ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ 22 ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ 'ਤੇ ਖੂਬ ਨਿਸ਼ਾਨੇ ਲਾਏ। ਭਗਵੰਤ ਮਾਨ ਨੇ ਬਜਟ ਦੀ ਤਾਰੀਫ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਬਜਟ ਲੋਕਾਂ ਨੂੰ ਸਮਝ ਆਉਣ ਵਾਲਾ ਬਜਟ ਹੈ। ਇਹ ਬਹੁਤ ਸੌਖਾ ਬਜਟ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਜਟ ਵਿੱਚ ਗਾਜ਼ਾ ਪੱਟੀ ਦੀਆਂ ਗੱਲਾਂ ਹੁੰਦੀਆਂ ਸਨ। ਪਹਿਲਾਂ ਜਿਹੜਾ ਬਜਟ ਹੁੰਦਾ ਸੀ, ਉਹ ਵਿੱਚ ਪਹਿਲਾਂ ਮਹਿੰਗੀਆਂ ਚੀਜ਼ਾਂ ਦਾ ਜ਼ਿਕਰ ਹੁੰਦਾ ਸੀ। ਇਸ ਵਾਰ ਦੇ ਬਜਟ ਵਿੱਚ ਲੋਕਾਂ ਨੇ ਸ਼ੁਕਰ ਮਨਾਇਆ ਕਿ ਚੰਗਾ ਹੈ ਕੁਝ ਮਹਿੰਗਾ ਨਹੀਂ ਹੋਇਆ ਹੈ। ਇਸ ਮੌਕੇ ਉਨ੍ਹਾਂ ਸਾਬਕਾ ਕਾਂਗਰਸੀ ਸੀਐਮ ਚੰਨੀ ਉਤੇ ਨਿਸ਼ਾਨਾ ਲਾਇਆ। ਸੀਐਮ ਮਾਨ ਨੇ ਕਿਹਾ ਕਿ ਤੁਹਾਡਾ 'ਪ੍ਰਿੰਸੀਪਲ' ਅਮਰੀਕਾ ਤੋਂ phd ਕਰ ਕੇ ਆਇਆ ਹੈ। ਉਸ ਤੋਂ ਪੁੱਛਾਂਗੇ ਅਮਰੀਕਾ ਤੋਂ ਕੀ ਸਿੱਖ ਕੇ ਆਇਆ। 3 ਦਿਨ ਪਹਿਲਾਂ ਹੀ LOC ਜਾਰੀ ਹੋ ਚੁੱਕਿਆ ਸੀ। ਉਹ ਹੁਣ ਬਚਣ ਲਈ ਧਰਮ ਦਾ ਸਹਾਰਾ ਲੈ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Bhagwant Mann, Charanjit Singh Channi, Punjab government