• Home
  • »
  • News
  • »
  • punjab
  • »
  • A SINGLE TEACHER IS TEACHING 130 STUDENTS IN A GOVERNMENT SCHOOL AT VILLAGE BAHADURGARH JANDIAN

ਬਠਿੰਡਾ: ਸਰਕਾਰੀ ਸਕੂਲ 'ਚ 130 ਵਿਦਿਆਰਥੀਆਂ ਨੂੰ ਪੜ੍ਹਾ ਰਿਹੈ ਇਕ ਹੀ ਅਧਿਆਪਕ, ਪਿੰਡ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ

ਪੰਚਾਇਤ ਨੇ ਸਕੂਲ ਵਿਚ ਅਧਿਆਪਕਾਂ ਦੀ ਮੰਗ ਲਈ ਕੀਤਾ ਰੋਸ ਪ੍ਰਦਰਸ਼ਨ, , ਸਿੱਖਿਆ ਵਿਭਾਗ ਨੇ 8 ਦਿਨਾਂ ਵਿਚ ਮਸਲਾ ਨਾ ਕੀਤਾ ਹੱਲ ਤਾਂ ਜੜਾਂਗੇ ਸਕੂਲ ਨੂੰ ਤਾਲਾ : ਰਣਜੀਤ ਸਿੰਘ   

ਸਰਕਾਰੀ ਸਕੂਲ 'ਚ 130  ਵਿਦਿਆਰਥੀਆਂ ਨੂੰ ਪੜ੍ਹਾ ਰਿਹੈ ਇਕ ਹੀ ਅਧਿਆਪਕ

ਸਰਕਾਰੀ ਸਕੂਲ 'ਚ 130  ਵਿਦਿਆਰਥੀਆਂ ਨੂੰ ਪੜ੍ਹਾ ਰਿਹੈ ਇਕ ਹੀ ਅਧਿਆਪਕ

  • Share this:
    Suraj Bhan

    ਬਠਿੰਡਾ: ਪਿੰਡ ਬਹਾਦਰਗੜ੍ਹ ਜੰਡੀਆਂ ਦੀ ਨਗਰ ਪੰਚਾਇਤ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਤੋਂ ਦੁਖੀ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਡੈਪੂਟੇਸ਼ਨ ਉਤੇ ਗਏ ਮੈਡਮ ਕਿਰਨਦੀਪ ਕੌਰ ਦੀ ਡੈਪੂਟੇਸ਼ਨ ਰੱਦ ਕਰ ਕੇ ਸਕੂਲ ਵਿੱਚ ਭੇਜਿਆ ਜਾਵੇ ਅਤੇ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ।

    ਇਸ ਉਪਰੰਤ ਸਮੂਹ ਪਿੰਡ ਵਾਸੀਆਂ, ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਜੇਕਰ 8 ਦਿਨਾਂ ਵਿਚ ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਨੇ ਮਸਲਾ ਹੱਲ ਨਾ ਕੀਤਾ ਤਾਂ ਉਹ ਪੱਕੇ ਤੌਰ ਉਤੇ ਸਕੂਲ ਨੂੰ ਤਾਲਾ ਲਾਉਣ ਲਈ ਮਜਬੂਰ ਹੋਣਗੇ।

    ਪਿੰਡ ਦੀ ਸਰਪੰਚ ਜਸਪ੍ਰੀਤ ਕੌਰ ਦੇ ਪਤੀ ਰਣਜੀਤ ਸਿੰਘ ਨੇ ਦੱਸਿਆ ਕਿ ਸਕੂਲ ਵਿਚ 130 ਬੱਚੇ ਪੜ੍ਹਦੇ ਹਨ ਜਦੋਂ ਕਿ ਇਕ ਅਧਿਆਪਕ ਸਿੱਖਿਆ ਦੇ ਰਿਹਾ ਹੈ, ਅਧਿਆਪਕਾਂ ਦੀ ਘਾਟ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ।

    ਸਕੂਲ ਦੇ ਅਧਿਆਪਕ ਕਿਰਨਦੀਪ ਕੌਰ ਪਿਛਲੇ ਲੰਬੇ ਸਮੇਂ ਤੋਂ ਡੈਪੂਟੇਸ਼ਨ ਉਤੇ ਹਨ, ਉਹ ਡੈਪੂਟੇਸ਼ਨ ਰੱਦ ਕਰਵਾਉਣ ਅਤੇ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਕਈ ਵਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਬੇਨਤੀ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ, ਜਿਸ ਕਰਕੇ ਅੱਜ ਪਿੰਡ ਵਾਸੀਆਂ ਅਤੇ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਹੈ।

    ਜੇਕਰ ਜਲਦ ਮਸਲਾ ਹੱਲ ਨਾ ਹੋਇਆ ਤਾਂ ਉਹ ਪੱਕੇ ਤੌਰ ਉਤੇ ਸਕੂਲ ਵਿਚ ਤਾਲਾ ਲਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਸ ਮਸਲੇ ਉਤੇ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ ।
    Published by:Gurwinder Singh
    First published: