Home /News /punjab /

Khanna : ਲੱਦਾਖ 'ਚ ਡਿਊਟੀ ਦੌਰਾਨ ਸ਼ਹੀਦ ਹੋਏ ਸਵਰਨਜੀਤ ਸਿੰਘ ਨੂੰ ਫੌਜੀ ਸਨਮਾਨ ਨਾਲ ਦਿੱਤੀ ਅੰਤਮ ਵਿਦਾਇਗੀ

Khanna : ਲੱਦਾਖ 'ਚ ਡਿਊਟੀ ਦੌਰਾਨ ਸ਼ਹੀਦ ਹੋਏ ਸਵਰਨਜੀਤ ਸਿੰਘ ਨੂੰ ਫੌਜੀ ਸਨਮਾਨ ਨਾਲ ਦਿੱਤੀ ਅੰਤਮ ਵਿਦਾਇਗੀ

file photo

file photo

ਸ਼ਹੀਦ ਸਵਰਨਜੀਤ ਸਿੰਘ ਦੀ ਲਾਸ਼ ਲੈ ਕੇ ਆਏ ਭਾਰਤੀ ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਜਦੋਂ ਸਵਰਨਜੀਤ ਸਿੰਘ ਹੋਰ ਜਵਾਨਾਂ ਸਮੇਤ ਗੱਡੀ ਚ ਜਾ ਰਿਹਾ ਸੀ ਤਾਂ ਬਰਫ ਡਿੱਗਣ ਨਾਲ ਗੱਡੀ ਹਾਦਸਾਗ੍ਰਸਤ ਹੋ ਗਈ ਅਤੇ ਪਲਟ ਗਈ।

  • Share this:
    ਗੁਰਦੀਪ ਸਿੰਘ

    ਖੰਨਾ- ਲੇਹ ਲੱਦਾਖ ਚ ਡਿਉਟੀ ਦੌਰਾਨ ਸ਼ਹੀਦ ਹੋਏ ਜਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਦੇ ਪਿੰਡ ਸਲੌਦੀ ਦੇ ਫੌਜੀ ਸਵਰਨਜੀਤ ਸਿੰਘ ਦੀ ਲਾਸ਼ ਤਿਰੰਗੇ ਚ ਲਿਪਟ ਕੇ ਪਿੰਡ ਪੁੱਜੀ ਤਾਂ ਸਾਰਾ ਪਿੰਡ ਰੋ ਉਠਿਆ। ਸਰਕਾਰੀ ਸਨਮਾਨਾਂ ਦੇ ਨਾਲ ਇਸ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਦੇ ਛੋਟੇ ਭਰਾ ਸਰਬਜੀਤ ਸਿੰਘ ਨੇ ਪਿੰਡ ਵਾਸੀਆਂ ਤੋਂ ਪਰਿਵਾਰ ਦੀ ਦੇਖਭਾਲ ਕਰਨ ਦੀ ਮੰਗ ਕੀਤੀ ਤਾਂ ਜੋ ਉਹ ਸਰਹੱਦ ਉਪਰ ਦੇਸ਼ ਦੀ ਸੇਵਾ ਕਰ ਸਕੇ।

    ਸ਼ਹੀਦ ਸਵਰਨਜੀਤ ਸਿੰਘ ਦੀ ਲਾਸ਼ ਲੈ ਕੇ ਆਏ ਭਾਰਤੀ ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਜਦੋਂ ਸਵਰਨਜੀਤ ਸਿੰਘ ਹੋਰ ਜਵਾਨਾਂ ਸਮੇਤ ਗੱਡੀ ਚ ਜਾ ਰਿਹਾ ਸੀ ਤਾਂ ਬਰਫ ਡਿੱਗਣ ਨਾਲ ਗੱਡੀ ਹਾਦਸਾਗ੍ਰਸਤ ਹੋ ਗਈ ਅਤੇ ਪਲਟ ਗਈ। ਪਿੱਛੇ ਹੋਰ ਗੱਡੀ ਚ ਆ ਰਹੇ ਜਵਾਨ ਜਦੋਂ ਜਖਮੀਆਂ ਨੂੰ ਚੁੱਕਣ  ਲਈ ਭੱਜੇ ਤਾਂ ਇੱਕ ਕੱਚੀ ਪਹਾੜੀ ਡਿੱਗ ਗਈ। ਜਦੋਂ ਜਖਮੀਆਂ ਨੂੰ ਹਸਪਤਾਲ ਲੈਕੇ ਜਾ ਰਹੇ ਸੀ ਤਾਂ ਸਵਰਨਜੀਤ ਰਸਤੇ ਚ ਹੀ ਸ਼ਹੀਦ ਹੋ ਗਿਆ।

    ਸ਼ਹੀਦ ਦੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਭਰਾ ਫੌਜ ਚ ਸਨ। ਉਸਦਾ ਭਰਾ ਸਵਰਨਜੀਤ 2008 ਚ ਭਰਤੀ ਹੋਇਆ ਸੀ। ਉਹ 2009 ਚ ਭਰਤੀ ਹੋਇਆ ਸੀ। ਅਗਲੇ ਸਾਲ ਉਸਦੇ ਭਰਾ ਨੇ ਸੇਵਾਮੁਕਤ ਹੋਣਾ ਸੀ। ਓਹ ਗਰੀਬੀ ਕਾਰਨ ਫੌਜ ਚ ਗਏ ਸੀ। ਉਸਦਾ ਭਰਾ ਉਸਨੂੰ ਭਰਤੀ ਹੋਣ ਤੋਂ ਰੋਕਦਾ ਵੀ ਸੀ ਪਰ ਗਰੀਬੀ ਕਰਕੇ ਉਸਦੀ ਮਜਬੂਰੀ ਸੀ। ਸਰਬਜੀਤ ਨੇ ਰੋਂਦੇ ਹੋਏ ਕਿਹਾ ਕਿ ਹੁਣ ਪਿੰਡ ਵਾਸੀ ਉਸਦੇ ਪਰਿਵਾਰ ਦੀ ਦੇਖਭਾਲ ਕਰਨ। ਕਿਤੇ ਇਹ ਨਾ ਹੋਵੇ ਕਿ ਉਸਦਾ ਪਰਿਵਾਰ ਰੁਲਦਾ ਰਹੇ। ਉਹ ਤਾਂ ਹੀ ਦੇਸ਼ ਦੀ ਸੇਵਾ ਕਰ ਸਕਦਾ ਜੇਕਰ ਉਸਦਾ ਪਰਿਵਾਰ ਸੁਖੀ ਹੋਵੇਗਾ।
    Published by:Ashish Sharma
    First published:

    Tags: Indian Army, Khanna

    ਅਗਲੀ ਖਬਰ