Home /News /punjab /

ਅਫ਼ਗ਼ਾਨਿਸਤਾਨ ਤੋਂ 30 ਸਿੱਖਾਂ ਦਾ ਜਥਾ ਭਾਰਤ ਪੁੱਜਿਆ

ਅਫ਼ਗ਼ਾਨਿਸਤਾਨ ਤੋਂ 30 ਸਿੱਖਾਂ ਦਾ ਜਥਾ ਭਾਰਤ ਪੁੱਜਿਆ

ਅਫ਼ਗ਼ਾਨਿਸਤਾਨ ਤੋਂ 30 ਸਿੱਖਾਂ ਦਾ ਜਥਾ ਭਾਰਤ ਪੁੱਜਿਆ

ਅਫ਼ਗ਼ਾਨਿਸਤਾਨ ਤੋਂ 30 ਸਿੱਖਾਂ ਦਾ ਜਥਾ ਭਾਰਤ ਪੁੱਜਿਆ

ਦੱਸ ਦਈਏ ਕਿ ਅਫ਼ਗ਼ਾਨਿਸਤਾਨ ਵਿਚ ਘੱਟ ਗਿਣਤੀਆਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਪਿਛਲੇ ਤਕਰੀਬਨ ਇਕ ਮਹੀਨੇ ਦੇ ਅੰਦਰ ਕਾਬੁਲ ਵਿਚ ਸਿੱਖਾਂ ਉਤੇ ਦੋ ਵਾਰ ਹਮਲਾ ਹੋਇਆ ਹੈ। ਕਾਬੁਲ ਸਥਿਤ ਗੁਰਦੁਆਰਾ ਕਰਤੇ ਪਰਵਾਨ ਉਤੇ ਅੱਤਵਾਦੀਆਂ ਨੇ ਹਮਲਾ ਕਰਕੇ ਵੱਡਾ ਨੁਕਸਾਨ ਕੀਤਾ ਸੀ।

 • Share this:
  ਅਫ਼ਗ਼ਾਨਿਸਤਾਨ ਦੇ ਕਾਬੁਲ ਤੋਂ 30 ਅਫ਼ਗ਼ਾਨ ਸਿੱਖਾਂ ਦਾ ਜਥਾ ਅੱਜ ਦਿੱਲੀ ਪਹੁੰਚਿਆ। ਇਹ ਅਫਗਾਨ ਨਾਗਰਿਕ ਹਵਾਈ ਜਹਾਜ਼ ਰਾਹੀ ਭਾਰਤ ਪੁੱਜੇ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਅਫ਼ਗ਼ਾਨਿਸਤਾਨ ਵਿੱਚ ਹਾਲੇ ਵੀ 110 ਸਿੱਖ ਰਹਿ ਗਏ ਹਨ, ਜਦਕਿ 61 ਈ-ਵੀਜ਼ਾ ਅਰਜ਼ੀਆਂ ਭਾਰਤ ਸਰਕਾਰ ਕੋਲ ਫੈਸਲੇ ਦੀ ਉਡੀਕ ’ਚ ਹਨ।

  ਦੱਸ ਦਈਏ ਕਿ ਅਫ਼ਗ਼ਾਨਿਸਤਾਨ ਵਿਚ ਘੱਟ ਗਿਣਤੀਆਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਪਿਛਲੇ ਤਕਰੀਬਨ ਇਕ ਮਹੀਨੇ ਦੇ ਅੰਦਰ ਕਾਬੁਲ ਵਿਚ ਸਿੱਖਾਂ ਉਤੇ ਦੋ ਵਾਰ ਹਮਲਾ ਹੋਇਆ ਹੈ। ਕਾਬੁਲ ਸਥਿਤ ਗੁਰਦੁਆਰਾ ਕਰਤੇ ਪਰਵਾਨ ਉਤੇ ਅੱਤਵਾਦੀਆਂ ਨੇ ਹਮਲਾ ਕਰਕੇ ਵੱਡਾ ਨੁਕਸਾਨ ਕੀਤਾ ਸੀ।

  ਇਸ ਤੋਂ ਕੁਝ ਦਿਨ ਬਾਅਦ ਗੁਰੂ ਘਰ ਦੇ ਬਾਹਰ ਇਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਹਮਲਿਆਂ ਪਿੱਛੋਂ ਇਥੇ ਵੱਸਦੇ ਸਿੱਖਾਂ ਵਿਚ ਸਹਿਮ ਦਾ ਮਾਹੌਲ ਹੈ ਤੇ ਭਾਰਤ ਸਰਕਾਰ ਕੋਲ ਸ਼ਰਨ ਦੀ ਅਪੀਲ ਕੀਤੀ ਜਾ ਰਹੀ ਹੈ।
  Published by:Gurwinder Singh
  First published:

  Tags: Afghanistan, Sikh, Sikhism

  ਅਗਲੀ ਖਬਰ