ਜੇ ਤੁਸੀਂ ਆਪਣਾ ਪਾਸਪੋਰਟ ਨਹੀਂ ਬਣਵਾਇਆ ਤਾਂ ਹੁਣ ਮੌਕਾ ਹੈ ਤੁਸੀਂ ਵੀ ਆਪਣਾ ਪਾਸਪੋਰਟ ਬਣਵਾ ਸਕਦੇ ਹੋ ।ਦਰਅਸਲ ਪਾਸਪੋਰਟ ਬਿਨੈਕਾਰਾਂ ਦੀ ਵਧਦੀ ਗਿਣਤੀ ਅਤੇ ਲੋਕਾਂ ਦੀ ਪਰੇਸ਼ਾਨੀ ਵੇਖਦੇ ਹੋਏ ਜਲੰਧਰ ਰੀਜ਼ਨਲ ਦਫ਼ਤਰ ਵਿਖੇ 2 ਪਾਸਪੋਰਟ ਮੇਲਿਆਂ ਦਾ ਆਯੋਜਨ ਕਰੇਗਾ। ਇਸ ਮੇਲੇ ਦਾ ਲਾਭ ਬਿਨੈਕਾਰ 17 ਅਤੇ 24 ਦਸੰਬਰ ਨੂੰ ਲੈ ਸਕਦੇ ਹਨ। ਮੇਲੇ ਵਿੱਚ ਨਵੇਂ ਪਾਸਪੋਰਟ ਵੀ ਬਣਨਗੇ ਅਤੇ ਪੁਰਾਣਿਆ ਨੂੰ ਰੀਨਿਊ ਵੀ ਕੀਤਾ ਜਾਵੇਗਾ। ਇਸ ਮੇਲੇ ਵਿੱਚ ਜਲੰਧਰ ਤੋਂ ਇਲਾਵਾ ਹੁਸ਼ਿਆਰਪੁਰ, ਕਪੂਰਥਲਾ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਮੋਗਾ ਅਤੇ ਪਠਾਨਕੋਟ ਦੇ ਲੋਕ ਆਪਣੀਆਂ ਅਰਜੀਆਂ ਦਰਜ ਕਰ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਪਾਸਪੋਰਟ ਦਫ਼ਤਰ ਨੂੰ ਬਿਨੈਕਾਰਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਪਾਸਪੋਰਟ ਦੀ ਆਮ ਅਤੇ ਤਤਕਾਲ ਅਪੁਆਇੰਟਮੈਂਟ ਇੱਕ ਜਾਂ ਦੋ ਮਹੀਨਿਆਂ ਦੇ ਬਾਅਦ ਦੀ ਮਿਲ ਰਹੀ ਹੈ। ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਦਫ਼ਤਰ ਨੇ ਪਾਸਪੋਰਟ ਮੇਲੇ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਤਤਕਾਲ ਕੋਟੇ ਦੇ ਤਹਿਤ ਅਪੁਆਇੰਟਮੈਂਟ ਬੱੁਕ ਕਰਨ ਵਾਲੇ ਬਿਨੈਕਾਰਾਂ ਲਈ 822 ਸਲਾਟ ਰਾਖਵੇਂ ਸਨ। 364 ਬਿਨੈਕਾਰਾਂ ਨੇ ਅਪੁਆਇੰਟਮੈਂਟ ਨੂੰ ਰੀ-ਸ਼ੈਡਿਊਲ ਕੀਤਾ। 458 ਸਲਾਟ ਖਾਲੀ ਪਏ ਰਹੇ। ਬਿਨੈਕਾਰਾਂ ਨੂੰ ਫਰਵਰੀ ਦੀ ਅਪੁਆਇੰਟਮੈਂਟ ਮਿਲ ਰਹੀ ਹੈ। ਇਨ੍ਹਾਂ ਅਪੁਆਇੰਟਮੈਂਟ ਬਿਨੈਕਾਰ ਰੀ-ਸ਼ੈਡਿਊਲ ਵੀ ਕਰ ਸਕਦੇ ਹਨ। ਉਹ 17 ਅਤੇ 24 ਦਸੰਬਰ ਨੂੰ ਆਮ ਅਤੇ ਤਤਕਾਲ ਪਾਸਪੋਰਟ ਲਈ ਅਰਜੀਆਂ ਅਧਿਕਾਰਤ ਵੈੱਬਸਾਈਟ 'ਤੇ ਅਪੁਆਇੰਟਮੈਂਟ ਲੈ ਸਕਦੇ ਹਨ।
ਜੇ ਕਿਸੇ ਨੇ ਨਵਾਂ ਪਾਸੋਪਰਟ ਬਣਾਉਣਾ ਹੈ ਤਾਂ ਇਸ ਦੇ ਲਈ ਆਧਾਰ ਕਾਰਡ, ਸਿੱਖਿਆ ਸਬੰਧੀ ਦਸਤਾਵੇਜ਼, ਵੋਟਰ ਦਸਤਾਵੇਜ਼, ਵੋਟਰ ਆਈ. ਡੀ. ਕਾਰਡ ਦਾ ਹੋਣਾ ਜ਼ਰੂਰੀ ਹੈ। ਨਵਾਂ ਪਾਸਪੋਰਟ ਬਣਾਉਣ ਦੀ 1500 ਰੁਪਏ ਸਰਕਾਰੀ ਫੀਸ ਹੈ। ਤਤਕਾਲ ਪਾਸਪੋਰਟ ਦੀ ਫ਼ੀਸ 3500 ਰੁਪਏ ਹੈ। ਤਤਕਾਲ ਪਾਸਪੋਰਟ ਵਿੱਚ ਫੋਟੋ ਆਈ. ਡੀ. ਦਸਤਾਵੇਜ਼ ਹੋਣੇ ਜ਼ਰੂਰੀ ਹਨ। ਇਸ ਵਿੱਚ ਆਧਾਰ ਕਾਰਡ, ਬੈਂਕ ਖਾਤਾ, ਪੈਨ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ ਦਸਤਾਵੇਜ਼ ਹੋਣੇ ਜ਼ਰੂਰੀ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian passport, Jalandhar, Passports, Punjab