ਫੂਲ ਟਾਊਨ ਵਿਖੇ ਵਿਅਕਤੀ ਨੂੰ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਗੋਲੀ ਮਾਰ ਕੇ ਕੀਤਾ ਜਖਮੀ 

News18 Punjabi | News18 Punjab
Updated: July 6, 2021, 8:47 AM IST
share image
ਫੂਲ ਟਾਊਨ ਵਿਖੇ ਵਿਅਕਤੀ ਨੂੰ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਗੋਲੀ ਮਾਰ ਕੇ ਕੀਤਾ ਜਖਮੀ 
ਫੂਲ ਟਾਊਨ ਵਿਖੇ ਵਿਅਕਤੀ ਨੂੰ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਗੋਲੀ ਮਾਰ ਕੇ ਕੀਤਾ ਜਖਮੀ 

  • Share this:
  • Facebook share img
  • Twitter share img
  • Linkedin share img
ਰਾਮਪੁਰਾ ਫੂਲ : ਨੇੜਲੇ ਕਸਬਾ ਫੂਲ ਟਾਊਨ ਵਿਖੇ ਇੱਕ ਵਿਅਕਤੀ ਨੂੰ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਗੋਲੀ ਮਾਰ ਕੇ ਜਖਮੀ ਕਰ ਦਿੱਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਥਾਣਾ ਫੂਲ ਦੇ ਤਫਸੀਸੀ ਅਫਸਰ ਅਰਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਫੂਲ ਦੇ ਦੇਸ਼ਦੀਪਕ ਨੇ ਬਿਆਨ ਦਰਜ ਕਰਵਾਏ ਕਿ ਉਹ ਆਪਣੀ ਮੈਡੀਕਲ ਦੀ ਦੁਕਾਨ ਤੇ ਬੈਠਾ ਸੀ।

ਬੀਤੇ ਦਿਨ ਤਕਰੀਬਨ ਸ਼ਾਮ 5.30 ਵਜੇ ਤਿੰਨ ਹਥਿਆਰਬੰਦ ਵਿਅਕਤੀ ਉਸ ਦੀ ਦੁਕਾਨ ਤੇ ਆਏ ਤੇ ਉਨਾਂ ਵਿਚੋਂ ਇੱਕ ਨੇ ਮੇਰੇ ਵੱਲ ਫਾਇਰ ਕਰ ਦਿੱਤਾ ਜੋ ਕਿ ਮੇਰੀ ਖੱਬੀ ਲੱਤ ਤੇ ਵੱਜਾ ਰੌਲਾ ਪਾਉਣ ਤੇ ਤਾਇਆ ਦਾ ਲੜਕਾ ਆਇਆ ਤਾਂ ਉਥੋ ਹਥਿਆਰਬੰਦ ਵਿਅਕਤੀ ਫਰਾਰ ਹੋ ਚੁੱਕੇ ਸਨ ਜੋ ਕਿ ਪੁਰਾਣੀ ਰੰਜਿਸ ਦੇ ਚਲਦਿਆਂ ਇਹ ਘਟਨਾ ਵਾਪਰੀ ਹੈ।

ਜਾਂਚ ਅਧਿਕਾਰੀ ਨੇ ਅੱਗੇ ਦੱਸਿਆ ਕਿ ਜਖਮੀ ਹੋਏ ਵਿਅਕਤੀ ਨੂੰ ਰਾਮਪੁਰਾ ਦੇ ਸਿਵਲ ਹਸਪਤਾਲ ਵਿਖੇ ਲਿਆਦਾ ਗਿਆ ਜੋ ਕਿ ਜੇਰੇ ਇਲਾਜ ਹੈ। ਪੁਲਿਸ ਨੇ ਪੀੜਿਤ ਦੇ ਬਿਆਨਾਂ ਦੇ ਆਧਾਰ ਤੇ ਵਿਸ਼ਕਰਨ ਬਾਵਾ, ਜਸਕਰਨ ਬਾਵਾ ਤੇ ਪਰਮਾਨੰਦ ਤੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਮੇਸ਼ ਸਿੰਗਲਾ ਦੀ ਰਿਪੋਰਟ।
Published by: Sukhwinder Singh
First published: July 6, 2021, 8:47 AM IST
ਹੋਰ ਪੜ੍ਹੋ
ਅਗਲੀ ਖ਼ਬਰ