Home /News /punjab /

ਪੇਟ 'ਚ ਹੋ ਰਹੀ ਸੀ ਅਜੀਬ ਹਰਕਤ, ਜਦੋਂ ਅਪਰੇਸ਼ਨ ਕੀਤਾ ਤਾਂ ਔਰਤ ਦੇ ਢਿੱਡ 'ਚੋਂ ਕੱਢੀ ਦੋ ਕਿੱਲੋ ਦੀ ਰਸੌਲ਼ੀ

ਪੇਟ 'ਚ ਹੋ ਰਹੀ ਸੀ ਅਜੀਬ ਹਰਕਤ, ਜਦੋਂ ਅਪਰੇਸ਼ਨ ਕੀਤਾ ਤਾਂ ਔਰਤ ਦੇ ਢਿੱਡ 'ਚੋਂ ਕੱਢੀ ਦੋ ਕਿੱਲੋ ਦੀ ਰਸੌਲ਼ੀ

ਔਰਤ ਦੇ ਢਿੱਡ 'ਚੋਂ ਕੱਢੀ ਦੋ ਕਿੱਲੋ ਦੀ ਰਸੌਲ਼ੀ

ਔਰਤ ਦੇ ਢਿੱਡ 'ਚੋਂ ਕੱਢੀ ਦੋ ਕਿੱਲੋ ਦੀ ਰਸੌਲ਼ੀ

ਲਗਾਤਾਰ ਦੋ ਮਹੀਨਿਆਂ ਤੋ ਉਸਨੂੰ ਆਪਣੇ ਢਿੱਡ ਵਿੱਚ ਅਜੀਬ ਜਿਹਾ ਭਾਰ ਲੱਗ ਰਿਹਾ ਸੀ। ਉਸਨੇ ਕਈ ਇਸਤਰੀ ਰੋਗ ਮਾਹਿਰ ਡਾਕਟਰਾਂ ਨੂੰ ਚੈਕ ਕਰਾਇਆ, ਪਰੰਤੁ ਕੋਰੋਨਾ ਕਾਲ ਵਿੱਚ ਕਿਸੇ ਨੇ ਸਰਜਰੀ ਕਰਨ ਦਾ ਰਿਸਕ ਨਹੀੰ ਲਿਆ।

  • Share this:
ਲੁਧਿਆਣਾ(ਜਸਵੀਰ ਬਰਾੜ): ਲੁਧਿਆਣਾ  ਮਾਸਿਕ ਧਰਮ ਬੰਦ ਹੋਣ ਦੇ ਬਾਵਜੂਦ ਜਦੋਂ 57 ਸਾਲ ਦੀ ਮਹਿਲਾ ਦਾ ਢਿੱਡ ਬਾਹਰ ਵੱਲ ਵਧਣ ਲੱਗਾ ਤਾਂ ਉਸਨੂੰ ਕੈਂਸਰ (ਰਸੌਲੀ) ਬਨਣ ਦਾ ਸ਼ੱਕ ਹੋਣ ਲੱਗਾ। ਲਗਾਤਾਰ ਦੋ ਮਹੀਨਿਆਂ ਤੋ ਉਸਨੂੰ ਆਪਣੇ ਢਿੱਡ ਵਿੱਚ ਅਜੀਬ ਜਿਹਾ ਭਾਰ ਲੱਗ ਰਿਹਾ ਸੀ। ਉਸਨੇ ਕਈ ਇਸਤਰੀ ਰੋਗ ਮਾਹਿਰ ਡਾਕਟਰਾਂ ਨੂੰ ਚੈਕ ਕਰਾਇਆ, ਪਰੰਤੁ ਕੋਰੋਨਾ ਕਾਲ ਵਿੱਚ ਕਿਸੇ ਨੇ ਸਰਜਰੀ ਕਰਨ ਦਾ ਰਿਸਕ ਨਹੀੰ ਲਿਆ।

ਕੁਝ ਦਿਨ ਪਹਿਲਾਂ ਉਹ ਇਸ ਸੰਬੰਧੀ ਮਸ਼ਵਿਰਾ ਕਰਨ ਲਈ ਨਿੱਜੀ ਹਸਪਤਾਲ ਵਿਖੇ ਇਸਤਰੀ ਰੋਗਾਂ ਦੇ ਮਾਹਿਰ ਡਾ. ਕੰਵਲਜੀਤ ਕੌਰ ਪਹੁੰਚੀ। ਡਾ. ਕੰਵਲਜੀਤ ਨੇ ਉਸਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਰਿਸਕ ਲੈ ਕੇ ਉਸਦਾ ਸਰਜਰੀ ਰਾਹੀ ਇਲਾਜ ਕਰਨ ਦੀ ਹਾਮੀ ਭਰ ਦਿੱਤੀ ਅਤੇ ਸਰਜਰੀ ਤੋਂ ਬਾਦ ਮਰੀਜ ਬਿਲਕੁਲ ਠੀਕ ਹੈ। ਡਾ. ਕੰਵਲਜੀਤ ਨੇ ਦੱਸਿਆ ਕਿ ਫਿਲੌਰ ਦੀ ਰਹਿਣ ਵਾਲੀ ਇਹ ਔਰਤ ਮਰੀਜ ਜਦੋਂ ਉਹਨਾਂ ਦੇ ਕੋਲ ਆਈ ਤਾਂ ਕਾਫੀ ਡਰੀ ਹੋਈ ਸੀ, ਕਿਓੰਕਿ ਕਿਸੇ ਵੀ ਡਾਕਟਰ ਨੇ ਉਸਦੀ ਸਰਜਰੀ ਕਰਨ ਦੀ ਹਾਮੀ ਨਹੀਂ ਭਰੀ ਸੀ। ਇੱਥੇ ਪਹੰਚਣ ਤੋਂ ਬਾਦ ਉਸਦੇ ਅਲਟਰਾ ਸਾਉਂਡ ਤੇ ਹੋਰ ਬਾਕੀ ਟੈਸਟ ਕਰਾਏ ਗਏ।

ਇਸਦੀ ਰਿਪੋਰਟ ਆਉਣ ਤੇ ਪਤਾ ਲੱਗਾ ਕਿ ਉਸਦੀ ਅੰਡੇਦਾਨੀ ਦੇ ਸੱਜੇ ਪਾਸੇ 20-25 ਗੁਣਾ 15-20 ਸੈਂਟੀਮੀਟਰ ਸਾਈਜ ਦਾ 2 ਕਿੱਲੋ ਭਾਰਾ ਮਾਸ ਦਾ ਟੁਕੜਾ ਹੈ, ਜੋ ਪੇਟ ਵੱਲ ਬਾਹਰ ਨੂੰ ਨਿੱਕਲ ਰਿਹਾ ਹੈ। ਸਾਰੇ ਜਰੂਰੀ ਟੈਸਟ ਕਰਾਉਣ ਤੋਂ ਬਾਦ ਉਸਦੀ ਸਰਜਰੀ ਕਰਕੇ ਰਸੌਲੀ ਕੱਢ ਦਿੱਤੀ ਗਈ ਅਤੇ ਸਰਜਰੀ ਤੋਂ ਬਾਦ ਉਸਦੀ ਹਾਲਤ ਬਿਲਕੁਲ ਠੀਕ ਹੈ। ਰਿਪੋਰਟਾਂ ਵਿੱਚ ਉਸਦੀ ਬੱਚੇਦਾਨੀ ਅਤੇ ਅੰਡੇਦਾਨੀ ਦਾ ਖੱਬਾ ਪਾਸਾ ਸਾਈਜ ਵਿੱਚ ਨਾਰਮਲ ਸੀ। ਰਸੌਲੀ ਨੂੰ ਲੈਬੋਰਟਰੀ ਵਿੱਚ ਹਿਸਟੋਪੈਥੋਲੋਜਿਕਲ ਟੈਸਟ ਲਈ ਭੇਜ ਦਿੱਤਾ ਗਿਆ ਹੈ।
Published by:Sukhwinder Singh
First published:

ਅਗਲੀ ਖਬਰ