ਸ੍ਰੀ ਮੁਕਤਸਰ ਸਾਹਿਬ 'ਚ ਪੰਜਾਬੀ ਗਾਇਕ ਮੂਸੇਵਾਲਾ ਦੇ ਕਰੀਬੀ ਦੀ ਰੇਕੀ ਦਾ ਮਾਮਲਾ ਸਾਹਮਣੇ ਆਇਆ ਹੈ। ਰੇਕੀ ਕਰਨ ਵਾਲੇ ਸ਼ੱਕੀ ਦੀਆਂ ਤਸਵੀਰਾਂ CCTV 'ਚ ਕੈਦ ਹੋਈਆਂ ਹਨ। ਮੂੰਹ ਢਕ ਕੇ ਘਰ ਦੀ ਰੇਕੀ ਕਰਦਾ ਸ਼ਖਸ ਨਜ਼ਰ ਆਇਆ ਹੈ। ਸ਼ਿਕਾਇਤ ਤੋਂ ਬਾਅਦ ਸੁਰੱਖਿਆ ਵਧਾਈ ਗਈ। ਮੂਸੇਵਾਲਾ ਦੇ ਕਰੀਬੀ ਦੇ ਘਰ ਦੀ ਸੁਰੱਖਿਆ ਵਧਾਈ ਗਈ। ਮੂਸੇਵਾਲਾ ਦੇ ਕਰੀਬੀ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਮੂਸੇਵਾਲਾ ਕਤਲ ਕੇਸ ਵਿੱਚ ਮੁੱਖ ਮੁਲਜ਼ਮ ਗੋਲਡੀ ਬਰਾੜ ਨੇ ਵੀ ਆਪਣੀ ਆਡੀਓ ਵਿੱਚ ਮੁਕਤਸਰ ਦੇ ਸ਼ਖਸ ਦਾ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਸਿੱਧੂ ਮੂਸੇਵਾਲਾ ਦਾ ਬਹੁਤ ਖਾਸ ਹੈ। ਇਸੇ ਸ਼ਖਸ ਦੇ ਜ਼ਰੀਏ 2 ਕਰੋੜ ਰੁਪਏ ਦੀ ਆਫ਼ਰ ਮਿਲਣ ਦੀ ਗੱਲ ਕਹੀ ਸੀ।
ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ 'ਚ ਲਗਾਤਾਰ ਵਟਸਐਪ ਕਾਲਾਂ 'ਤੇ ਧਮਕੀਆਂ ਮਿਲਣ ਵਾਲੇ ਵਿਅਕਤੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਦਾ ਖਾਸਾ ਦੱਸਿਆ ਜਾਂਦਾ ਹੈ। ਪੀੜਤਾ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਅਤੇ ਨਾਲ ਹੀ ਸੀਸੀਟੀਵੀ ਫੁਟੇਜ ਵੀ ਦਿੱਤੀ ਹੈ, ਜਿਸ ਵਿੱਚ ਇੱਕ ਸ਼ੱਕੀ ਪੂਰਾ ਮੂੰਹ ਢੱਕ ਕੇ ਘਰ ਦੀ ਰੇਕੀ ਕਰਦਾ ਨਜ਼ਰ ਆ ਰਿਹਾ ਹੈ। ਪੁਲਿਸ ਵੱਲੋਂ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਬੈਰੀਕੇਡ ਲਗਾ ਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਪੁਲਿਸ ਸੂਤਰਾਂ ਅਨੁਸਾਰ ਗੋਲਡੀ ਬਰਾੜ ਨੇ ਪਿਛਲੇ ਦਿਨੀਂ ਜਾਰੀ ਆਡੀਓ ਵਿੱਚ ਮੁਕਤਸਰ ਸਾਹਿਬ ਦੇ ਇੱਕ ਵਿਅਕਤੀ ਦਾ ਵੀ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਸਿੱਧੂ ਦਾ ਬਹੁਤ ਖਾਸ ਸੀ ਅਤੇ ਉਸ ਨੇ ਸਿੱਧੂ ਨੂੰ ਦੋ ਕਰੋੜ ਦੇਣ ਲਈ ਕਿਹਾ ਸੀ।
ਸੂਤਰਾਂ ਦੀ ਮੰਨੀਏ ਤਾਂ ਪੀੜਤਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਘਰ ਦੇ ਆਲੇ-ਦੁਆਲੇ ਸੁਰੱਖਿਆ ਸਖਤ ਕਰ ਦਿੱਤੀ ਹੈ। ਸੀਸੀਟੀਵੀ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਪੂਰਾ ਮੂੰਹ ਲਪੇਟ ਕੇ ਘਰ ਦੀ ਰੇਕੀ ਕਰਦਾ ਨਜ਼ਰ ਆ ਰਿਹਾ ਹੈ।
:ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਸ਼ੂਟਰਾਂ ਦੀ ਬੋਲੈਰੋ ਗੱਡੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਬੋਲੈਰੋ ਖਰੀਦਣ ਤੋਂ ਲੈ ਕੇ ਸ਼ੂਟਰਾਂ ਨੂੰ ਮੁਹੱਈਆ ਕਰਵਾਉਣ 'ਚ ਕਈਆਂ ਦਾ ਹੱਥ ਸਾਹਮਣੇ ਆ ਰਿਹਾ ਹੈ। ਬੋਲੈਰੋ ਫਤਿਹਪੁਰ ਤੋਂ ਫਰਵਰੀ 'ਚ ਖਰੀਦੀ ਗਈ ਸੀ।
ਰਾਜਸਥਾਨ ਦੇ ਗੈਂਗਸਟਰ ਰੋਹਿਤ ਗੋਦਾਰਾ ਨੇ ਗੱਡੀ ਖਰੀਦੀ ਸੀ। ਆਦਿੱਤਿਆ ਨਾਮ ਦੇ ਸ਼ਖਸ ਤੋਂ ਗੱਡੀ ਖਰੀਦੀ ਗਈ ਸੀ। ਗੋਦਾਰਾ ਨੇ ਆਪਣੇ ਗੁਰਗੇ ਮਹਿੰਦਰ ਸਹਾਰਨ ਜ਼ਰੀਏ ਬੋਲੈਰੋ ਖਰੀਦੀ ਸੀ। ਮਹਿੰਦਰ ਨੇ ਹੀ ਸਰਦਾਰ ਸ਼ਹਿਰ ਦੇ ਅਰਸ਼ਦ ਅਲੀ ਨੂੰ ਗੱਡੀ ਦਿੱਤੀ ਸੀ।
ਫਤੇਹਾਬਾਦ ਦੇ ਰਸਤਿਓਂ ਬੋਲੈਰੋ ਪੰਜਾਬ ਪਹੁੰਚੀ ਸੀ। ਦੱਸ ਦਈਏ ਕਿ ਪੰਜਾਬ ਪੁਲਿਸ ਹਾਲੇ ਕੁਝ ਦਿਨ ਪਹਿਲਾਂ ਹੀ, ਅਰਸ਼ਦ ਅਲੀ ਨੂੰ ਰਾਜਸਥਾਨ ਦੇ ਚੁਰੂ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਲਿਆਈ ਹੈ, ਜਿਸ ਤੋਂ ਬੋਲੈਰੋ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।