ਫਤਿਹਾਬਾਦ 'ਚ ਇਕ ਵਾਰ ਫਿਰ ਪੰਜਾਬ ਦੀ ਮੋਗਾ ਪੁਲਸ ਨੇ ਪਿੰਡ ਮੂਸੇਵਾਲੀ 'ਚ ਦਸਤਕ ਦੇ ਕੇ ਦਵਿੰਦਰ ਉਰਫ ਕਾਲਾ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਦਵਿੰਦਰ ਖਿਲਾਫ ਫਤਿਹਾਬਾਦ ਸਦਰ ਥਾਣੇ 'ਚ 6 NDPS ਮਾਮਲੇ ਦਰਜ ਹਨ ਅਤੇ ਪੰਜਾਬ 'ਚ ਦਵਿੰਦਰ ਖਿਲਾਫ 2 ਕਿਲੋ ਅਫੀਮ ਦਾ ਮਾਮਲਾ ਦਰਜ ਹਨ। 16 ਅਤੇ 17 ਮਈ ਨੂੰ ਫਤਿਹਾਬਾਦ ਦੇ ਪਿੰਡ ਮੂਸੇਵਾਲੀ ਦੇ ਰਹਿਣ ਵਾਲੇ ਕੇਸ਼ਵ ਅਤੇ ਚਰਨਜੀਤ ਸਿੰਘ ਨਾਂ ਦੇ ਦੋ ਵਿਅਕਤੀ ਦੇਵੇਂਦਰ ਸਿੰਘ ਕੋਲ ਆਏ ਸਨ।
ਰਾਜਸਥਾਨ ਦੇ ਰਾਵਤਸਰ ਤੋਂ ਨਸੀਬ ਬਲੈਰੋ ਗੱਡੀ ਲੈ ਕੇ ਆਇਆ ਸੀ। ਚਰਨਜੀਤ ਸਿੰਘ ਅਤੇ ਕੇਸ਼ਵ ਨੂੰ ਫਤਿਹਾਬਾਦ ਸ਼ਹਿਰ ਦੇ ਰਤੀਆ ਚੁੰਗੀ ਤੇ ਫਤਿਹਾਬਾਦ ਦੇ ਪਿੰਡ ਭਿਰਢਾਣਾ ਦੇ ਨਸੀਬ ਵੱਲੋਂ ਬੋਲੈਰੋ ਕਾਰ ਸੌਂਪੀ ਗਈ। ਚਰਨਜੀਤ ਸਿੰਘ ਨਾਂ ਦਾ ਵਿਅਕਤੀ ਇਹ ਬੋਲੈਰੋ ਗੱਡੀ ਫਤਿਹਾਬਾਦ ਤੋਂ ਪੰਜਾਬ ਲੈ ਕੇ ਗਿਆ ਸੀ। ਨਸੀਬ ਤੋਂ ਚਰਨਜੀਤ ਸਿੰਘ ਬੋਲੈਰੋ ਕਾਰ ਫਤਿਹਾਬਾਦ ਤੋਂ ਪੰਜਾਬ ਲੈ ਗਿਆ ਸੀ।
ਦੂਜੇ ਪਾਸੇ ਕਤਲਕਾਂਡ 'ਚ ਪੁਲਿਸ ਦੇ ਹੱਥ ਇੱਕ ਵੱਡਾ ਸਬੂਤ ਲੱਗਿਆ। ਮੌਕਾ-ਏ-ਵਾਰਦਾਤ ਦੀ ਇੱਕ ਮੋਬਾਇਲ ਕਲਿੱਪ ਹੱਥ ਲੱਗੀ। ਹਮਲਾਵਰ ਦੀ 7 ਸੈਕਿੰਡ ਦੀ ਵੀਡੀਓ 'ਚ ਕੈਦ ਹੋਏ ਮੌਕੇ 'ਤੇ ਨੌਜਵਾਨ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਵੀਡੀਓ ਬਣਾ ਰਹੇ ਨੌਜਵਾਨ 'ਤੇ ਵੀ ਫਾਇਰਿੰਗ ਹੋਈ ਸੀ। SIT ਦੇ ਅਧਿਕਾਰੀਆਂ ਨੇ ਵੀਡੀਓ ਕਬਜ਼ੇ 'ਚ ਲਈ ਹੈ।
ਬਠਿੰਡਾ ਦੀ ਕੇਂਦਰੀ ਜੇਲ ਚੋਂ ਗੈਂਗਸਟਰ ਜੇਲ ਬਰੇਕ ਕਰ ਫਰਾਰ ਹੋ ਸਕਦੇ ਨੇ..ਜਾਂ ਬਾਹਰੋਂ ਹਮਲਾ ਕਰ ਗੈਂਗਸਟਰ ਸਾਥੀਆਂ ਨੂੰ ਛੁਡਵਾ ਸਕਦੇ ਨੇ। ਖੂਫੀਆ ਵਿਭਾਗ ਦੀ ਇਨਪੁਟ ਤੋਂ ਬਾਅਦ ਜੇਲ ਚ ਅਲਰਟ ਦੇ ਚਲਦੇ ਸੁਰਖਿਆ ਸਖਤ ਕਰ ਦਿਤੀ ਹੈ।
ਜੇਲ੍ਹ ਮੰਤਰੀ ਹਰਜੋਤ ਬੈਂਸ(Harjot Bains) ਐਕਸ਼ਨ ਚ ਹਨ। ਮੰਤਰੀ ਵੱਲੋਂ ਬਠਿੰਡਾ ਫਰੀਦਕੋਟ ਤੇ ਫਿਰੋਜ਼ਪੁਰ ਜੇਲ੍ਹਾਂ ਦਾ ਦੌਰਾ ਕੀਤਾ ਗਿਆ। ਜੇਲ੍ਹਾਂ ਦੇ ਪ੍ਰਬੰਧ ਦਾ ਮੁਲਾਕਣ ਕੀਤਾ। ਜੇਲ੍ਹ ਮੰਤਰੀ ਨੇ ਜੇਲ੍ਹਾਂ ਅੰਦਰ ਬੰਦ ਕੈਦੀਆਂ ਤੇ ਗੈਂਗਸਟਰਾਂ ਨਾਲ ਵੀ ਮੁਲਾਕਾਤ ਕੀਤੀ। ਮੰਤਰੀ ਨੇ ਦਾਅਵਾ ਕੀਤਾ ਕਿ ਕਈ ਗੈਂਗਸਟਰ ਮੁੱਖ ਧਾਰਾ ਚ ਆਉਣਾ ਚਾਹੁੰਦੇ ਨੇ। ਅਜਿਹੇ ਲੋਕਾਂ ਲਈ ਸਰਕਾਰ ਸੋਚੇਗੀ। ਬੈਂਸ ਨੇ ਇਹ ਵੀ ਦਾਅਵਾ ਕੀਤਾ ਕਿ 6 ਮਹੀਨੇ ਦੇ ਅੰਦਰ ਜੇਲ੍ਹਾਂ ਨੂੰ ਮੋਬਾਇਲ ਮੁਕਤ ਕਰ ਦਿਆਂਗੇ। ਜੇਲ੍ਹਾਂ ਸਹੀ ਮਾਇਨਿਆਂ ਚ ਸੁਧਾਰ ਘਰ ਬਣਨਗੀਆਂ। ਜੇਲ੍ਹਾਂ ਚੋਂ ਚੱਲਦਾ ਨੈਟਵਰਕ ਤੋੜ ਦਿਆਂਗੇ ਇਸ ਲਈ ਜਿੱਥੇ ਸੰਭਵ ਹੈ ਜੈਮਰ ਲਵਾਂਗੇ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Haryana, Mansa, Punjab Police, Punjabi singer, Sidhu Moose Wala