ਅੰਮ੍ਰਿਤਸਰ : ਹਲਕਾ ਰਾਜਾਸਾਂਸੀ ਦੇ ਪਿੰਡ ਕਾਂਕੜ ਵਿਖੇ 8 ਲੱਖ ਰੁੁਪਏ ਦੀ ਕਰਜੇ ਦੀ ਪੰਡ ਤੋ ਦੁਖੀ ਹੋ ਕੇ ਗੱਭਰੂ ਨੋਜੁਆਨ ਕਿਸਾਨ ਨਵਪ੍ਰੀਤ ਸਿੰਘ (24) ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਨੌਜਵਾਨ ਨਵਪ੍ਰੀਤ ਸਿੰਘ ਨੇ ਸੁਸਾਈਡ ਨੋਟ ਵੀ ਛੱਡਿਆ ਹੈ। ਇਸ ਵਿੱਚ ਕਰਜ਼ੇ ਤੋਂ ਪਰੇਸ਼ਾਨ ਹੋਣ ਦਾ ਕਾਰਨ ਦੱਸਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨਵਪ੍ਰੀਤ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਛੇ ਮਹੀਨੇ ਪਹਿਲਾ ਇਸੇ ਕਰਜੇ ਨੇ ਮ੍ਰਿਤਕ ਨਵਪ੍ਰੀਤ ਸਿੰਘ ਦੇ ਪਿਤਾ ਤਲਵਿੰਦਰ ਸਿੰਘ ਦੀ ਜਾਨ ਲੈ ਲਈ ਸੀ। ਹੁਣ ਇਸੇ ਕਰਜੇ ਤੋ ਦੁਖੀ ਹੋ ਕੇ ਨਵਪ੍ਰੀਤ ਸਿੰਘ ਨੇ ਬੀਤੇ ਦਿਨੀ ਜਹਿਰੀਲੀ ਦਵਾਈ ਪੀ ਲਈ ਜਿੱਥੇ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਉਹ ਜ਼ਿੰਦਗੀ ਦੀ ਮੌਤ ਦੀ ਲੜਾਈ ਲੜਦਿਆਂ ਬੀਤੇ ਦਮ ਤੋੜ ਗਿਆ। ਮ੍ਰਿਤਕ ਨਵਪ੍ਰੀਤ ਸਿੰਘ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Debt waiver, Suicide