ਟਰਾਲੇ ਨੂੰ ਅੱਗ ਲੱਗਣ ਕਾਰਨ ਕਪੂਰਥਲਾ ਦੇ ਨੌਜਵਾਨ ਦੀ ਮੌਤ, ਏਜੰਟ ਨੂੰ 24 ਲੱਖ ਦੇ ਕੇ ਗਿਆ ਸੀ ਅਮਰੀਕਾ..

News18 Punjabi | News18 Punjab
Updated: July 31, 2020, 9:32 AM IST
share image
ਟਰਾਲੇ ਨੂੰ ਅੱਗ ਲੱਗਣ ਕਾਰਨ ਕਪੂਰਥਲਾ ਦੇ ਨੌਜਵਾਨ ਦੀ ਮੌਤ, ਏਜੰਟ ਨੂੰ 24 ਲੱਖ ਦੇ ਕੇ ਗਿਆ ਸੀ ਅਮਰੀਕਾ..
ਟਰਾਲੇ ਨੂੰ ਅੱਗ ਲੱਗਣ ਕਾਰਨ ਕਪੂਰਥਲਾ ਦੇ ਨੌਜਵਾਨ ਦੀ ਮੌਤ, ਏਜੰਟ ਨੂੰ 24 ਲੱਖ ਦੇ ਕੇ ਗਿਆ ਸੀ ਅਮਰੀਕਾ..

ਹਾਦਸਾ ਅਮਰੀਕਾ ਦੀ ਸਟੇਟ ਕੈਲੇਫੋਰਨੀਆ ਵਿਚ ਵਾਪਰਿਆਂ ਜਿੱਥੇ ਟਰਾਲੇ ਨੂੰ ਅੱਗ ਲੱਗਣ ਕਾਰਨ ਸੁਖਵਿੰਦਰ ਸਿੰਘ ਪੁੱਤਰ ਪਿਸ਼ੌਰਾ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਪਿਸ਼ੌਰਾ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਕਰੀਬ 8 ਸਾਲ ਪਹਿਲਾਂ ਉਹਨਾਂ ਦਾ ਇਹ ਬੇਟਾ ਏਜੰਟ ਰਾਹੀਂ 24 ਲੱਖ ਲਗਾ ਕੇ ਡੌਕੀ ਰਾਹੀਂ ਅਮਰੀਕਾ ਗਿਆ ਸੀ।

  • Share this:
  • Facebook share img
  • Twitter share img
  • Linkedin share img
ਕਪੂਰਥਲਾ (ਜਗਜੀਤ ਸਿੰਘ ਧੰਜੂ): ਅਮਰੀਕਾ ਦੇ ਵਿਚ ਅਚਾਨਕ ਟਰਾਲੇ ਨੂੰ ਅੱਗ ਲੱਗਣ ਕਾਰਨ ਕਪੂਰਥਲਾ ਦੇ ਪਿੰਡ ਨੰਗਲ ਲੁਬਾਣਾ ਵਾਸੀ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਅਮਰੀਕਾ ਦੀ ਸਟੇਟ ਕੈਲੇਫੋਰਨੀਆ ਵਿਚ ਵਾਪਰਿਆਂ ਜਿੱਥੇ ਟਰਾਲੇ ਨੂੰ ਅੱਗ ਲੱਗਣ ਕਾਰਨ ਸੁਖਵਿੰਦਰ ਸਿੰਘ ਪੁੱਤਰ ਪਿਸ਼ੌਰਾ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਪਿਸ਼ੌਰਾ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਕਰੀਬ 8 ਸਾਲ ਪਹਿਲਾਂ ਉਹਨਾਂ ਦਾ ਇਹ ਬੇਟਾ ਏਜੰਟ ਰਾਹੀਂ 24 ਲੱਖ ਲਗਾ ਕੇ ਡੌਕੀ ਰਾਹੀਂ ਅਮਰੀਕਾ ਗਿਆ ਸੀ।

ਕੱਚਾ ਹੋਣ ਕਰਕੇ ਵਾਪਿਸ ਘਰ ਨਹੀਂ ਸੀ ਆਇਆ। ਘਟਨਾ ਸਮੇਂ ਉਹ ਬੀਤੀ ਕਲ ਤੜਕਸਾਰ ਭਾਰਤੀ ਸਮੇ ਅਨੁਸਾਰ 4 ਵਜੇ ਟਰਾਲੇ ਤੇ ਕੈਲੇਫੋਰਨੀਆ ਤੋ ਸ਼ਿਕਾਗੋ ਲਈ ਸਮਾਨ ਲੈ ਕੇ ਜਾ ਰਿਹਾ ਸੀ ਤਾ ਅਚਾਨਕ ਚਲਦੇ ਟਰਾਲੇ ਨੂੰ ਅੱਗ ਲੱਗ ਗਈ। ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਉਹ ਦੋ ਭੈਣਾਂ ਦਾ ਇੱਕਲੌਤਾ ਭਰਾ ਸੀ। ਤੇ ਅਜੇ ਸ਼ਾਦੀ ਵੀ ਨਹੀਂ ਹੋਈ। ਪਿਸ਼ੌਰਾ ਸਿੰਘ ਨੇ ਆਖਿਆ ਕਿ ਇਸ ਘਟਨਾ ਨਾਲ ਉਹਨਾਂ ਦੇ ਪਰਿਵਾਰ ਦਾ ਲੱਕ ਟੁੱਟ ਗਿਆ ਹੈ।

ਉਹ ਆਪਣੇ ਪੁੱਤਰ ਨੂੰ ਉਡੀਕ ਰਹੇ ਸਨ ਕਿ ਉਹ ਪੱਕਾ ਹੋ ਕੇ ਕਦੋਂ ਘਰ ਆਵੇਗਾ ਤਾਂ ਉਸਦਾ ਵਿਆਹ ਕਰਕੇ ਚਾਅ ਪੂਰੇ ਕਰਾਂਗੇ। ਪਰ ਉਸ ਡਾਹਢੇ ਨੂੰ ਇਹ ਮਨਜੂਰ ਨਹੀਂ ਸੀ। ਇਸ ਘਟਨਾ ਦੇ ਬਾਅਦ ਪਿੰਡ ਨੰਗਲ ਲੁਬਾਣਾ ਵਿਚ ਸ਼ੋਕ ਦੀ ਲਹਿਰ ਦੌੜ ਗਈ।
Published by: Sukhwinder Singh
First published: July 31, 2020, 9:32 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading