Home /News /punjab /

ਕਪੂਰਥਲਾ ਕੇਂਦਰੀ ਜੇਲ੍ਹ 'ਚ ਕੈਦੀ ਨੇ ਕੀਤਾ ਅਜਿਹਾ ਕੰਮ ,ਜੇਲ੍ਹ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਕਪੂਰਥਲਾ ਕੇਂਦਰੀ ਜੇਲ੍ਹ 'ਚ ਕੈਦੀ ਨੇ ਕੀਤਾ ਅਜਿਹਾ ਕੰਮ ,ਜੇਲ੍ਹ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਕਪੂਰਥਲਾ ਕੇਂਦਰੀ ਜੇਲ੍ਹ 'ਚ ਕੈਦੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਕਪੂਰਥਲਾ ਕੇਂਦਰੀ ਜੇਲ੍ਹ 'ਚ ਕੈਦੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਕੇਂਦਰੀ ਜੇਲ੍ਹ ਕਪੂਰਥਲਾ ਦੇ ਵਿੱਚ ਇੱਕ ਕੈਦੀ ਦੀ ਭੇਦਭਰੇ ਹਾਲਾਤਾਂ ਦੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਦੀ ਦ ਮੌਤ ਨੂੰ ਲੈ ਕੇ ਇਹ ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ ਕੇਂਦਰੀ ਜੇਲ੍ਹ ਦੇ ਬਾਥਰੂਮ ਦੇ ਵਿੱਚ ਇੱਕ ਕੈਦੀ ਨੇ ਆਪਣੀ ਪੱਗ ਦੇ ਨਾਲ ਗਰਿੱਲ ਨਾਲ ਲਟਕ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਜੇਲ੍ਹ ਦੇ ਵਿੱਚ ਜਿਸ ਕੈਦੀ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ ਉਸ ਦੀ ਪਛਾਣ ਗੁਰਨਾਮ ਸਿੰਘ ਪੁੱਤਰ ਹੁਕਮ ਸਿੰਘ ਉਮਰ ਕਰੀਬ 55 ਸਾਲ ਵਾਸੀ ਗੋਸੋਵਾਲ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਦੇ ਤੌਰ ’ਤੇ ਕੀਤੀ ਗਈ ਹੈ।

ਹੋਰ ਪੜ੍ਹੋ ...
  • Last Updated :
  • Share this:

ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀਆਂ ਹਨ। ਹੁਣ ਕਪੂਰਥਲਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਗਈ ਹੈ । ਦਰਅਸਲ ਕੇਂਦਰੀ ਜੇਲ੍ਹ ਕਪੂਰਥਲਾ ਦੇ ਵਿੱਚ ਇੱਕ ਕੈਦੀ ਦੀ ਭੇਦਭਰੇ ਹਾਲਾਤਾਂ ਦੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਦੀ ਦ ਮੌਤ ਨੂੰ ਲੈ ਕੇ ਇਹ ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ ਕੇਂਦਰੀ ਜੇਲ੍ਹ ਦੇ ਬਾਥਰੂਮ ਦੇ ਵਿੱਚ ਇੱਕ ਕੈਦੀ ਨੇ ਆਪਣੀ ਪੱਗ ਦੇ ਨਾਲ ਗਰਿੱਲ ਨਾਲ ਲਟਕ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਜੇਲ੍ਹ ਦੇ ਵਿੱਚ ਜਿਸ ਕੈਦੀ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ ਉਸ ਦੀ ਪਛਾਣ ਗੁਰਨਾਮ ਸਿੰਘ ਪੁੱਤਰ ਹੁਕਮ ਸਿੰਘ ਉਮਰ ਕਰੀਬ 55 ਸਾਲ ਵਾਸੀ ਗੋਸੋਵਾਲ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਦੇ ਤੌਰ ’ਤੇ ਕੀਤੀ ਗਈ ਹੈ।

ਪੁਲਿਸ ਦੇ ਵੱਲੋਂ ਗੁਰਨਾਮ ਸਿੰਘ ਦੇ ਖਿਲਾਫ ਥਾਣਾ ਮਹਿਤਪੁਰ ਦੇ ਵਿੱਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮੁਕੱਦਮਾ ਨੰਬਰ 103 ਦਰਜ ਕੀਤਾ ਗਿਆ ਹੈ ।ਗੁਰਨਾਮ ਸਿੰਘ ਨੂੰ 1 ਫਰਵਰੀ ਨੂੰ ਹੀ ਕਪੂਰਥਲਾ ਜੇਲ੍ਹ ਵਿੱਚ ਲਿਆਂਦਾ ਗਿਆ ਸੀ ਅਤੇ ਉਸ ਦਟੇ ਵੱਲੋਂ 2 ਫਰਵਰੀ ਦੀ ਦੇਰ ਰਾਤ ਆਪਣੀ ਬੈਰਕ ਦੇ ਬਾਥਰੂਮ ਦੇ ਐਗਜ਼ਾਸਟ ਫੈਨ ਦੀ ਗਰਿੱਲ ਦੇ ਨਾਲ ਆਪਣੀ ਪੱਗ ਦਾ ਫਾਹਾ ਬਣਾ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ।

ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਮ੍ਰਿਤਕ ਗੁਰਨਾਮ ਸਿੰਘ ਦੇ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਗਈ ਹੈ।ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਐੱਚ. ਆਈ. ਵੀ. ਅਤੇ ਐੱਚ. ਸੀ. ਵੀ. ਧੇ ਨਾਲ ਵੀ ਪੀੜਤ ਸੀ।ਫਿਲਹਾਲ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਿਅਕਤੀ ਨੇ ਕਿਉਂ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ।

Published by:Shiv Kumar
First published:

Tags: Crime news, Kapurthala Central Jail, Prisoner, Punjab, Suicide