Home /News /punjab /

Nabha : ਦੇਸੀ ਘਿਓ ਚੋਰੀ ਕਰਦੇ ਸ਼ਖ਼ਸ ਦੀ ਭਰੇ ਬਾਜ਼ਾਰ 'ਚ ਚਾੜ੍ਹਿਆ ਕੁਟਾਪਾ, ਕੀਤਾ ਪੁਲਿਸ ਹਵਾਲੇ

Nabha : ਦੇਸੀ ਘਿਓ ਚੋਰੀ ਕਰਦੇ ਸ਼ਖ਼ਸ ਦੀ ਭਰੇ ਬਾਜ਼ਾਰ 'ਚ ਚਾੜ੍ਹਿਆ ਕੁਟਾਪਾ, ਕੀਤਾ ਪੁਲਿਸ ਹਵਾਲੇ

Nabha : ਦੇਸੀ ਘਿਓ ਚੋਰੀ ਕਰਦੇ ਸ਼ਖ਼ਸ ਦੀ ਭਰੇ ਬਾਜ਼ਾਰ 'ਚ ਚਾੜ੍ਹਿਆ ਕੁਟਾਪਾ, ਕੀਤਾ ਪੁਲਿਸ ਹਵਾਲੇ

Nabha : ਦੇਸੀ ਘਿਓ ਚੋਰੀ ਕਰਦੇ ਸ਼ਖ਼ਸ ਦੀ ਭਰੇ ਬਾਜ਼ਾਰ 'ਚ ਚਾੜ੍ਹਿਆ ਕੁਟਾਪਾ, ਕੀਤਾ ਪੁਲਿਸ ਹਵਾਲੇ

Ghee Thief Beaten by Shopkeepers-ਦੁਕਾਨਦਾਰ ਦੀ ਹੁਸ਼ਿਆਰੀ ਦੇ ਨਾਲ  ਚੋਰ ਨੂੰ ਦੁਕਾਨ ਦੇ ਬਾਹਰ ਹੀ ਧਰ ਦਬੋਚ ਲਿਆ ਅਤੇ ਦੋ ਸਾਥੀ ਉਸ ਦੇ ਰਫੂਚੱਕਰ ਹੋ ਗਏ। ਦੁਕਾਨਦਾਰਾ ਦੇ ਵੱਲੋਂ ਚੋਰ ਦਾ ਖ਼ੂਬ ਭਰੇ ਬਾਜ਼ਾਰ ਵਿਚ ਕੁਟਾਪਾ ਚਾੜ੍ਹਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

 • Share this:

  ਨਾਭਾ : ਪੰਜਾਬ ਦਾ ਨੌਜਵਾਨ ਰੁਜ਼ਗਾਰ ਲੱਭਣ ਦੀ ਬਜਾਏ ਨਵੇਂ ਨਵੇਂ ਢੰਗ ਤਰੀਕੇ ਕਰਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਪੰਜਾਬ 'ਚ ਦਿਨੋਂ-ਦਿਨ ਚੋਰਾਂ ਵੱਲੋਂ ਜਿੱਥੇ ਪਰਸ ਖੋਹਣ ਅਤੇ ਸੋਨੇ ਦੀਆਂ ਚੀਜ਼ਾਂ ਤੇ ਹੱਥ ਸਾਫ ਕਰਦਿਆਂ ਦੀਆਂ ਆਮ ਘਟਨਾਵਾਂ ਵੇਖੀਆਂ ਹੋਣਗੀਆਂ ਪਰ ਹੁਣ ਚੋਰਾਂ ਨੇ ਦੇਸੀ ਘਿਓ ਤੇ ਹੱਥ ਸਾਫ ਕਰਨ ਦੀ ਗੱਲ ਇਹ ਤੁਸੀਂ ਸ਼ਾਇਦ ਪਹਿਲੀ ਵਾਰੀ ਹੀ ਸੁਣੀ ਹੋਵੇਗੀ। ਜਿਸ ਦੀ ਤਾਜ਼ਾ ਮਿਸਾਲ ਨਾਭਾ ਵਿੱਚ ਵੇਖਣ ਨੂੰ ਮਿਲੀ। ਜਿਸ ਦੇ ਤਹਿਤ ਨਾਭਾ ਦੇ ਭਰੇ ਬਾਜ਼ਾਰ ਦੇ ਵਿੱਚ ਕਰਿਆਨੇ ਦੀ ਦੁਕਾਨਦਾਰ ਨੂੰ ਇਨ੍ਹਾਂ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।  ਦੁਕਾਨਦਾਰ ਦੀ ਹੁਸ਼ਿਆਰੀ ਦੇ ਨਾਲ  ਚੋਰ ਨੂੰ ਦੁਕਾਨ ਦੇ ਬਾਹਰ ਹੀ ਧਰ ਦਬੋਚ ਲਿਆ ਅਤੇ ਦੋ ਸਾਥੀ ਉਸ ਦੇ ਰਫੂਚੱਕਰ ਹੋ ਗਏ। ਦੁਕਾਨਦਾਰਾ ਦੇ ਵੱਲੋਂ ਚੋਰ ਦਾ ਖ਼ੂਬ ਭਰੇ ਬਾਜ਼ਾਰ ਵਿਚ ਕੁਟਾਪਾ ਚਾੜ੍ਹਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

  ਕੀ ਹੈ ਮਾਮਲਾ-

  ਚੋਰਾਂ ਵੱਲੋਂ ਬੜੇ ਹੀ ਸ਼ਾਤਿਰ ਤਰੀਕੇ ਨਾਲ ਪੰਜੀਰੀ ਦਾ ਸਾਮਾਨ ਕਹਿ ਕੇ ਦੁਕਾਨਦਾਰ ਤੋਂ ਪਵਾਉਣ ਦੇ ਲਈ ਕਿਹਾ ਗਿਆ ਅਤੇ ਪਹਿਲਾਂ ਕਿਹਾ ਗਿਆ ਕਿ ਪਹਿਲਾਂ ਤੁਸੀਂ ਅੱਠ ਕਿੱਲੋ ਦੇਸੀ ਘਿਓ ਪਾ ਦੇਵੋ , ਮੈਂ ਬਾਹਰ ਖੜ੍ਹੇ ਆਪਣੇ ਸਾਥੀਆਂ ਨੂੰ ਵਿਖਾ ਦੇਵਾਂ ਅਤੇ ਜਦੋਂ ਦੁਕਾਨਦਾਰ 8 ਕਿੱਲੋ ਦੇਸੀ ਘਿਓ ਪਾ ਕੇ ਉਸ ਨੂੰ ਦੇ ਦਿੰਦਾ ਹੈ ਤਾਂ ਜਦੋਂ ਉਹ ਮੋਟਰਸਾਈਕਲ ਰਫੂਚੱਕਰ ਹੋਣ ਲੱਗੇ ਤਾਂ ਮੌਕੇ ਤੇ ਦੁਕਾਨਦਾਰ ਵੱਲੋਂ ਉਸ ਨੂੰ ਮੌਕੇ ਤੇ ਹੀ ਦਬੋਚ ਲਿਆ ਜਾਂਦਾ ਹੈ ਅਤੇ ਉਸ ਦੇ ਦੋ ਸਾਥੀ ਮੋਟਰਸਾਈਕਲ ਚਲਾ ਕੇ ਰਫ਼ੂਚੱਕਰ ਹੋ ਜਾਂਦੇ ਹਨ ਅਤੇ ਇਸ ਚੋਰ ਨੂੰ ਭਰੇ ਬਾਜ਼ਾਰ ਵਿੱਚ ਕੁੱਟਿਆ ਹੈ।

  ਇਸ ਨੌਜਵਾਨ ਦਾ ਪਹਿਲਾ ਮਾਮਲਾ ਨਹੀਂ ਸੀ

  ਦੁਕਾਨਦਾਰ ਦੇ ਮੁਤਾਬਕ ਇਹ ਜੋ ਨੌਜਵਾਨ ਹੈ ਬਿਲਕੁਲ ਨਸ਼ੇੜੀ ਹੈ ਅਤੇ ਇਸ ਤੋਂ ਬਿਲਕੁਲ ਤੁਰਿਆ ਵੀ ਨਹੀਂ ਸੀ ਜਾਂਦਾ। ਮੌਕੇ ਤੇ ਪੁਲਸ ਵੱਲੋਂ ਇਸ ਚੋਰ ਨੂੰ ਫੜ ਕੇ ਹਸਪਤਾਲ ਵਿੱਚ ਜ਼ੇਰੇ ਇਲਾਜ ਭਰਤੀ ਕਰਾਇਆ ਗਿਆ। ਇਹ ਚੋਰੀ ਦਾ ਇਸ ਨੌਜਵਾਨ ਦਾ ਪਹਿਲਾ ਮਾਮਲਾ ਨਹੀਂ ਸੀ ਬੀਤੇ ਦਿਨ ਵੀ ਇਸ ਵੱਲੋਂ ਕਿਸੇ ਦੁਕਾਨਦਾਰ ਦੀ ਦੁਕਾਨ ਤੋਂ 6 ਕਿਲੋ ਘਿਓ ਪਵਾ ਕੇ ਉੱਥੋਂ ਵੀ ਰਫੂਚੱਕਰ ਹੋ ਗਿਆ ਸੀ।

  ਦੁਕਾਨਦਾਰ ਰਾਹੁਲ ਨੇ ਕਿਹਾ ਕਿ ਇਹ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਅਤੇ ਇਕ ਨੌਜਵਾਨ ਦੁਕਾਨ ਤੋਂ ਪੰਜੀਰੀ ਦਾ ਸਾਮਾਨ ਲੈਣ ਲਈ ਉਸ ਨੇ ਮੈਨੂੰ ਕਿਹਾ ਅਤੇ ਮੇਰੇ ਤੋਂ ਅੱਠ ਕਿੱਲੋ ਘਿਓ ਦੇਸੀ ਪਵਾ ਕੇ ਫਿਰ ਬਾਹਰ ਆਪਣੇ ਸਾਥੀਆਂ ਨੂੰ ਵਿਖਾਉਣ ਲਈ ਜਾਣ ਲੱਗਾ ਅਤੇ ਮੈਂ ਵੀ ਮਗਰ ਚਲਾ ਗਿਆ ਜਦੋਂ ਉਹ ਭੱਜਣ ਲੱਗੇ ਮੈਂ ਦਬੋਚ ਲਿਆ ਅਤੇ ਇਸ ਕੋਲੋਂ ਇਕ ਕਿਰਚ ਟਾਈਪ ਹਥਿਆਰ ਵੀ ਸੀ  ਦੁਕਾਨਦਾਰਾਂ ਵੱਲੋਂ ਇਸ ਦਾ ਖੂਬ ਕੁਟਾਪਾ ਵੀ ਕੀਤਾ ਗਿਆ ਅਤੇ ਇਹ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਇਸ ਤੋਂ ਤੁਰਿਆ ਵੀ ਨਹੀਂ ਸੀ ਜਾ ਰਿਹਾ।

  ਸੰਜੀਵ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਇਹ ਮੇਰੀ ਦੁਕਾਨ ਤੇ ਆਇਆ ਸੀ ਅਤੇ ਮੇਰੇ ਤੋਂ ਵੀ 6 ਕਿੱਲੋ ਘਿਓ ਪਵਾ ਕੇ ਰਫੂਚੱਕਰ ਹੋ ਗਿਆ ਸੀ ਇਹ ਉਹੀ ਨੌਜਵਾਨ ਹੈ ਇਹ ਸਾਨੂੰ ਉਦੋਂ ਪਤਾ ਲੱਗਿਆ ਜਦੋਂ ਗਰੁੱਪਾਂ ਵਿਚ ਇਸ ਦੀ ਫੋਟੋਆਂ ਵਾਇਰਲ ਹੋਈਆਂ ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ।

  ਵਪਾਰੀ ਆਗੂ ਨੇ ਕਿਹਾ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਬੀਤੇ ਦਿਨ ਵੀ ਇਹੀ ਚੋਰ ਵੱਲੋਂ ਦੇਸੀ ਘਿਓ ਲੈ ਕੇ ਰਫੂਚੱਕਰ ਹੋ ਗਿਆ ਸੀ ਅੱਜ ਇਸ ਨੂੰ ਦਬੋਚਿਆ ਗਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਹ ਸਭ ਕੁਝ ਨਾਭਾ ਸ਼ਹਿਰ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਘੱਟ ਰਹੀਆਂ ਹਨ।

  ਪੁਲਿਸ ਦੇ ਜਾਂਚ ਅਧਿਕਾਰੀ ਏਐਸਆਈ ਬੂਟਾ ਸਿੰਘ ਨੇ ਕਿਹਾ ਕਿ ਇਹ ਨੌਜਵਾਨ ਵੱਲੋਂ ਘਿਓ ਲਿਆ ਗਿਆ ਸੀ ਅਤੇ ਇਹ ਦੁਕਾਨ ਤੋਂ ਰਫੂਚੱਕਰ ਹੋਣ ਲੱਗਿਆ ਤਾਂ ਇਸ ਦੀ ਕੁੱਟਮਾਰ ਕੀਤੀ ਗਈ ਅਤੇ ਹੁਣ ਇਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਦੋਂ ਇਸ ਨੂੰ ਹੋਸ਼ ਆਵੇਗਾ ਇਸ ਦੀ ਪੁੱਛ ਪੜਤਾਲ ਕਰ ਕੇ ਇਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਕ ਨੁਕੀਲਾ ਹਥਿਆਰ ਵੀ ਬਰਾਮਦ ਹੋਇਆ ਹੈ।

  Published by:Sukhwinder Singh
  First published:

  Tags: Crime news, Nabha, Police, Viral video