Home /News /punjab /

ਪੜਾਈ ਲਈ ਕੈਨੇਡਾ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

ਪੜਾਈ ਲਈ ਕੈਨੇਡਾ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

file photo

file photo

ਕੈਨੇਡਾ ਦੀ ਧਰਤੀ ’ਤੇ ਪੈਰ ਰੱਖਣ ਵਾਲੇ ਨੌਜਵਾਨ ਦੀ 26 ਦਿਨਾਂ ਬਾਅਦ ਹੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਮਿਲਣ ਕਾਰਨ ਪਰਿਵਾਰ ਦੇ ਨਾਲ-ਨਾਲ ਬੁਢਲਾਡਾ ਖੇਤਰ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

  • Share this:

ਸਰੀ, ਬ੍ਰਿਟਿਸ਼ ਕੋਲੰਬੀਆ : ਕੈਨੇਡੀਅਨ ਪ੍ਰੋਵਿਨਸ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ‘ਚ ਸਟੱਡੀ ਵੀਜ਼ੇ ’ਤੇ 11 ਜਨਵਰੀ ਨੂੰ ਆਏ ਪੰਜਾਬ ਤੋਂ ਬੁਢਲਾਡਾ ਨੇੜੇ ਦੇ ਪਿੰਡ ਬਖਸੀਵਾਲਾ ਦੇ 19 ਸਾਲਾਂ ਨੌਜਵਾਨ ਗੁਰਜੋਤ ਸਿੰਘ ਦੀ ਮੌਤ ਹੋਣ ਦੀ ਖਬਰ ਆਈ ਹੈ। ਕੈਨੇਡਾ ਦੀ ਧਰਤੀ ’ਤੇ ਪੈਰ ਰੱਖਣ ਵਾਲੇ ਨੌਜਵਾਨ ਦੀ 26 ਦਿਨਾਂ ਬਾਅਦ ਹੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਮਿਲਣ ਕਾਰਨ ਪਰਿਵਾਰ ਦੇ ਨਾਲ-ਨਾਲ ਬੁਢਲਾਡਾ ਖੇਤਰ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।


ਜਾਣਕਾਰੀ ਮੁਤਾਬਕ ਬੁਢਲਾਡਾ ਨੇੜੇ ਦੇ ਪਿੰਡ ਬਖਸੀਵਾਲਾ ਦੇ ਕਿਸਾਨ ਪਰਿਵਾਰ ਵੱਲੋਂ ਆਪਣੇ ਇਕਲੌਤੇ ਪੁੱਤਰ ਗੁਰਜੋਤ ਸਿੰਘ ਨੂੰ ਕੈਨੇਡਾ ਭੇਜਿਆ ਸੀ ਪਰ ਦਿਲ ਦੀ ਧੜਕਣ ਰੁਕਣ ਕਾਰਨ ਉਸਦੀ ਮੌਤ ਦੀ ਖ਼ਬਰ ਸਾਹਮਣੇ ਆ ਗਈ। ਇਸ ਦੁਖਦਾਇਕ ਘਟਨਾ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਸਮੂਹ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਮ੍ਰਿਤਕ ਗੁਰਜੋਤ ਦੀ ਲਾਸ਼ ਨੂੰ ਜਲਦੀ ਭਾਰਤ ਪਹੁੰਚਾਉਣ ਲਈ ਸਹਿਯੋਗ ਦੇਵੇ।

Published by:Ashish Sharma
First published:

Tags: Canada, Heart attack, Student