• Home
 • »
 • News
 • »
 • punjab
 • »
 • A LARGE NUMBER OF YOUNG LEFT THE AAM AADMI PARTY AND JOINED THE CONGRESS PARTY UNDER THE LEADERSHIP OF KEWAL SINGH DHILLON

ਬਰਨਾਲਾ: ਵੱਡੀ ਗਿਣਤੀ ਵਿਚ ਨੌਜਵਾਨ 'ਆਪ' ਛੱਡ ਕੇ ਕਾਂਗਰਸ ਵਿਚ ਹੋਏ ਸ਼ਾਮਲ

ਬਰਨਾਲਾ: ਵੱਡੀ ਗਿਣਤੀ ਵਿਚ ਨੌਜਵਾਨ 'ਆਪ' ਛੱਡ ਕੇ ਕਾਂਗਰਸ ਵਿਚ ਹੋਏ ਸ਼ਾਮਲ

 • Share this:
  ਆਸ਼ੀਸ਼ ਸ਼ਰਮਾ

  ਬਰਨਾਲਾ: ਹਲਕੇ ਦੇ ਪਿੰਡ ਭੈਣੀ ਮਹਿਰਾਜ ਦੇ ਵੱਡੀ ਗਿਣਤੀ ਵਿਚ ਨੌਜਵਾਨਾਂ ਵਲੋਂ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਹਨਾਂ ਨੌਜਵਾਨਾਂ ਨੂੰ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਕਾਂਗਰਸ ਵਿੱਚ ਸ਼ਾਮਲ ਕੀਤਾ ਗਿਆ।

  ਇਸ ਮੌਕੇ ਆਪ ਪਾਰਟੀ ਛੱਡਣ ਵਾਲੇ ਨੌਜਵਾਨਾਂ ਨੇ ਕਿਹਾ ਕਿ ਉਹ ਕੇਵਲ ਸਿੰਘ ਢਿੱਲੋਂ ਦੀ ਵਿਕਾਸ ਨੀਤੀ ਤੋਂ ਪ੍ਰਭਵਿਤ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਥੇ ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਹੁਣ ਆਮ ਆਦਮੀ ਪਾਰਟੀ ਦੀਆਂ ਡਰਾਮੇਬਾਜ਼ੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ। ਆਪ ਦਾ ਐਮਪੀ ਅਤੇ ਐਮਐਲਏ ਇੱਕ ਪੈਸੇ ਦਾ ਵਿਕਾਸ ਜਾਂ ਗ੍ਰਾਂਟ ਹਲਕੇ ਵਿੱਚ ਨਹੀਂ ਲਿਆ ਸਕਿਆ।

  ਪੰਜਾਬ ਦੇ ਲੋਕ ਆਪਣੇ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਚਾਹੁੰਦੇ ਹਨ, ਜੋ ਸਿਰਫ਼ ਕਾਂਗਰਸ ਪਾਰਟੀ ਕਰਦੀ ਹੈ। ਬਰਨਾਲਾ ਹਲਕੇ ਵਿਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਜਦਕਿ ਆਮ ਆਦਮੀ ਪਾਰਟੀ ਸਿਰਫ਼ ਗੱਲਾਂ ਅਤੇ ਧਰਨਿਆਂ ਜੋਗੀ ਹੀ ਹੈ। ਜਿਸ ਕਰਕੇ ਇਸ ਵਾਰ ਪੰਜਾਬ ਦਾ ਨੌਜਵਾਨ ਵਰਗ ਜਾਗਰੂਕ ਹੋ ਗਿਆ ਅਤੇ ਕਾਂਗਰਸ ਪਾਰਟੀ ਦੀ ਵਿਕਾਸ ਪੱਖੀ ਨੀਤੀ ਨਾਲ ਜੁੜ ਗਿਆ ਹੈ।

  ਇਸ ਮੌਕੇ ਆਪ ਪਾਰਟੀ ਛੱਡਣ ਵਾਲਿਆਂ ਵਿੱਚ ਕੁਲਵੰਤ ਸਿੰਘ ਟੋਨਾ, ਮਲਕੀਤ ਸਿੰਘ, ਚਮਕੌਰ ਸਿੰਘ, ਜਸਵੰਤ ਸਿੰਘ, ਹੰਸਰਾਜ ਸਿੰਘ, ਜਸਵੰਤ ਸਿੰਘ, ਕੇਵਲ ਸਿੰਘ, ਗੁਰ੍ਪ੍ਰੀਤ ਸਿੰਘ, ਕੁਲਦੀਪ ਸਿੰਘ, ਹਰਮੇਲ ਸਿੰਘ, ਦਲਬਾਰਾ ਸਿੰਘ, ਧਰਮਵੀਰ ਸਿੰਘ, ਅਮਰਜੀਤ ਸਿੰਘ, ਬੱਗਾ ਸਿੰਘ, ਇੰਦਰਜੀਤ ਸਿੰਘ, ਪਾਲਾ ਸਿੰਘ, ਗੁਰਪਿਆਰ ਸਿੰਘ, ਵਿੱਕੀ ਸਿੰਘ, ਮੱਖਣ ਸਿੰਘ ਤੋਂ ਇਲਾਵਾ ਹੋਰ ਨੌਜਵਾਨ ਵੀ ਹਾਜ਼ਰ ਸਨ।

  ਇਸ ਮੌਕੇ ਸਰਪੰਚ ਜਗਸੀਰ ਸਿੰਘ, ਸਾਬਕਾ ਸਰਪੰਚ ਸਰਵਨ ਸਿੰਘ ਲਹਿਰੀ, ਬਹਾਦਰ ਸਿੰਘ ਪੰਚ, ਭੋਲਾ ਸਿੰਘ ਸਾਬਕਾ ਪੰਚ ਅਤੇ ਸਾਧੂ ਸਿੰਘ ਪੰਚ ਨੇ ਪਿੰਡ ਦੇ ਖੇਡ ਗਰਾਊਂਡ ਲਈ ਗ੍ਰਾਂਟ ਦੇਣ ਉਤੇ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ।
  Published by:Gurwinder Singh
  First published:
  Advertisement
  Advertisement