Bhupinder Singh
ਪੰਜਾਬ ਵਿਚ ਸੜਕ ਹਾਦਸਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜੇਕਰ ਸੜਕ ਹਾਦਸੇ ਵਿਚ ਘਰ ਦੇ ਇਕਲੌਤੇ ਚਿਰਾਗ ਦੀ ਜਨਮ ਦਿਨ ਉਤੇ ਮੌਤ ਹੋ ਜਾਵੇ ਤਾਂ ਪਰਿਵਾਰ ਉਤੇ ਕੀ ਬੀਤੇਗੀ। ਇਸ ਤਰ੍ਹਾਂ ਦੀ ਦੁੱਖਦਾਇਕ ਘਟਨਾ ਵਾਪਰੀ ਹੈ ਨਾਭਾ ਬਲਾਕ ਦੇ ਪਿੰਡ ਰਾਮਗੜ੍ਹ ਵਿਖੇ ਜਿੱਥੇ ਬੀਤੀ ਰਾਤ ਕਰਨਪ੍ਰੀਤ (20) ਦਾ ਜਨਮ ਦਿਨ ਸੀ।
ਖ਼ੁਸ਼ੀ-ਖ਼ੁਸ਼ੀ ਆਪਣੇ ਮਾਤਾ-ਪਿਤਾ ਨਾਲ ਰਿਸ਼ਤੇਦਾਰੀ ਵਿਚ ਜਨਮ ਦਿਨ ਮਨਾ ਕੇ ਜਦੋਂ ਵਾਪਸ ਘਰ ਪਰਤਿਆ ਤਾਂ ਰਾਤ ਨੂੰ ਹੀ ਖੇਤਾਂ ਦੀ ਮੋਟਰ ਚਲਾ ਕੇ ਸਵਿਫਟ ਕਾਰ ਉਤੇ ਆਪਣੇ ਘਰ ਬੌੜਾਂ ਕਲਾਂ ਆ ਰਿਹਾ ਸੀ। ਰਸਤੇ ਵਿੱਚ ਕਾਰ ਖਤਾਨਾਂ ਵਿਚ ਜਾ ਡਿੱਗੀ ਤੇ ਕਰਨਪ੍ਰੀਤ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਇਸ ਘਟਨਾ ਦਾ ਸਵੇਰੇ 9 ਵਜੇ ਹੀ ਪਤਾ ਲੱਗਿਆ। ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।ਕਰਨਪ੍ਰੀਤ ਪਰਿਵਾਰ ਦਾ ਇਕਲੌਤਾ ਲੜਕਾ ਸੀ ਪਰ ਜਨਮ ਦਿਹਾੜੇ ਮੌਕੇ ਉਤੇ ਹੀ ਉਹ ਦੁਨੀਆਂ ਹੀ ਛੱਡ ਕੇ ਚਲਾ ਗਿਆ।
ਕਰਨਪ੍ਰੀਤ ਦਾ ਕੱਲ੍ਹ ਜਨਮ ਦਿਨ ਸੀ। ਮ੍ਰਿਤਕ ਕਰਨਪ੍ਰੀਤ ਦੇ ਪਿਤਾ ਜਗਮੇਲ ਸਿੰਘ ਨੇ ਦੱਸਿਆ ਕਿ ਅਸੀਂ ਰਿਸ਼ਤੇਦਾਰੀ ਵਿਚ ਆਪਣੇ ਬੇਟੇ ਨਾਲ ਜਨਮ ਦਿਨ ਮਨਾਇਆ ਅਤੇ ਅਸੀਂ ਉਥੇ ਹੀ ਰਹਿ ਗਏ ਅਤੇ ਮੇਰਾ ਬੇਟਾ ਘਰ ਆ ਗਿਆ। ਉਹ ਰਾਤ ਨੂੰ ਖੇਤ ਵਿੱਚ ਲੱਗੀ ਮੋਟਰ ਦਾ ਸਵਿੱਚ ਚਲਾਉਣ ਗਿਆ ਅਤੇ ਵਾਪਸ ਪਰਤਦੇ ਹੋਏ ਸਵਿਫਟ ਕਾਰ ਖਤਾਨਾਂ ਵਿਚ ਜਾ ਡਿੱਗੀ।
ਇਸ ਮੌਕੇ ਨਾਭਾ ਦੀ ਐਸ.ਐਚ.ਓ ਪ੍ਰਿਯਾਂਸ਼ੂ ਸਿੰਘ ਨੇ ਦੱਸਿਆ ਕਿ ਇਸ ਘਟਨਾ ਬਾਰੇ ਸਵੇਰੇ ਹੀ ਪਤਾ ਲੱਗਾ। ਅਸੀਂ ਪਰਿਵਾਰਕ ਮੈਂਬਰਾ ਤੋਂ ਵੀ ਪੁੱਛਗਿੱਛ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਉਤੇ ਸ਼ੱਕ ਨਹੀਂ। ਇਸ ਸਬੰਧੀ ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆ ਰਹੇ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Road accident