ਬਠਿੰਡਾ: ਇਸ ਵਾਰ ਪੰਜਾਬ ਸਟੇਟ ਵਿਸਾਖੀ ਬੰਪਰ ਦਾ ਢਾਈ ਕਰੋੜ ਦਾ ਇਨਾਮ ਕਰੀਬ 34 ਸਾਲ ਤੋਂ ਟਿਕਟ ਪਾਉਣ ਵਾਲੇ ਵਿਅਕਤੀ ਨੂੰ ਨਿਕਲਿਆ ਹੈ। ਇਸ ਵਿਅਕਤ ਦੀ ਨਾਮ ਰੌਸ਼ਨ ਸਿੰਘ ਹੈ ਤੇ ਉਹ 1988 ਤੋਂ ਹੀ ਆਪਣੀ ਕਿਸਮਤ ਅਜ਼ਮਾ ਰਿਹਾ ਸੀ। ਰੋਸ਼ਨ ਸਿੰਘ ਪਿੰਡ ਮਹਿਰਾਜ ਦਾ ਵਸਨੀਕ ਹੈ ਤੇ ਉਸਨੇ ਰਾਮਪੁਰਾ ਰਤਨ ਲਾਟਰੀ ਤੋਂ ਟਿਕਟ ਖਰੀਦੀ ਸੀ। ਜਦੋਂ ਉਸਨੂੰ ਇਨਾਮ ਨਿਕਲਣ ਦਾ ਫੋਨ ਆਇਆ ਤਾਂ ਉਸਨੂੰ ਯਕੀਨ ਨਹੀਂ ਆ ਰਿਹਾ ਸੀ ਤੇ ਦੂਜੇ ਪਾਸੇ ਉਸਦੇ ਖੁਸ਼ੀ ਦੇ ਕੋਈ ਟਿਕਾਣੇ ਨਹੀਂ ਸੀ। ਪਰ ਫੇਰ ਵੀ ਉਸਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਸੀ ਤੇ ਫੇਰ ਉਸਨੇ ਜਦੋਂ ਟਿਕਟ ਨੰਬਰ ਮਿਲਾਇਆ ਤਾਂ ਉਸਦੇ ਹੋਸ਼ ਉੱਡ ਗਏ। ਆਖਿਰ ਉਸਦੇ 34 ਸਾਲਾਂ ਦਾ ਲਾਟਰੀ ਨਿਕਲਣ ਦਾ ਖੁਆਵ ਹੁਣ ਪੂਰਾ ਹੋ ਗਿਆ ਸੀ।
ਪਰਿਵਾਰ ਵੱਲੋਂ ਲਾਟਰੀ ਨਿਕਲਣ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ। ਇਸ ਖੁਸ਼ੀ ਮੌਕੇ ਕੌਮੀ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਹਰਿੰਦਰ ਸਿੰਘ ਹਿੰਦਾ ਮਹਿਰਾਜ ਵੱਲੋਂ ਰੌਸ਼ਨ ਸਿੰਘ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ। ਪਿੰਡ ਮਹਿਰਾਜ ਵਿੱਚ ਨਿਕਲਿਆ ਹੁਣ ਤਕ ਦਾ ਹੈ ਸਭ ਤੋਂ ਵੱਡਾ ਇਨਾਮ ਹੈ।
ਰੌਸ਼ਨ ਸਿੰਘ ਨੇ ਦੱਸਿਆ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਪਤਨੀ ਦੋ ਪੁੱਤਰ ਤੇ ਇਕ ਧੀ ਹੈ। ਪਰਿਵਾਰ ਦੇ ਪਾਲਣ ਪੋਸ਼ਣ ਲਈ ਉਹ ਕੱਪੜੇ ਦੀ ਦੁਕਾਨ ਚਲਾਉਂਦੇ ਹਨ। ਜ਼ਿਕਰਯੋਗ ਹੈ ਕਿ ਰੋਸ਼ਨ ਸਿੰਘ ਐੱਸਸੀ ਭਾਈਚਾਰੇ ਨਾਲ ਸਬੰਧਿਤ ਹਨ । ਲਾਟਰੀ ਨਿਕਲਣ ਦੀ ਖਬਰ ਨਾਲ ਪੂਰੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: The Punjab State Lottery, Vaisakhi