Home /News /punjab /

ਮੁਕਤਸਰ ਸਾਹਿਬ: 10ਵੀਂ 'ਚੋਂ ਫੇਲ੍ਹ ਹੋਏ ਨੌਜਵਾਨ ਨੇ ਖੁਦ ਨੂੰ ਗੋਲੀ ਮਾਰੀ ਕੇ ਕੀਤੀ ਖੁਦਕੁਸ਼ੀ

 • Share this:
  ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੜੇਵਾਨ ਵਿਚ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸੀ ਕਰ ਲਈ। ਉਸ ਨੇ ਇਹ ਕਦਮ ਦਸਵੀਂ ਜਮਾਤ ਵਿੱਚੋਂ ਫੇਲ੍ਹ ਹੋਣ ਕਰਕੇ ਚੁੱਕਿਆ। ਇਹ ਨੌਜਵਾਨ ਸਵੇਰ ਤੋਂ ਘਰੋਂ ਗਾਇਬ ਸੀ। ਜਦੋਂ ਪਰਿਵਾਰ ਵਾਲੇ ਉਸ ਨੂੰ ਲੱਭਦੇ ਹੋਏ ਬਾਅਦ ਦੁਪਹਿਰ ਘਰ ਦੀ ਛੱਤ 'ਤੇ ਗਏ ਤਾਂ ਉਥੇ ਉਹ ਜ਼ਖਮੀ ਹਾਲਤ 'ਚ ਪਿਆ ਮਿਲਿਆ। ਜਿਸ ਤੋਂ ਬਾਅਦ ਉਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

  ਇਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਿੰਡ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਇਸ ਨੌਜਵਾਨ ਨੇ ਦਸਵੀਂ ਕਲਾਸ ਵਿੱਚੋਂ ਰੀਪੀਅਰ ਆਉਣ ਕਾਰਨ ਇਹ ਕਦਮ ਚੁੱਕਿਆ। ਜਿਕਰਯੋਗ ਹੈ ਕਿ ਇਹ ਨੌਜਵਾਨ ਡੇਰਾ ਭਾਈ ਮਸਤਾਨ ਸਿੰਘ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਪੜ੍ਹਦਾ ਸੀ। ਇਸ ਨੇ ਆਪਣੇ ਘਰ ਵਿੱਚ ਪਈ ਬੰਦੂਕ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।

  ਜਿਕਰਯੋਗ ਹੈ ਕਿ ਇਸ ਨੌਜਵਾਨ ਦਾ ਕੱਲ੍ਹ ਮਿਤੀ 3 ਨਵੰਬਰ ਨੂੰ ਜਨਮ ਦਿਨ ਵੀ ਸੀ ਅਤੇ ਇੱਕ ਦਿਨ ਪਹਿਲਾਂ ਪੇਪਰ ਵਿੱਚੋਂ ਫੇਲ੍ਹ ਹੋਣ ਉਤੇ ਮੌਤ ਗਲੇ ਲਗਾ ਲਈ। ਉਧਰ ਥਾਣਾ ਸਦਰ ਪੁਲਿਸ ਵੱਲੋਂ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜ ਦਿੱਤਾ ਹੈ।
  Published by:Gurwinder Singh
  First published:

  Tags: Suicide

  ਅਗਲੀ ਖਬਰ