ਬਠਿੰਡਾ : ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ 'ਚ ਮੁਫਤ ਦਿੱਤੀਆਂ ਜਾਂਦੀਆਂ ਮਹਿੰਗੀਆਂ ਦਵਾਈਆਂ ਕੂੜੇ ਦੇ ਢੇਰ 'ਚ ਤਬਦੀਲ ਹੋ ਰਹੀਆਂ ਹਨ, ਜਦਕਿ ਇਨ੍ਹਾਂ ਸਾਰੀਆਂ ਦਵਾਈਆਂ ਦੀ ਐਕਸਪਾਇਰੀ ਡੇਟ ਅਜੇ ਵੀ ਲੰਬੀ ਹੈ ਪਰ ਇਨ੍ਹਾਂ ਦਾ ਕੋਈ ਵਾਰਸ ਨਜ਼ਰ ਨਹੀਂ ਆ ਰਿਹਾ । ਇਹ ਦਵਾਈਆਂ ਬੱਚਿਆਂ ਦੇ ਹਸਪਤਾਲ ਵਿੱਚ 'ਚ ਧੂੜ ਭਰੀ ਪਈ ਮਿਲੀਆਂ ਹਨ। ਮਾਮਲਾ ਸਿਵਲ ਸਰਜਨ ਦੇ ਧਿਆਨ 'ਚ ਲਿਆਉਣ ਤੋਂ ਬਾਅਦ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਬਠਿੰਡਾ ਦੇ ਚਿਲਡਰਨ ਸਰਕਾਰੀ ਹਸਪਤਾਲ ਵਿੱਚ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮੁਫ਼ਤ ਵੰਡੀਆਂ ਜਾਣ ਵਾਲੀਆਂ ਦਵਾਈਆਂ ਹੁਣ ਕੂੜੇ ਦਾ ਢੇਰ ਬਣ ਰਹੀਆਂ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਗੁਲੂਕੋਜ਼ ਦੀਆਂ ਬੋਤਲਾਂ ਅਤੇ ਹੋਰ ਦਵਾਈਆਂ ਸ਼ਾਮਲ ਹਨ, ਜਿਨ੍ਹਾਂ ਦੀ ਵੈਧਤਾ ਅਜੇ ਬਾਕੀ ਹੈ ਪਰ ਬਿਨਾਂ ਸਾਂਭ ਸੰਭਾਲ ਦੇ ਇਹ ਕੂੜੇ ਦੇ ਢੇਰ ਵਿੱਚ ਤਬਦੀਲ ਹੋ ਗਈਆਂ ਹਨ।
ਹੁਣ ਨਾ ਤਾਂ ਉਨ੍ਹਾਂ ਦੀ ਦੇਖ-ਭਾਲ ਕੀਤੀ ਜਾ ਰਹੀ ਹੈ ਅਤੇ ਨਾ ਹੀ ਕੋਈ ਸਾਂਭ-ਸੰਭਾਲ ਕਰਨ ਵਾਲਾ ਹੈ, ਜਦਕਿ ਦਵਾਈਆਂ ਦਾ ਸਟਾਕ ਅਜੇ ਵੀ ਕੂੜੇ ਦੇ ਢੇਰ 'ਚ ਬਦਲਿਆ ਹੋਇਆ ਹੈ ਅਤੇ ਇਸ ਦੇ ਨਾਲ ਹੀ ਇਸ ਨੂੰ ਬਾਹਰ ਰੱਖਣ ਲਈ ਨਵਾਂ ਸਟਾਪ ਦਿੱਤਾ ਗਿਆ ਹੈ। ਇਹ ਦਵਾਈਆਂ ਇੰਨੀ ਵੱਡੀ ਮਾਤਰਾ 'ਚ ਕੂੜੇ ਦੇ ਢੇਰ 'ਚ ਕਿਵੇਂ ਬਦਲ ਗਈਆਂ, ਇਸ ਦਾ ਜਵਾਬ ਕੋਈ ਨਹੀਂ ਦੇ ਰਿਹਾ, ਬਠਿੰਡਾ ਦੇ ਸਿਵਲ ਸਰਜਨ ਬਲਵੰਤ ਸਿੰਘ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਕਾਰਵਾਈ ਦਾ ਭਰੋਸਾ ਦੇ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।