੀ ਮਾਰ ਕੇ ਖੁਦ ਵੀ ਕੀਤਾ ਸੁਸਾਇਡ

ਸੋਮਵਾਰ ਦੀ ਰਾਤ ਨੂੰ ਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਵਿੱਚ ਇੱਕ ਫਾਇਨਾਂਸਰ ਨੇ ਆਪਣੀ ਪਤਨੀ ਅਤੇ 4 ਸਾਲ ਦੀ ਲੜਕੀ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

 • Share this:
  ਅੰਮ੍ਰਿਤਸਰ- ਸੋਮਵਾਰ ਦੀ ਰਾਤ ਨੂੰ ਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਵਿੱਚ ਇੱਕ ਫਾਇਨਾਂਸਰ ਨੇ ਆਪਣੀ ਪਤਨੀ ਅਤੇ 4 ਸਾਲ ਦੀ ਲੜਕੀ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮੌਕੇ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ, ਜਿਸ ਬਾਰੇ ਪੁਲਿਸ ਨੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਹੈ।

  ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਫਾਇਨਾਂਸਰ ਵਿਕਰਮਜੀਤ ਸਿੰਘ ਘਰੇਲੂ ਮੁਸ਼ਕਲਾਂ ਕਾਰਨ ਪ੍ਰੇਸ਼ਾਨ ਸੀ। ਇਸ ਕਾਰਨ ਸੋਮਵਾਰ ਰਾਤ 10 ਵਜੇ ਉਸ ਨੇ ਆਪਣੀ ਪਤਨੀ ਯਾਦਕੀਰਨਦੀਪ ਕੌਰ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਸਨੇ ਆਪਣੀ ਚਾਰ ਸਾਲਾਂ ਦੀ ਲੜਕੀ ਵਰਸ਼ਿਤਾ ਨੂੰ ਵੀ ਗੋਲੀ ਮਾਰ ਦਿੱਤੀ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਲੋਕ ਉਸ ਦੇ ਘਰ ਵੱਲ ਭੱਜੇ। ਕਿਸੇ ਤਰ੍ਹਾਂ ਲੋਕਾਂ ਨੇ ਦਰਵਾਜ਼ੇ ਦੇ ਅੰਦਰ ਤੋੜ ਕੇ ਵੇਖਿਆ ਕਿ ਸਾਰੇ ਪਾਸੇ ਲਹੂ ਵਗ ਰਿਹਾ ਸੀ। ਸਾਰੇ ਲੋਕ ਤੜਪ ਰਹੇ ਸਨ। ਇਸ ਘਟਨਾ ਦੀ ਜਾਣਕਾਰੀ ਗਵਾਂਢੀਆਂ ਨੇ ਪੁਲਿਸ ਨੂੰ ਦਿੱਤੀ।

  ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੇ ਇਕ ਸੁਸਾਈਡ ਨੋਟ ਵੀ ਛੱਡਿਆ ਹੈ ਜਿਸ ਬਾਰੇ ਪੁਲਿਸ ਨੇ ਚੁੱਪ ਵੱਟੀ ਰੱਖੀ ਹੈ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਤਿੰਨੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਉਸਦਾ ਪੋਸਟ ਮਾਰਟਮ ਅੱਜ ਸਵੇਰੇ ਕੀਤਾ ਜਾਵੇਗਾ। ਦੇਰ ਰਾਤ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਮੌਕੇ 'ਤੇ ਪਹੁੰਚੇ।

  ਲੋਕਾਂ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਮਾਨ ਦਾ ਬਹੁਤ ਸਾਰਾ ਪੈਸਾ ਕੋਰੋਨਾਕਾਲ ਵਿਚ ਬਾਜ਼ਾਰ ਵਿਚ ਫਸਿਆ ਹੋਇਆ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਕਈ ਲੋਕਾਂ ਦੇ ਲੱਖਾਂ ਰੁਪਏ ਵਾਪਸ  ਕਰਨੇ ਸਨ, ਜਿਸ ਕਾਰਨ ਲੋਕ ਉਸ ਤੋਂ ਪੈਸੇ ਕਢਵਾਉਣ ਲਈ ਦਬਾਅ ਪਾ ਰਹੇ ਸਨ। ਇਸ ਕਰਕੇ ਉਹ ਬਹੁਤ ਪਰੇਸ਼ਾਨ ਰਹਿਣ ਲੱਗਾ ਸੀ।
  Published by:Ashish Sharma
  First published:

  Tags: Amritsar, Suicide

  ਅਗਲੀ ਖਬਰ