Home /News /punjab /

ਨਾਭਾ ਸਦਰ ਥਾਣੇ ਵਿੱਚ ਬੰਦ ਹਵਾਲਾਤੀ ਨੇ ਕੀਤੀ ਖੁਦਕੁਸ਼ੀ

ਨਾਭਾ ਸਦਰ ਥਾਣੇ ਵਿੱਚ ਬੰਦ ਹਵਾਲਾਤੀ ਨੇ ਕੀਤੀ ਖੁਦਕੁਸ਼ੀ

ਨਾਭਾ ਸਦਰ ਥਾਣੇ ਵਿੱਚ ਬੰਦ ਹਵਾਲਾਤੀ ਨੇ ਕੀਤੀ ਖੁਦਕੁਸ਼ੀ

ਨਾਭਾ ਦੇ ਡੀ.ਐੱਸ.ਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਬੂਟਾ ਸਿੰਘ ਨੂੰ ਅਸੀਂ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅੱਜ ਤੜਕਸਾਰ ਇਸ ਨੇ  ਗਲ ਫਾਹਾ ਲੈ ਲਿਆ

 • Share this:

  Bhupinder Singh

  ਨਾਭਾ ਸਦਰ ਥਾਣੇ ਵਿੱਚ ਉਦੋਂ ਸਨਸਨੀ ਫੈਲ ਗਈ ਜਦੋਂ ਹਵਾਲਾਤ ਦੇ ਅੰਦਰ ਵਿਅਕਤੀ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ  ਬੂਟਾ ਸਿੰਘ 34 ਸਾਲਾ ਵਜੋਂ ਹੋਈ ਹੈ। ਬੀਤੇ ਕੁਝ ਦਿਨ ਪਹਿਲਾਂ 17 ਸਾਲਾ ਨਾਬਾਲਗ ਲੜਕੀ ਨੂੰ ਭਜਾ ਕੇ ਲੈ ਗਿਆ  ਸੀ ਅਤੇ ਪੁਲੀਸ ਨੇ ਬੂਟਾ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਸਦਰ ਥਾਣੇ ਦੀ ਹਵਾਲਾਤ ਵਿੱਚ ਬੰਦ ਕਰ ਦਿੱਤਾ ਸੀ। ਬੂਟਾ ਸਿੰਘ ਨੇ ਸ਼ਰਮਿੰਦਗੀ ਮੰਨਦੇ ਹੋਏ ਹਵਾਲਾਤ ਦੇ ਅੰਦਰ ਹੀ ਗਲ ਵਿੱਚ ਫਰਾਹਾ ਲੈ ਕੇ ਆਤਮਹੱਤਿਆ ਕਰ ਲਈ। ਪੁਲੀਸ ਨੇ ਫੌਰੀ ਤੌਰ ਤੇ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਵਿੱਚ ਲੈ ਕੇ ਗਏ ਤਾਂ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਆਰੋਪੀ ਬੂਟਾ ਸਿੰਘ ਦੇ ਖਿਲਾਫ ਬੀਤੇ ਦਿਨ ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

  ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਨਾਬਾਲਗ ਪੀੜਤ ਲੜਕੀ ਦੇ ਮਾਤਾ ਪਿਤਾ ਵੱਲੋਂ ਰਿਪੋਰਟ ਲਿਖਾਈ ਗਈ ਸੀ ਬੂਟਾ ਸਿੰਘ ਨਾਮ ਦਾ ਵਿਅਕਤੀ ਵੱਲੋਂ ਸਾਡੀ ਲੜਕੀ ਨੂੰ ਭਜਾ ਕੇ ਲੈ ਗਿਆ ਅਤੇ ਉਸ ਨਾਲ ਜ਼ਬਰਦਸਤੀ ਕੀਤੀ।  ਪੁਲੀਸ ਨੇ ਆਰੋਪੀ ਬੂਟਾ ਸਿੰਘ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਨਾਬਾਲਗ ਲੜਕੀ ਨੂੰ ਉਸ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਮੈਡੀਕਲ ਵਿੱਚ ਸਾਹਮਣੇ ਆਇਆ ਕਿ ਆਰੋਪੀ ਬੂਟਾ ਸਿੰਘ ਨੇ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤਾ ਹੈ। ਪੁਲਸ ਨੇ ਬੀਤੀ ਦਿਨੀਂ ਆਰੋਪੀ ਦੇ ਖਿਲਾਫ ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਥਾਣੇ ਵਿੱਚ ਨਜ਼ਰਬੰਦ ਕਰ ਦਿੱਤਾ ਸੀ।

  ਇਸ ਮੌਕੇ ਤੇ ਨਾਭਾ ਦੇ ਡੀ.ਐੱਸ.ਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਬੂਟਾ ਸਿੰਘ ਨੂੰ ਅਸੀਂ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅੱਜ ਤੜਕਸਾਰ ਇਸ ਨੇ  ਗਲ ਫਾਹਾ ਲੈ ਲਿਆ ਅਤੇ ਇਸ ਨੂੰ ਜਦੋਂ ਹਸਪਤਾਲ ਲੈ ਕੇ ਗਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

  Published by:Ashish Sharma
  First published:

  Tags: Crime news, Nabha, Punjab Police