ਬਠਿੰਡਾ ਵਿਖੇ ਪਤੀ ਵੱਲੋਂ ਮਹਿਲਾ ਕੋਸਟੈਬਲ ਨਾਲ ਨਜਾਇਜ਼ ਸਬੰਧ ਹੋਣ ਦੇ ਚੱਲ ਦੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਨੂੰ ਲੈ ਕੇ ਪੀੜਤ ਮਹਿਲਾ ਨੇ ਜ਼ਹਿਰੀਲੀ ਚੀਜ਼ ਨਿਗਲ਼ੀ। ਔਰਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਇੱਕ ਦੀ ਗ੍ਰਿਫ਼ਤਾਰੀ ਹੋਈ ਹੈ। ਬਾਕੀ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਮਾਮਲਾ 13 ਮਈ ਦਾ ਹੈ। ਗੁਰਮੀਤ ਕੌਰ ਨਾਮ ਦੀ ਮਹਿਲਾ ਵੱਲੋਂ ਆਪਣੇ ਬੱਚਿਆ ਨਾਲ ਬਠਿੰਡਾ ਦੇ ਐਸ ਐਸ ਪੀ ਦਫ਼ਤਰ ਦੇ ਗੇਟ ਮੂਹਰੇ ਬੈਠ ਇਨਸਾਫ਼ ਦੀ ਮੰਗ ਕੀਤੀ। ਆਪਣੇ ਬੱਚਿਆਂ ਸਮੇਤ, ਗੁਰਮੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਉਸ ਦਾ ਪਤੀ ਬਲਵਿੰਦਰ ਸਿੰਘ ਜੋਕਿ ਇੱਕ ਮਹਿਲਾ ਕਾਂਸਟੇਬਲ ਨਾਲ ਨਜਾਇਜ ਸਬੰਧ ਬਣਾਈ ਬੈਠਾ ਅਤੇ ਸਾਨੂੰ ਘਰ ਵੀ ਦਾਖਿਲ ਨਹੀਂ ਹੋਣ ਦਿੰਦਾ ਅਤੇ ਉਹ ਦੋਨੇਂ ਐਂਬੂਲੈਂਸ ਦੀ ਆੜ ਵਿੱਚ ਗ਼ਲਤ ਕੰਮ ਕਰਦੇ ਹਨ । ਬਹੁਤ ਵਾਰ ਪੁਲਿਸ ਨੂੰ ਮੈ ਸ਼ਿਕਾਇਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਹੁਣ ਮੈ ਹਾਰ ਕੇ ਥੱਕ ਕੇ ਬੈਠ ਗਈ ਮੈ ਹੁਣ ਏਥੋਂ ਨਹੀਂ ਜਾਣਾ ਜੱਦ ਤਕ ਇਨਸਾਫ਼ ਨਹੀਂ ਮਿਲਦਾ। ਜਿਸ ਦੇ ਚੱਲ ਦੇ ਪੁਲਿਸ ਵੱਲੋਂ ਕਾਫ਼ੀ ਘੰਟੇ ਬਾਅਦ ਉਸ ਨੂੰ ਮਨ੍ਹਾ ਲਿਆ ਅਤੇ ਕਿਹਾ ਬਿਆਨ ਦਰਜ ਕਰਾਓ। ਅਸੀਂ ਕਾਰਵਾਈ ਕਰਾਂਗੇ ਪਰ 18 ਦਿਨ ਬੀਤ ਜਾਣ ਤੋ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅਖੀਰ ਗੁਰਮੀਤ ਕੌਰ ਨੇ ਸਖ਼ੀ ਸੈਂਟਰ ਦੇ ਬਾਹਰ ਜਾ ਕੇ ਫੇਸਬੂਕ ਵੀਡੀਓ ਬਣਾ ਕੋਈ ਜ਼ਹਿਰੀਲੀ ਚੀਜ਼ ਖਾ ਲ। ਉਸ ਦੀ ਹਾਲਤ ਗੰਭੀਰ ਦੇਖ ਆਸ ਪਾਸ ਲੋਕਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਕਰਾਇਆ ਗਿਆ ਭਾਰਤੀ ਜਿੱਥੇ ਡਾਕਟਰਾਂ ਵੱਲੋਂ ਇਲਾਜ ਜਾਰੀ ਹੈ ।
ਜੱਦ ਇਸ ਘਟਨਾ ਬਾਰੇ ਡੀ ਐਸ ਪੀ ਹਿਨਾ ਗੁਪਤਾ ਨਾਲ ਗੱਲਬਾਤ ਕੀਤੀ ਤਾਂ ਓਹਨਾ ਨੇ ਕਿਹਾ ਸਾਡੇ ਕੋਲ ਗੁਰਮੀਤ ਕੌਰ ਨਾਮ ਦੀ ਮਹਿਲਾ ਦੀ ਦਰਖ਼ਾਸਤ ਆਈ ਸੀ ਕਿ ਉਸਦੇ ਪਤੀ ਨੇ ਊਸਨੂੰ ਘਰੋ ਬਾਹਰ ਕੱਢ ਦਿੱਤਾ ਹੈ। ਉਹ ਕਿਸੇ ਹੋਰ ਮਹਿਲਾ ਨਾਲ ਰਹਿ ਰਿਹਾ । ਅਸੀਂ ਉਸ ਦੇ ਬਿਆਨ ਤੇ ਜਾਂਚ ਪੜਤਲ ਕੀਤੀ ਤਾਂ ਸਾਹਮਣੇ ਆਇਆ ਕਿ ਬਲਵਿੰਦਰ ਸਿੰਘ ਦਾ ਆਪਣੀ ਘਰਵਾਲੀ ਨਾਲ ਡਿਸਪਿਊਟ ਚੱਲ ਰਿਹਾ ਅਤੇ ਉਹ ਸਾਡੇ ਮਹਿਲਾ ਕਾਂਸਟੇਬਲ ਨਾਲ ਰਹਿ ਰਿਹਾ। ਉਸ ਦੇ ਚੱਲ ਦੇ ਅਸੀਂ ਮੁਕੱਦਮਾ ਨੰਬਰ 20 ਮਹਿਲਾ ਥਾਣੇ ਵਿੱਚ ਦਰਜ ਹੋਇਆ। 498 ਏ ਅਤੇ 506 ਧਾਰਾ ਤਹਿਤ ਕੀਤਾ ਜੱਦ ਮਹਿਲਾ ਨੇ ਜ਼ਹਿਰੀਲੀ ਚੀਜ਼ ਖਾਧੀ ਉਸ ਸਮੇਂ ਅਸੀਂ ਇਹ ਮੁਕੱਦਮਾ ਦਰਜ ਕੀਤਾ । ਮਹਿਲਾ ਕਾਂਸਟੇਬਲ ਬਾਰੇ ਜਾਂਚ ਚੱਲ ਰਹੀ ਹੈ ਇੱਕ ਦੀ ਗ੍ਰਿਫ਼ਤਾਰੀ ਹੋ ਗਈ ਹੈ । ਹਸਪਤਾਲ ਵਿੱਚ ਭਰਤੀ ਗੁਰਮੀਤ ਕੌਰ ਦੇ ਭਾਈ ਨੇ ਇਨਸਾਫ਼ ਦੀ ਕੀਤੀ ਮੰਗ ਕੀਤੀ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Facebook, Suicide