Home /News /punjab /

ਜਿਲ੍ਹਾ ਸੰਗਰੂਰ ਦਾ ਇਕ ਅਜਿਹਾ ਪਿੰਡ ਜਿਸ ਨੇ ਪਰਾਲੀ ਨੂੰ ਨਹੀਂ ਲਾਈ ਅੱਗ, ਖੇਤੀਬਾੜੀ ਵਿਭਾਗ ਕਰੇਗਾ ਸਨਮਾਨਤ

ਜਿਲ੍ਹਾ ਸੰਗਰੂਰ ਦਾ ਇਕ ਅਜਿਹਾ ਪਿੰਡ ਜਿਸ ਨੇ ਪਰਾਲੀ ਨੂੰ ਨਹੀਂ ਲਾਈ ਅੱਗ, ਖੇਤੀਬਾੜੀ ਵਿਭਾਗ ਕਰੇਗਾ ਸਨਮਾਨਤ

ਜਿਲ੍ਹਾ ਸੰਗਰੂਰ ਦਾ ਇਕ ਅਜਿਹਾ ਪਿੰਡ ਜਿਸ ਨੇ ਪਰਾਲੀ ਨੂੰ ਨਹੀਂ ਲਾਈ ਅੱਗ, ਖੇਤੀਬਾੜੀ ਵਿਭਾਗ ਕਰੇਗਾ ਸਨਮਾਨਤ (ਸੰਕੇਤਕ ਫੋਟੋ)

ਜਿਲ੍ਹਾ ਸੰਗਰੂਰ ਦਾ ਇਕ ਅਜਿਹਾ ਪਿੰਡ ਜਿਸ ਨੇ ਪਰਾਲੀ ਨੂੰ ਨਹੀਂ ਲਾਈ ਅੱਗ, ਖੇਤੀਬਾੜੀ ਵਿਭਾਗ ਕਰੇਗਾ ਸਨਮਾਨਤ (ਸੰਕੇਤਕ ਫੋਟੋ)

 • Share this:
  ਰਵੀ ਆਜ਼ਾਦ

  ਧੂਰੀ:  ਪੰਜਾਬ ਭਰ ਵਿਚ ਜਿਥੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾ ਕੇ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ ਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਕਿਸਾਨਾਂ ਦੇ ਧੜਾਧੜ ਚਲਾਨ ਵੀ ਕੱਟੇ ਜਾ ਰਹੇ ਹਨ ਪਰ ਜ਼ਿਲ੍ਹਾ ਸੰਗਰੂਰ ਦੇ ਧੂਰੀ ਅਧੀਨ ਪਿੰਡ ਭੱਦਲਵੱਡ ਵਿੱਚੋਂ ਇਕ ਚੰਗੀ ਖਬਰ ਆਈ ਹੈ।

  ਇਸ ਪਿੰਡ ਦੇ ਕਿਸੇ ਵੀ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ। ਦੱਸ ਦਈਏ ਕਿ ਇਸ ਸਾਲ ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ ਸੀ, ਉਨ੍ਹਾਂ ਦੇ ਖਿਲਾਫ਼ ਪ੍ਰਸ਼ਾਸਨ ਨਹੀਂ ਬਲਕਿ ਪਿੰਡ ਦੀ ਪੰਚਾਇਤ ਨੇ ਹੀ ਖ਼ੁਦ ਅੱਗੇ ਆ  ਕੇ ਮਾਮਲੇ ਦਰਜ ਕਰਵਾਏ ਸੀ। ਇਸ ਪਿੰਡ ਦੇ ਨੱਬੇ ਪ੍ਰਤੀਸ਼ਤ ਤੋਂ ਵੱਧ ਲੋਕਾਂ ਨੇ ਸੁਪਰ ਸੀਟ ਦੇ ਨਾਲ ਪਰਾਲੀ ਨੂੰ ਨਸ਼ਟ ਕਰਕੇ ਖੇਤਾਂ ਲਈ ਮਿਥੀ ਖਾਦ ਦਾ ਕੰਮ ਲਿਆ ਹੈ।

  ਖੇਤੀਬਾੜੀ ਵਿਭਾਗ ਨੂੰ ਵੀ ਧੂਰੀ ਸਬ ਡਿਵੀਜ਼ਨ ਦੇ ਪਿੰਡ ਭੱਦਲਵੱਡ ਵਿੱਚ ਆ ਕੇ ਦੌਰਾ ਕੀਤਾ ਅਤੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਪਿੰਡ ਦੇ ਲੋਕਾਂ ਨੂੰ ਜ਼ਿਲ੍ਹਾ ਪੱਧਰ ਉਤੇ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਮੁਖੀਆ ਸੁਖਪਾਲ ਸ਼ਰਮਾ ਨੇ ਵੀ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਅੱਜ ਸਾਡਾ ਸੀਨਾ ਚੌੜਾ ਹੋ ਗਿਆ ਹੈ, ਪਿੰਡ ਵਿੱਚ ਕਿਸੇ ਵੀ ਕਿਸਾਨ ਨੇ ਪਰਾਲੀ ਨਹੀਂ ਸਾੜੀ ਅਤੇ ਸਾਡੀਆਂ ਗੱਲਾਂ ਦੂਰ ਦਰਾਜ ਤੱਕ ਹੋ ਰਹੀਆਂ ਹਨ। ਸਾਡੇ ਪਿੰਡ ਤੋਂ ਸੇਧ ਲੈ ਕੇ ਪਰਾਲੀ  ਨੂੰ ਨਹੀਂ ਫੂਕਣਾ ਚਾਹੀਦਾ।
  Published by:Gurwinder Singh
  First published:

  Tags: Paddy Straw Burning

  ਅਗਲੀ ਖਬਰ