Home /News /punjab /

ਜਲੰਧਰ : ਵਿਅਕਤੀ ਨੇ ਆਪਣੀ ਪਤਨੀ, ਸੱਸ ਤੇ ਸਹੁਰੇ 'ਤੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੀਤਾ ਕਤਲ

ਜਲੰਧਰ : ਵਿਅਕਤੀ ਨੇ ਆਪਣੀ ਪਤਨੀ, ਸੱਸ ਤੇ ਸਹੁਰੇ 'ਤੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੀਤਾ ਕਤਲ

ਜਲੰਧਰ : ਵਾਰਦਾਤ ਤੋਂ ਬਾਅਦ ਘਰ ਵਿੱਚ ਪਹੁੰਚੀ ਪੁਲਿਸ।

ਜਲੰਧਰ : ਵਾਰਦਾਤ ਤੋਂ ਬਾਅਦ ਘਰ ਵਿੱਚ ਪਹੁੰਚੀ ਪੁਲਿਸ।

Crime news-ਚਸ਼ਮਦੀਦਾਂ ਨੇ ਦੱਸਿਆ ਕਿ ਸੁਨੀਲ ਕੁਮਾਰ ਦੇ ਪਹਿਲਾਂ ਵੀ ਦੋ ਵਿਆਹ ਹੋਏ ਸਨ ਅਤੇ ਇਹ ਉਸਦੀ ਤੀਜੀ ਪਤਨੀ ਸੀ ਜਿਸ ਨਾਲ 3 ਸਾਲ ਪਹਿਲਾਂ ਸੁਨੀਲ ਦਾ ਵਿਆਹ ਹੋਇਆ ਸੀ। ਜਿਸ ਕਾਰਨ ਸੁਨੀਲ ਦਾ ਇੱਕ ਢਾਈ ਸਾਲ ਦਾ ਬੱਚਾ ਵੀ ਹੈ।

  • Share this:

ਜਲੰਧਰ ਦੇ ਨਾਗਰਾ ਫਾਟਕ ਨੇੜੇ ਸ਼ਿਵ ਨਗਰ ਦੀ ਗਲੀ ਨੰਬਰ ਪੰਜ ਵਿੱਚ ਪਰਿਵਾਰਕ ਝਗੜੇ ਵਿੱਚ ਇੱਕ ਵਿਅਕਤੀ ਨੇ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ। ਮੁਲਜ਼ਮ ਸੁਨੀਲ ਨੇ ਆਪਣੀ ਪਤਨੀ, ਸੱਸ, ਸਹੁਰੇ 'ਤੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਬੀਤੀ ਰਾਤ ਸ਼ਿਵ ਨਗਰ ਜਲੰਧਰ 'ਚ ਉਸ ਸਮੇਂ ਦਰਦਨਾਕ ਮਾਹੌਲ ਪੈਦਾ ਹੋ ਗਿਆ, ਜਦੋਂ ਲੋਕਾਂ ਨੇ ਆਪਣੇ ਇਲਾਕੇ 'ਚ ਇਕ ਘਰ 'ਚ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤਾਂ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਸੁਨੀਲ ਕੁਮਾਰ ਨਾਂ ਦੇ ਵਿਅਕਤੀ ਨੂੰ ਦੇਖਿਆ। ਉਸ ਨੇ ਆਪਣੀ ਪਤਨੀ, ਸੱਸ ਅਤੇ ਸਹੁਰੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਲਾਸਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਮੌਕੇ 'ਤੇ ਪਰਿਵਾਰ ਦੇ ਬਾਕੀ ਮੈਂਬਰਾਂ ਦਾ ਬੁਰਾ ਹਾਲ ਸੀ।

ਚਸ਼ਮਦੀਦਾਂ ਨੇ ਦੱਸਿਆ ਕਿ ਸੁਨੀਲ ਕੁਮਾਰ ਦੇ ਪਹਿਲਾਂ ਵੀ ਦੋ ਵਿਆਹ ਹੋਏ ਸਨ ਅਤੇ ਇਹ ਉਸਦੀ ਤੀਜੀ ਪਤਨੀ ਸੀ ਜਿਸ ਨਾਲ 3 ਸਾਲ ਪਹਿਲਾਂ ਸੁਨੀਲ ਦਾ ਵਿਆਹ ਹੋਇਆ ਸੀ। ਜਿਸ ਕਾਰਨ ਸੁਨੀਲ ਦਾ ਇੱਕ ਢਾਈ ਸਾਲ ਦਾ ਬੱਚਾ ਵੀ ਹੈ।

ਇਲਾਕਾ ਨਿਵਾਸੀ ਅਨੁਸਾਰ ਸੁਨੀਲ ਅਕਸਰ ਹੀ ਆਪਣੀ ਪਤਨੀ ਅਤੇ ਆਪਣੀ ਸੱਸ ਨਾਲ ਝਗੜਾ ਕਰਦਾ ਰਹਿੰਦਾ ਸੀ। ਅੱਜ ਵੀ ਇਸੇ ਘਰ ਦੀਆਂ ਪ੍ਰੇਸ਼ਾਨੀਆਂ ਦੇ ਚੱਲਦਿਆਂ ਅੱਜ ਵੀ. ਉਸ ਦੇ ਘਰੋਂ ਝਗੜੇ ਦੀਆਂ ਕਈ ਆਵਾਜ਼ਾਂ ਆ ਰਹੀਆਂ ਹਨ ਪਰ ਕੁਝ ਦੇਰ ਬਾਅਦ ਇਸ ਘਰ 'ਚ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਜਦੋਂ ਲੋਕਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਸੁਨੀਲ ਨੇ ਆਪਣੀ ਪਤਨੀ ਅਤੇ ਉਸ ਦੇ ਮਾਤਾ-ਪਿਤਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਮੌਕੇ 'ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਮੁਲਜ਼ਮ ਸੁਨੀਲ ਨੂੰ ਗ੍ਰਿਫਤਾਰ ਕਰਕੇ ਰਿਵਾਲਵਰ ਬਰਾਮਦ ਕਰ ਲਿਆ ਹੈ।

Published by:Sukhwinder Singh
First published:

Tags: Crime news, Jalandhar, Murder