Home /News /punjab /

ਵੱਡੇ ਪੁੱਤ ਦੀ ਮੌਤ ਤੋਂ ਪ੍ਰੇਸ਼ਾਨ ਔਰਤ ਨੇ ਆਪਣੇ ਛੋਟੇ ਪੁੱਤ ਤੇ ਧੀ ਨਾਲ ਜ਼ਹਿਰ ਨਿਗਲਿਆ, ਤਿੰਨਾਂ ਦੀ ਮੌਤ

ਵੱਡੇ ਪੁੱਤ ਦੀ ਮੌਤ ਤੋਂ ਪ੍ਰੇਸ਼ਾਨ ਔਰਤ ਨੇ ਆਪਣੇ ਛੋਟੇ ਪੁੱਤ ਤੇ ਧੀ ਨਾਲ ਜ਼ਹਿਰ ਨਿਗਲਿਆ, ਤਿੰਨਾਂ ਦੀ ਮੌਤ

ਵੱਡੇ ਪੁੱਤ ਦੀ ਮੌਤ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਔਰਤ ਨੇ ਆਪਣੇ ਛੋਟੇ ਪੁੱਤ ਤੇ ਧੀ ਨਾਲ ਜ਼ਹਿਰ ਨਿਗਲਿਆ, ਤਿੰਨਾਂ ਦੀ ਮੌਤ

ਵੱਡੇ ਪੁੱਤ ਦੀ ਮੌਤ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਔਰਤ ਨੇ ਆਪਣੇ ਛੋਟੇ ਪੁੱਤ ਤੇ ਧੀ ਨਾਲ ਜ਼ਹਿਰ ਨਿਗਲਿਆ, ਤਿੰਨਾਂ ਦੀ ਮੌਤ

ਵੱਡੇ ਬੇਟੇ ਦੀ ਮੌਤ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਇਕ ਔਰਤ ਨੇ ਖੁਦ ਜ਼ਹਿਰ ਖਾ ਲਈ ਅਤੇ ਆਪਣੇ ਛੋਟੇ ਬੇਟਾ–ਬੇਟੀ ਨੂੰ ਵੀ ਜ਼ਹਿਰ ਖੁਆ ਦਿੱਤੀ। ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ।

 • Share this:

  ਆਸ਼ੀਸ਼ ਸ਼ਰਮਾ

  ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਵਿਖੇ 3 ਮਹੀਨੇ ਪਹਿਲਾਂ ਰਜਵਾਹੇ ਵਿੱਚ ਡੁੱਬ ਕੇ ਹੋਈ ਵੱਡੇ ਬੇਟੇ ਦੀ ਮੌਤ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਇਕ ਔਰਤ ਨੇ ਖੁਦ ਜ਼ਹਿਰ ਖਾ ਲਈ ਅਤੇ ਆਪਣੇ ਛੋਟੇ ਬੇਟਾ–ਬੇਟੀ ਨੂੰ ਵੀ ਜ਼ਹਿਰ ਖੁਆ ਦਿੱਤੀ। ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ।ਮ੍ਰਿਤਕ ਔਰਤ ਦੀ ਪਹਿਚਾਣ ਵੀਰਪਾਲ ਕੌਰ ਪਤਨੀ ਬਲਦੇਵ ਸਿੰਘ ਦੇ ਤੌਰ ਤੇ ਹੋਈ ਹੈ।

  ਪਿੰਡ ਕਾਲੇਕੇ ਦੇ ਲੋਕਾਂ ਨੇ ਦੱਸਿਆ ਕਿ ਬਲਦੇਵ ਸਿੰਘ ਮਜ਼ਦੂਰ ਵਿਅਕਤੀ ਹੈ।  ਉਹ ਧਨੌਲਾ ਵਿਚ ਕਿਸੇ  ਘਰ ਦਾ ਲੈਂਟਰ ਪਾਉਣ ਗਿਆ ਸੀ। ਉਸ ਦੀ ਪਤਨੀ ਵੀਰਪਾਲ ਕੌਰ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਮਾਨਸਿਕ ਤੌਰ ਤੇ ਬੇਹੱਦ ਪਰੇਸ਼ਾਨ ਸੀ। ਕਿਉਂਕਿ ਉਨ੍ਹਾਂ ਦੇ ਕਰੀਬ ਦਸ ਸਾਲਾ ਬੇਟੇ ਦੀ ਮੌਤ ਰਜਵਾਹੇ ਵਿੱਚ  ਡਿੱਗਣ ਨਾਲ ਹੋ ਗਈ ਸੀ।

  ਪਿੰਡ ਵਾਸੀਆਂ ਨੇ ਦੱਸਿਆ ਕਿ ਵੀਰਪਾਲ ਕੌਰ ਨੇ  ਆਥਣ ਸਮੇਂ ਖੁਦ ਜ਼ਹਿਰ ਖਾ ਲਈ ਅਤੇ ਆਪਣੇ ਬੱਚਿਆਂ ਨੂੰ ਵੀ ਜ਼ਹਿਰ ਦੇ ਦਿੱਤੀ। ਇਸ ਦਾ ਪਤਾ ਗਵਾਂਢੀਆਂ ਨੂੰ ਲੱਗਿਆ ਅਤੇ ਉਹ ਤਿੰਨਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਧਨੌਲਾ ਵਿਖੇ ਲੈ ਆਏ। ਉਥੇ ਹੀ  ਮਜ਼ਦੂਰ ਬਲਦੇਵ ਸਿੰਘ ਆਇਆ।

  ਡਾਕਟਰਾਂ ਨੇ ਦੱਸਿਆ ਕਿ ਵੀਰਪਾਲ ਕੌਰ ਅਤੇ ਉਸ ਦੀ ਪੰਜ ਸਾਲਾ ਬੇਟੀ ਦੀ ਮੌਤ ਹੋ ਗਈ ਹੈ। ਮਿਰਤਕਾ ਦੇ ਮੌਰਚਰੀ ਵਿਚ ਰਖਵਾ ਦਿੱਤੀ ਗਈ ਹੈ। ਜਦ ਕਿ ਸੱਤ ਸਾਲਾ ਬੇਟੇ ਨੂੰ ਗੰਭੀਰ ਹਾਲਤ ਵਿੱਚ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ, ਜਿੱਥੇ ਉਸਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਕਾਰਨ ਪੂਰੇ ਕਾਲੇਕੇ ਪਿੰਡ ਸਮੇਤ ਇਲਾਕੇ ਭਰ ਵਿੱਚ ਸ਼ੋਕ ਦੀ ਲਹਿਰ ਹੈ।

  Published by:Sukhwinder Singh
  First published:

  Tags: Barnala, Suicide