Home /News /punjab /

ਜਲੰਧਰ ਦੀ ਨੌਜਵਾਨ ਲੜਕੀ ਨੇ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ 'ਤੇ ਲਾਏ ਗੰਭੀਰ ਇਲਜ਼ਾਮ

ਜਲੰਧਰ ਦੀ ਨੌਜਵਾਨ ਲੜਕੀ ਨੇ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ 'ਤੇ ਲਾਏ ਗੰਭੀਰ ਇਲਜ਼ਾਮ

ਤਸਵੀਰ ਵਿੱਚ ਇਲਜ਼ਾਮ ਲਗਾਉਣ ਵਾਲੀ ਲੜਕੀ ਹੈ।

ਤਸਵੀਰ ਵਿੱਚ ਇਲਜ਼ਾਮ ਲਗਾਉਣ ਵਾਲੀ ਲੜਕੀ ਹੈ।

ਬੀਜੇਪੀ ਦੇ ਰੋਸ ਧਰਨ ਵਿੱਚ ਇੱਕ ਨੌਜਵਾਨ ਲੜਕੀ ਮੀਡੀਆ ਸਾਹਮਣੇ ਆਈ। ਇਸ ਲੜਕੀ ਨੇ ਪੰਜਾਬ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਤੇ ਸੰਗੀਨ ਇਲਜ਼ਾਮ ਲਗਾਏ। ਜਿਸ ਤੋਂ ਬਾਅਦ ਪੁਲਿਸ ਇਸ ਲੜਕੀ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ।

  • Share this:
    ਜਲੰਧਰ( ਸੁਰਿੰਦਰ ਕੰਬੋਜ) : ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਖਿਲਾਫ ਜਦੋਂ ਜਲੰਧਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਇੱਕ ਨੌਜਵਾਨ ਲੜਕੀ ਮੀਡੀਆ ਸਾਹਮਣੇ ਆਈ। ਇਸ ਲੜਕੀ ਨੇ ਪੰਜਾਬ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਤੇ ਸੰਗੀਨ ਇਲਜ਼ਾਮ ਲਗਾਏ। ਜਿਸ ਤੋਂ ਬਾਅਦ ਪੁਲਿਸ ਇਸ ਲੜਕੀ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ। ਉਸਨੇ ਮੀਡੀਆ ਸਾਹਮਣੇ ਇਲਜ਼ਾਮ ਲਗਾਇਆ ਕਿ ਭਾਜਪਾ ਤਾਂ ਖੁਦ ਬੇਟੀਆਂ ਨੂੰ ਮਰਵਾ ਰਹੀ ਹੈ। ਉਹ ਕਿਸ ਮੂੰਹ ਨਾਲ ਕਾਂਗਰਸ ਤੋਂ ਇਨਸਾਫ ਦੀ ਗੱਲ ਕਹਿ ਰਹੀ ਹੈ। ਉਸਨੇ ਕਿਹਾ ਕਿ ਰੋਬਿਨ ਸਾਂਪਲਾ ਨੇ ਉਸਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸਦੀ ਆਡੀਓ ਉਸ ਕੋਲ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕੁੱਝ ਨਹੀਂ ਕੀਤਾ ਤੇ ਉਲਟਾ ਅਵਾਜ ਨੂੰ ਦਬਾਉਣ ਲਈ ਨਾਰੀ ਨਿਕੇਤਨ ਵਿੱਚ ਰੱਖਿਆ ਗਿਆ। ਉਸਨੇ ਇਲਜ਼ਾਮ ਲਗਾਇਆ ਕਿ ਵਿਜੈ ਸਾਂਪਲਾ ਨੇ ਉਸਨੂੰ ਅਗਵਾ ਕਰ ਕੇ ਜਬਰੀ ਨਾਰੀ ਨਿਕੇਤਨ ਵਿੱਚ ਰੱਖਿਆ ਤੇ ਕੋਈ ਵੀ ਕਾਰਵਾਈ ਨਹੀਂ ਹੋਣ ਦਿੱਤੀ।
    Published by:Sukhwinder Singh
    First published:

    Tags: BJP, Jalandhar, Protest

    ਅਗਲੀ ਖਬਰ