Home /News /punjab /

ਪੰਜਾਬ ਸਰਕਾਰ ਨੇ ਲੰਪੀ ਸਕਿਨ ਦੇ ਟਾਕਰੇ ਲਈ ਤਾਲਮੇਲ ਕਮੇਟੀ ਬਣਾਈ, ਐਡਵਾਈਜ਼ਰੀ ਜਾਰੀ

ਪੰਜਾਬ ਸਰਕਾਰ ਨੇ ਲੰਪੀ ਸਕਿਨ ਦੇ ਟਾਕਰੇ ਲਈ ਤਾਲਮੇਲ ਕਮੇਟੀ ਬਣਾਈ, ਐਡਵਾਈਜ਼ਰੀ ਜਾਰੀ

ਲੰਪੀ ਸਕਿਨ ਦੇ ਟਾਕਰੇ ਲਈ ਤਾਲਮੇਲ ਕਮੇਟੀ ਬਣਾਈ, ਐਡਵਾਈਜ਼ਰੀ ਜਾਰੀ

ਲੰਪੀ ਸਕਿਨ ਦੇ ਟਾਕਰੇ ਲਈ ਤਾਲਮੇਲ ਕਮੇਟੀ ਬਣਾਈ, ਐਡਵਾਈਜ਼ਰੀ ਜਾਰੀ

 ਜਾਨਵਰਾਂ ਵਾਲੀ ਥਾਂ ਦੀ ਸਾਫ਼-ਸਫਾਈ ਰੱਖੀ ਜਾਵੇ। ਜ਼ਿਲ੍ਹੇ ਦੇ ਡੀਸੀਜ਼ ਨੂੰ ਹੁਕਮ  ਜਾਰੀ ਕੀਤੇ ਗਏ ਹਨ। ਪਿੰਡ-ਪਿੰਡ ਜਾ ਕੇ ਇਸ ਸਬੰਧੀ ਜਾਂਚ ਕੀਤੀ ਜਾਵੇ। ਸ਼ਹਿਰਾਂ ਅਤੇ ਪਿੰਡਾਂ ਵਿਚ ਫੌਗਿੰਗ ਕੀਤੀ ਜਾਵੇਗੀ। ਸੂਬਾ ਸਰਕਾਰ ਭਾਰਤ ਸਰਕਾਰ ਦੇ ਲਗਾਤਾਰ ਸੰਪਰਕ ਵਿਚ ਹੈ।

  • Share this:
    ਲੰਪੀ ਸਕਿਨ ਦਾ ਕਹਿਰ ਪੂਰੇ ਮੁਲਕ ਵਿਚ ਵਧਦਾ ਜਾ ਰਿਹਾ ਹੈ। ਪੰਜਾਬ ਵੀ ਇਸ ਦੀ ਲਪੇਟ ਵਿਚ ਆ ਗਿਆ ਹੈ। ਇਸ ਬਿਮਾਰੀ ਕਾਰਨ ਪੰਜਾਬ ਵਿਚ ਸੈਂਕੜੇ ਪਸ਼ੂ ਬਿਮਾਰ ਹੋ ਗਏ ਹਨ। ਮੌਤਾਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ। ਇਸ ਦੇ ਟਾਕਰੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਹਿਮ ਮੀਟਿੰਗ ਕੀਤੀ ਹੈ।

    ਇਸ ਮੀਟਿੰਗ ਵਿਚ ਮੁੱਖ ਮੰਤਰੀ ਨੇ ਵੱਡਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਨੇ ਇਕ ਤਾਲਮੇਲ ਕਮੇਟੀ ਬਣਾਈ ਹੈ।
    3 ਕੈਬਨਿਟ ਮੰਤਰੀ ਹਰਪਾਲ ਚੀਮਾ, ਕੁਲਦੀਪ ਧਾਲੀਵਾਲ ਅਤੇ ਲਾਲਜੀਤ ਭੁੱਲਰ ਕਮੇਟੀ ਦਾ ਹਿੱਸਾ ਹੋਣਗੇ। ਪਸ਼ੁਆਂ ਦੀ ਇਸ ਬਿਮਾਰੀ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਪੰਜਾਬ ਦੀਆਂ ਸਰਹੱਦਾਂ ਉਤੇ ਦੂਜੇ ਸੂਬੇ ਦੇ ਪਸੂਆਂ ਦੀ ਐਂਟਰੀ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ।

    ਪਸ਼ੁ ਮੇਲਿਆਂ ਉਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਾਈ ਗਈ ਹੈ। ਬਿਮਾਰੀ ਦੇ ਇਲਾਜ ਲਈ ਗੁਜਰਾਤ ਤੋਂ  ਦਵਾਈ ਮੰਗਵਾਈ ਗਈ ਹੈ ਤੇ ਲੋੜ ਮੁਤਾਬਕ ਹੋਰ ਮੰਗਵਾਈ ਜਾ ਰਹੀ ਹੈ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਨਵਰ ਝੁੰਡ ਵਿਚ ਨਾ ਰੱਖੇ ਜਾਣ।

    ਜਾਨਵਰਾਂ ਵਾਲੀ ਥਾਂ ਦੀ ਸਾਫ਼-ਸਫਾਈ ਰੱਖੀ ਜਾਵੇ। ਜ਼ਿਲ੍ਹੇ ਦੇ ਡੀਸੀਜ਼ ਨੂੰ ਹੁਕਮ  ਜਾਰੀ ਕੀਤੇ ਗਏ ਹਨ। ਪਿੰਡ-ਪਿੰਡ ਜਾ ਕੇ ਇਸ ਸਬੰਧੀ ਜਾਂਚ ਕੀਤੀ ਜਾਵੇ। ਸ਼ਹਿਰਾਂ ਅਤੇ ਪਿੰਡਾਂ ਵਿਚ ਫੌਗਿੰਗ ਕੀਤੀ ਜਾਵੇਗੀ। ਸੂਬਾ ਸਰਕਾਰ ਭਾਰਤ ਸਰਕਾਰ ਦੇ ਲਗਾਤਾਰ ਸੰਪਰਕ ਵਿਚ ਹੈ।
    Published by:Gurwinder Singh
    First published:

    Tags: Lumpy skin, Lumpy Skin Disease Virus

    ਅਗਲੀ ਖਬਰ