Home /News /punjab /

ਅਬੋਹਰ : ਜ਼ਮੀਨੀ ਵਿਵਾਦ ਨੂੰ ਲੈ ਕੇ ਜੇਲ੍ਹ 'ਚ ਪਰਿਵਾਰ, ਪਰੇਸ਼ਾਨ ਲੜਕੀ ਨੇ ਕੀਤੀ ਖੁਦਕੁਸ਼ੀ..

ਅਬੋਹਰ : ਜ਼ਮੀਨੀ ਵਿਵਾਦ ਨੂੰ ਲੈ ਕੇ ਜੇਲ੍ਹ 'ਚ ਪਰਿਵਾਰ, ਪਰੇਸ਼ਾਨ ਲੜਕੀ ਨੇ ਕੀਤੀ ਖੁਦਕੁਸ਼ੀ..

ਵਿਨੋਦ ਕੁਮਾਰ ਦੀ ਲੜਕੀ ਕਾਜਲ ਸ਼ਰਮਾ ਨੇ ਆਤਮਹੱਤਿਆ ਕਰ ਲਈ।

ਵਿਨੋਦ ਕੁਮਾਰ ਦੀ ਲੜਕੀ ਕਾਜਲ ਸ਼ਰਮਾ ਨੇ ਆਤਮਹੱਤਿਆ ਕਰ ਲਈ।

ਵਿਨੋਦ ਕੁਮਾਰ ਦੀ ਲੜਕੀ ਕਾਜਲ ਸ਼ਰਮਾ ਦਿੱਲੀ ਵਿਚ ਪ੍ਰਾਈਵੇਟ ਨੌਕਰੀ ਕਰਦੀ ਸੀ, ਜ਼ਮੀਨੀ ਵਿਵਾਦ ਨੂੰ ਲੈ ਕੇ ਉਹ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ, ਉਸ ਨੇ ਆਤਮਹੱਤਿਆ ਕਰ ਲਈ, ਜਿਸ ਦੀ ਸੂਚਨਾ ਮਿਲਣ ਤੇ ਪਿੰਡ ਵਿਚ ਸੋਕ ਦਾ ਮਾਹੌਲ ਹੋ ਗਿਆ ਅਤੇ ਪਿੰਡ ਵਾਸੀਆਂ ਵੱਲੋਂ ਲੜਕੀ ਦੀ ਲਾਸ਼ ਨੂੰ ਪਿੰਡ ਲਿਆਂਦਾ ਗਿਆ।

ਹੋਰ ਪੜ੍ਹੋ ...
 • Share this:
  ਸੁਰਿੰਦਰ ਗੋਇਲ

  ਅਬੋਹਰ :  ਹਲਕਾ ਬੱਲੂਆਣਾ ਦੇ ਪਿੰਡ ਨਿਹਾਲ ਖੇੜਾ ਵਿਚ ਬੀਤੇ ਕੁਝ ਮਹੀਨੇ ਪਹਿਲਾਂ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਵਿਚ ਇਕ ਪਰਿਵਾਰ ਦੇ ਬਜ਼ੁਰਗ ਦੀ ਮੌਤ ਹੋ ਗਈ। ਇਸ ਨੂੰ ਲੈ ਕੇ ਵਿਨੋਦ ਕੁਮਾਰ ਦੇ ਪਰਿਵਾਰ ਉੱਤੇ ਧਾਰਾ 302 ਲਗਾ ਕੇ ਪੁਲਿਸ ਵੱਲੋਂ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਜਿਸ ਜ਼ਮੀਨ ਦੇ ਵਿਵਾਦ ਵਿਚ ਵਿਨੋਦ ਕੁਮਾਰ ਦੇ ਪਰਿਵਾਰ ਨੁੰ ਅੰਦਰ ਕੀਤਾ ਹੋਇਆ ਹੈ, ਉਹ ਜ਼ਮੀਨ ਇਸ ਪਰਿਵਾਰ ਕੋਲ 70 ਸਾਲਾਂ ਦੀ ਹੈ।

  ਦੂਜੀ ਧਿਰ ਵੱਲੋਂ ਇਸ ਜ਼ਮੀਨ ਦੀ ਗਿਰਦਾਵਰੀ ਤੁੜਵਾ ਕੇ ਆਪਣਾ ਕਬਜ਼ਾ ਕਰਨਾ ਚਾਹੁੰਦੀ ਸੀ ਜਿਸ ਨੂੰ ਲੈ ਕੇ ਇਹ ਝਗੜਾ ਹੋਇਆ ਸੀ। ਇਸ ਝਗੜੇ ਦੌਰਾਨ ਵਿਨੋਦ ਕੁਮਾਰ ਅਤੇ ਉਸਦੀ ਦੂਜੇ ਪਰਿਵਾਰ ਨੂੰ ਜੇਲ੍ਹ ਵਿਚ ਬੰਦ ਕਰਨ ਤੋਂ ਬਾਅਦ ਇਹ ਪਰਿਵਾਰ ਕਾਫੀ ਪ੍ਰੇਸ਼ਾਨੀ ਵਿਚ ਚੱਲ ਰਿਹਾ ਸੀ।

  ਵਿਨੋਦ ਕੁਮਾਰ ਦੀ ਲੜਕੀ ਕਾਜਲ ਸ਼ਰਮਾ ਦਿੱਲੀ ਵਿਚ ਪ੍ਰਾਈਵੇਟ ਨੌਕਰੀ ਕਰਦੀ ਸੀ, ਜੋ ਕੀ ਆਪਣੇ ਮਾਤਾ ਪਿਤਾ ਅਤੇ ਦੂਜੇ ਪਰਿਵਾਰ ਨੂੰ ਬੇਕਸੂਰ ਹੋਣ ਦੇ ਬਾਵਜੂਦ ਵੀ ਧੱਕਾ ਕੀਤਾ ਜਾ ਰਿਹਾ ਸੀ। ਇਸ ਕਾਰਨ ਉਹ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ ਬੀਤੇ ਦੋ ਦਿਨ ਪਹਿਲਾਂ ਉਸ ਨੇ ਆਤਮਹੱਤਿਆ ਕਰ ਲਈ, ਜਿਸ ਦੀ ਸੂਚਨਾ ਮਿਲਣ ਤੇ ਪਿੰਡ ਵਿਚ ਸੋਕ ਦਾ ਮਾਹੌਲ ਹੋ ਗਿਆ ਅਤੇ ਪਿੰਡ ਵਾਸੀਆਂ ਵੱਲੋਂ ਲੜਕੀ ਦੀ ਲਾਸ਼ ਨੂੰ ਪਿੰਡ ਲਿਆਂਦਾ ਗਿਆ।

  ਉਸ ਦੇ ਮਾਤਾ ਪਿਤਾ ਨੂੰ ਜੇਲ੍ਹ ਵਿੱਚੋਂ ਲਿਆ ਕੇ ਸਸਕਾਰ ਲਈ ਬੇਨਤੀ ਪੱਤਰ ਦਿੱਤਾ ਗਿਆ। ਜਿਸ ਦੀ ਮਨਜ਼ੂਰੀ ਅੱਜ ਮਿਲਣ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਾਤਾ ਪਿਤਾ ਨੂੰ ਨਾਲ ਲੈ ਕੇ ਪਿੰਡ ਨਿਹਾਲਖੇੜਾ ਪਹੁੰਚੇ ਅਤੇ ਲੜਕੀ ਦਾ ਸਸਕਾਰ ਕਰਵਾਇਆ  ਸਸਕਾਰ ਕਰਨ ਤੋਂ ਬਾਅਦ ਵਾਪਿਸ ਜੇਲ੍ਹ ਵਿੱਚ ਲੈ ਗਏ।

  ਇਸ ਮੌਕੇ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪਰਿਵਾਰ ਨਾਲ ਧੱਕਾ ਹੋਇਆ ਹੈ ਅਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ।
  Published by:Sukhwinder Singh
  First published:

  Tags: Abohar

  ਅਗਲੀ ਖਬਰ