Home /News /punjab /

ਅੰਮ੍ਰਿਤਸਰ: ਔਰਤ ਨੇ ਆਪਣੀ ਦਸ ਸਾਲਾ ਬੇਟੀ ਨਾਲ ਸਹੁਰੇ ਘਰ ਦੇ ਬਾਹਰ ਲਾਇਆ ਧਰਨਾ

ਅੰਮ੍ਰਿਤਸਰ: ਔਰਤ ਨੇ ਆਪਣੀ ਦਸ ਸਾਲਾ ਬੇਟੀ ਨਾਲ ਸਹੁਰੇ ਘਰ ਦੇ ਬਾਹਰ ਲਾਇਆ ਧਰਨਾ

ਅੰਮ੍ਰਿਤਸਰ ਦੇ ਮੈਡੀਕਲ ਇਨਕਲੇਵ ਵਿਚ ਵਿਆਹੁਤਾ ਔਰਤ ਨੇ ਸਹੁਰੇ ਪਰਿਵਾਰ ਦੇ ਘਰ ਦੇ ਬਾਹਰ ਲਾਇਆ ਧਰਨਾ-

ਅੰਮ੍ਰਿਤਸਰ ਦੇ ਮੈਡੀਕਲ ਇਨਕਲੇਵ ਵਿਚ ਵਿਆਹੁਤਾ ਔਰਤ ਨੇ ਸਹੁਰੇ ਪਰਿਵਾਰ ਦੇ ਘਰ ਦੇ ਬਾਹਰ ਲਾਇਆ ਧਰਨਾ-

ਪੀੜਤ ਮਹਿਲਾ ਦਾ ਸਾਥ ਦੇਣ ਪਹੁੰਚੇ ਆਪ ਆਗੂ ਨੇ ਦਸਿਆ ਕਿ ਇਸ ਗਰੀਬ ਮਜਲੁਮ ਔਰਤ ਨਾਲ ਧੱਕਾ ਹੋ ਰਿਹਾ ਹੈ। ਪਹਿਲਾ ਇਸਨੂੰ ਕਰਦੇ ਵਿਚ ਕੰਮ ਕਰਨ ਲਈ ਰਖਿਆ ਹੋਇਆ ਸੀ ਅਤੇ ਫਿਰ ਇਸ ਨਾਲ ਮੁੰਡੇ ਦਾ ਵਿਆਹ ਕੀਤਾ ਅਤੇ ਫਿਰ ਘਰੋ ਕੱਢ ਉਸਨੂੰ ਦਰ ਦਰ ਦੀਆ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ ਹੈ, ਜਿਸਦੇ ਚਲਦੇ ਪਰੇਸ਼ਾਨੀ ਵਿਚ ਉਸਨੂੰ ਅੱਜ ਧਰਨਾ ਲਾਉਣਾ ਪਿਆ ਹੈ ਅਤੇ ਅਸੀਂ ਇਸਦੀ ਬਣਦੀ ਪੂਰੀ ਕਾਰਵਾਈ ਕਰਵਾਵਾਗੇ।

ਹੋਰ ਪੜ੍ਹੋ ...
 • Share this:
  ਅੰਮ੍ਰਿਤਸਰ:-  ਅੰਮ੍ਰਿਤਸਰ ਦੇ ਮੈਡੀਕਲ ਇਨਕਲੇਵ ਇਲਾਕੇ ਵਿੱਚ ਇਕ ਵਿਆਹੁਤਾ ਵਲੌ ਆਪਣੇ ਹੀ ਸੋਹਰੇ ਪਰਿਵਾਰ ਦੇ ਘਰ ਦੇ ਬਾਹਰ ਧਰਨਾ ਲਾ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਸੰਬਧੀ ਮੌਕੇ 'ਤੇ ਪਹੁੰਚ ਪੁਲਿਸ ਵਲੌ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬਧੀ ਪੀੜਤ ਮਹਿਲਾ ਸੋਨੀਆ ਭੰਡਾਰੀ ਨੇ ਦਸਿਆ ਕਿ ਮੇਰਾ ਇਹ ਪਰਿਵਾਰ ਦੇ ਲੜਕੇ ਨਾਲ 10 ਸਾਲ ਪਹਿਲਾ ਵਿਆਹ ਹੋਇਆ ਸੀ ਪਰ ਬਾਅਦ ਵਿਚ ਇਹਨਾ ਮੈਨੂੰ ਬਹਾਣੇ ਨਾਲ ਇਥੋ ਪੇਕੇ ਭੇਜ ਦਿਤਾ ਅਤੇ ਫਿਰ ਮੈਨੂੰ ਦੁਬਾਰਾ ਘਰ ਨਹੀ ਵਾੜੀਆ।  ਜਿਸ ਸੰਬਧੀ ਮੈ ਅਦਾਲਤ ਵਿੱਚੋਂ ਕੇਸ਼ ਵੀ ਜਿਤ ਲਿਆ ਹੈ। ਮੇਰਾ ਪਤੀ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਅਤੇ ਸਹੁਰਾ  ਮੈਨੂੰ ਇਕ ਮਹੀਨਾ ਖਰਚਾ ਦੇ ਛੇ ਮਹੀਨੇ ਤਕ ਦੁਬਾਰਾ ਖਰਚਾ ਨਹੀ ਦਿੰਦਾ। ਮੈਨੂੰ ਮੇਰੀ ਦਸ ਸਾਲਾ ਬੇਟੀ ਦਾ ਖਰਚਾ ਚੁੱਕਣ ਬਹੁਤ ਔਖਾ ਹੋ ਗਿਆ ਹੈ। ਜਿਸਦੇ ਚਲਦੇ ਮੈ ਹੁਣ ਇਥੇ ਰਹਿਣ ਦਾ ਮਨ ਬਣਾ ਲਿਆ ਹੈ ਅਤੇ ਜਦੋਂ ਤਕ ਇਹ ਮੈਨੂੰ ਮੇਰੇ ਘਰ ਵਿਚ ਦਾਖਿਲ ਨਹੀ ਹੋਣ ਦਿੰਦੇ ਉਦੋਂ ਤਕ ਇਹ ਧਰਨਾ ਜਾਰੀ ਰਹੇਗਾ।

  ਇਸ ਮੌਕੇ ਪੀੜਤ ਮਹਿਲਾ ਦਾ ਸਾਥ ਦੇਣ ਪਹੁੰਚੇ ਆਪ ਆਗੂ ਨੇ ਦਸਿਆ ਕਿ ਇਸ ਗਰੀਬ ਮਜਲੁਮ ਔਰਤ ਨਾਲ ਧੱਕਾ ਹੋ ਰਿਹਾ ਹੈ। ਪਹਿਲਾ ਇਸਨੂੰ ਕਰਦੇ ਵਿਚ ਕੰਮ ਕਰਨ ਲਈ ਰਖਿਆ ਹੋਇਆ ਸੀ ਅਤੇ ਫਿਰ ਇਸ ਨਾਲ ਮੁੰਡੇ ਦਾ ਵਿਆਹ ਕੀਤਾ ਅਤੇ ਫਿਰ ਘਰੋ ਕੱਢ ਉਸਨੂੰ ਦਰ ਦਰ ਦੀਆ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ ਹੈ, ਜਿਸਦੇ ਚਲਦੇ ਪਰੇਸ਼ਾਨੀ ਵਿਚ ਉਸਨੂੰ ਅੱਜ ਧਰਨਾ ਲਾਉਣਾ ਪਿਆ ਹੈ ਅਤੇ ਅਸੀਂ ਇਸਦੀ ਬਣਦੀ ਪੂਰੀ ਕਾਰਵਾਈ ਕਰਵਾਵਾਗੇ।

  ਇਸ ਸੰਬਧੀ ਮੌਕੇ ਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਪ੍ਰੇਮ ਸਿੰਘ ਨੇ ਕਿਹਾ ਕਿ ਫਿਲਹਾਲ ਦੋਵੇ ਪਾਰਟੀਆਂ ਦੀ ਗੱਲਬਾਤ ਸੁਣੀ ਹੈ ਅਤੇ ਔਰਤ ਨੂੰ ਥਾਣੇ ਜਾ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਹੈ ਅਤੇ ਜਲਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
  Published by:Sukhwinder Singh
  First published:

  Tags: Amritsar, Protest

  ਅਗਲੀ ਖਬਰ