ਅਜੋਕੇ ਸਮੇਂ ਵਿੱਚ ਦੇਖਣ ਵਿੱਚ ਆਉਂਦਾ ਹੈ ਕਿ ਨੌਜਵਾਨ ਪੜ੍ਹ ਲਿਖ ਕੇ ਪੈਸੇ ਕਮਾਉਣ ਲਈ ਵਿਦੇਸ਼ਾਂ ਨੂੰ ਚਲੇ ਜਾਂਦੇ ਹਨ ਤਾਂ ਜੋਂ ਉਹ ਆਪਣਾ ਭਵਿੱਖ ਚੰਗਾ ਬਣਾ ਸਕਣ ਪਰ ਬਟਾਲਾ ਦੇ ਨੌਜਵਾਨ ਨੇ ਪੜ੍ਹ ਲਿਖ ਕੇ ਵਿਦੇਸ਼ ਦਾ ਰੁਖ਼ ਨਹੀਂ ਕੀਤਾ ਸਗੋਂ ਵਿਦੇਸ਼ ਦੇ ਕਾਰੋਬਾਰ ਦੀ ਨਕਲ ਕਰ ਕੇ ਜਿੱਥੇ ਮਾਂ-ਬਾਪ ਦਾ ਮਾਣ ਵਧਾਇਆ ਹੈ ਉਥੇ ਹੀ ਬਟਾਲਾ ਦੇ ਲੋਕਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਇਸ ਨੌਜਵਾਨ ਨੇ ਇੱਕ ਪੁਰਾਣਾ ਛੋਟਾ ਟਿੱਪਰ ਖਰੀਦ ਕੇ ਇਸ ਉਪੱਰ ਛੱਤ ਪਾਕੇ ਬਹੁਤ ਹੀ ਵਧੀਆ ਤਰੀਕੇ ਨਾਲ ਉੱਪਰ ਵਾਲੀ ਮੰਜ਼ਿਲ ਤੇ ਇੱਕ ਖੂਬਸੂਰਤ ਰੈਸਟੋਰੈਂਟ ਬਣਾ ਦਿੱਤਾ ਹੈ। ਇਸ ਦੋ ਮੰਜ਼ਿਲੀ ਚੱਲਦੇ-ਫਿਰਦੇ ਰੈਸਟੋਰੈਂਟ ਦੇ ਹੇਠਾਂ ਵਾਲੀ ਮੰਜ਼ਿਲ ਵਿਚ ਲੋਕਾਂ ਲਈ ਵੱਖ-ਵੱਖ ਤਰ੍ਹਾਂ ਦੇ ਭੋਜਨ ਤਿਆਰ ਹੁੰਦੇ ਹਨ ਅਤੇ ਉਪਰ ਵਾਲੀ ਮੰਜਿਲ ਤੇ ਪਰੋਸੇ ਜਾਂਦੇ ਹਨ।
ਬਟਾਲਾ ਦੇ ਨੇੜੇ ਪਿੰਡ ਨੇਨੋਹਾਰ ਦੇ ਇਸ ਨੌਜਵਾਨ ਨੂੰ ਗ਼ਰੀਬੀ ਦੇ ਬਾਵਜੂਦ ਉਸ ਦੇ ਦਿਹਾੜੀਦਾਰ ਪਿਤਾ ਨੇ ਪੜ੍ਹਾਉਣ ਲਿਖਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਇਸ ਨੇ ਵੀ ਆਪਣੀ ਮਿਹਨਤ ਸਦਕਾ ਹੋਟਲ ਮੈਨੇਜਮੈਂਟ ਕਰ ਲਈ ਅਤੇ ਹੁਣ ਆਪਣੇ ਪਿਤਾ ਦਾ ਕਰਜ਼ ਮੋੜਣ ਲਈ ਮਿਹਨਤ ਕਰ ਰਿਹਾ ਹੈ। ਦੂਰੋਂ ਦੂਰੋਂ ਲੋਕ ਇਸ ਦੇ ਅਨੋਖੇ ਰੈਸਟੋਰੈਂਟ ਨੂੰ ਦੇਖਣ ਆ ਰਹੇ ਹਨ।
ਇਸ ਦੌਰਾਨ ਸਤੀਸ਼ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸ ਦੇ ਦਿਹਾੜੀਦਾਰ ਪਿਤਾ ਨੇ ਸੁਪਨਾ ਪਾਲ ਰੱਖਿਆ ਸੀ ਕਿ ਉਹ ਪੜਹ ਲਿਖ ਕਾਮਜਾਬੀ ਹਾਸਿਲ ਕਰੇ।ਉਸ ਨੇ ਵੀ ਦਿਲ ਲਗਾ ਕੇ ਪੜ੍ਹਾਈ ਕੀਤੀ ਜਿਸ ਦਾ ਨਤੀਜਾ ਅੱਜ ਸਭ ਦੇਖ ਰਹੇ ਹਨ ।ਉਸ ਨੇ ਕਿਹਾ ਪੜ੍ਹਾਈ ਦੇ ਨਾਲ ਨਾਲ ਉਹ ਵੱਖ-ਵੱਖ ਹੋਟਲਾਂ ਵਿੱਚ ਵੇਟਰ ਦੀ ਨੌਕਰੀ ਵੀ ਕਰਦਾ ਰਿਹਾ। ਫਿਰ ਉਸ ਵੇਲੇ ਮਨ ਵਿਚ ਸ਼ੋਕ ਪਿਆ ਕਿ ਹੋਟਲ ਵਿੱਚ ਮੈਨੇਜਰ ਲੱਗਣਾ। ਜਿਸ ਤੋਂ ਬਾਅਦ ਹੋਟਲ ਮੈਨੇਜਮੈਂਟ ਦੀ ਪੜਾਈ ਕੀਤੀ ਅਤੇ ਪੜ੍ਹਾਈ ਤੋਂ ਬਾਅਦ ਮੈਨੇਜਰ ਦੀ ਨੌਕਰੀ ਵੀ ਕੀਤੀ ,ਜੋਂ ਅੱਜ ਵੀ ਕਰ ਰਿਹਾ ਹਾਂ ਉਸ ਤੋਂ ਬਾਅਦ ਹੌਲੀ ਹੌਲੀ ਪਰਮਾਤਮਾ ਨੇ ਸਾਥ ਦਿੱਤਾ ਅਤੇ ਸੋਸ਼ਲ ਮੀਡੀਆ ਉਪਰ ਇਕ ਵਿਦੇਸ਼ ਦੇ ਇੱਕ ਅਜਿਹੇ ਕੀ ਅਨੋਖੀ ਰੈਸਟੋਰੈਂਟ ਦੀ ਵੀਡਿਓ ਦੇਖੀ ਜਿਸ ਤੋਂ ਬਾਅਦ ਇਕ ਸਾਲ ਦੀ ਮਿਹਨਤ ਤੋਂ ਬਾਅਦ ਅੱਜ ਉਸ ਕਨਸੈਪਟ ਨੂੰ ਤਿਆਰ ਕਰਕੇ ਬਟਾਲੇ ਵਿੱਚ ਖੜਾ ਕਰ ਦਿੱਤਾ ਹੈ ਅਤੇ ਲੋਕਾਂ ਦਾ ਵੀ ਇਕ ਚੰਗਾ ਹੁੰਗਾਰਾ ਮਿਲ ਰਿਹਾ ਹੈ ।
ਇਸ ਦੇ ਨਾਲ ਹੀ ਸਤੀਸ਼ ਨੇ ਕਿਹਾ ਅਸੀਂ ਪੜ੍ਹ ਕੇ ਵਿਦੇਸ਼ ਦਾ ਰੁੱਖ਼ ਕਰਦੇ ਹਾਂ ਆਪਣੇ ਘਰ ਬਾਰ ਅਤੇ ਮਾਪਿਆਂ ਨੂੰ ਛੱਡ ਕੇ ਸਿਰਫ ਤਾ ਸਿਰਫ ਪੈਸੇ ਕਮਾਉਣ ਲਈ ।ਪਰ ਜੇਕਰ ਅਸੀਂ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੇ ਦੇਸ਼ ਵਿੱਚ ਹੀ ਕੰਮ ਕਰੀਏ ਤਾਂ ਵਿਦੇਸ਼ ਤੋਂ ਵੱਧ ਪੈਸੇ ਕਮਾ ਸਕਦੇ ਹਾਂ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Batala, Mobile Restaurant, VIRAL Restaurant