ਸ਼ਨੀਵਾਰ ਸਵੇਰੇ ਪਿੰਡ ਕੋਠਾ ਗੁਰੂਕਾ ਦੇ ਖੇਤ ਵਿੱਚੋਂ ਪਾਕਿਸਤਾਨ ਨਾਲ ਸਬੰਧਤ ਬੈਨਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ । ਉਕਤ ਬੈਨਰ ਨੂੰ ਗੁਬਾਰੇ ਨਾਲ ਬੰਨ੍ਹ ਕੇ ਛੱਡਿਆ ਗਿਆ ਸੀ ਜਦੋਂ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨੂੰ ਇਸ ਬੈਨਰ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਥਾਣਾ ਦਿਆਲਪੁਰਾ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਉਕਤ ਬੈਨਰ ਨੂੰ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ।
ਇਸ ਸੰਬੰਧੀ ਐੱਸ ਐੱਚ ਓ ਹਰਨੇਕ ਸਿੰਘ ਨੇ ਦੱਸਿਆ ਹੈ ਕਿ ਇਹ ਮਾਮਲਾ ਜ਼ਿਆਦਾ ਗੰਭੀਰ ਨਹੀਂ ਹੈ ਕਿਉਂਕਿ ਉਕਤ ਬੈਨਰ ਇਮਰਾਨ ਖ਼ਾਨ ਦੀ ਪਾਰਟੀ ਦਾ ਹੈ ਰੈਲੀ ਦੌਰਾਨ ਇਮਰਾਨ ਖ਼ਾਨ ਦੇ ਪ੍ਰਸ਼ੰਸਕਾਂ ਨੇ ਇਹ ਬੈਨਰ ਗੁਬਾਰੇ ਨਾਲ ਬੰਨ੍ਹ ਕੇ ਛੱਡੇ ਹੋਣਗੇ ਤੇ ਹਵਾ ਦੇ ਰੁਖ਼ ਨਾਲ ਗੁਬਾਰਾ ਹਿੰਦੁਸਤਾਨ ਵਿੱਚ ਆ ਗਿਆ ਤੇ ਤ੍ਰੇਲ ਪੈਣ ਕਾਰਣ ਪਿੰਡ ਕੋਠਾ ਗੁਰੂਕਾ ਦੇ ਖੇਤ ਵਿੱਚ ਡਿੱਗ ਪਿਆ।
ਉਨ੍ਹਾਂ ਦੱਸਿਆ ਕਿ ਇਹ ਘਟਨਾ ਸਿਰਫ਼ ਹਵਾ ਦਾ ਰੁਖ਼ ਭਾਰਤ ਵੱਲ ਹੋਣ ਕਾਰਨ ਵਾਪਰੀ ਹੈ ਐਸਐਚਓ ਅਨੁਸਾਰ ਉਕਤ ਬੈਨਰ ਤੇ ਕਿਸੇ ਵੀ ਤਰ੍ਹਾਂ ਦੀ ਭਾਰਤ ਵਿਰੋਧੀ ਗੱਲ ਨਹੀਂ ਲਿਖੀ ਹੋਈ ਹੈ।ਪੁਲਿਸ ਨੇ ਬੈਨਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।