ਅਬੋਹਰ-ਹੈੱਡਫੋਨ ਲਗਾ ਕੇ ਸੈਰ ਕਰਨ ਗਏ ਨੌਜਵਾਨ ਦੀ ਰੇਲਗੱਡੀ ਹੇਠ ਕੁਚਲੇ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਸਾਹਿਲ ਪੁੱਤਰ ਯੁੱਧਵੀਰ ਸਵੇਰੇ 5 ਵਜੇ ਹਨੂੰਮਾਨਗੜ੍ਹ ਅਬੋਹਰ ਪੁਲ ਦੇ ਹੇਠਾਂ ਸੈਰ ਕਰਨ ਲਈ ਜਾਂਦਾ ਹੁੰਦਾ ਸੀ। ਇਸੇ ਤਰ੍ਹਾਂ ਅੱਜ ਵੀ ਉਸ ਦੇ ਕੰਨਾਂ ਵਿੱਚ ਹੈੱਡਫੋਨ ਲੱਗੇ ਹੋਏ ਸਨ ਕਿ ਪਿੱਛੇ ਤੋਂ ਆ ਰਹੀ ਰੇਲਗੱਡੀ ਦੀ ਆਵਾਜ਼ ਨਾ ਸੁਣਾਈ ਦਿੱਤੀ। ਜਿਸ ਕਾਰਨ ਉਹ ਟਰੇਨ ਹੇਠਾਂ ਗਿਆ ਤੇ ਉਸਦੀਆਂ ਲੱਤਾਾਂ ਟੁੱਟ ਗਈਆਂ। ਗੰਭੀਰ ਜ਼ਖਮੀ ਹੋਣ ਕਾਰਨ ਉਸਦੇ ਰੌਲਾ ਪਾਉਣ ਉੱਤੇ ਕਿਸੇ ਨੂੰ ਪਤਾ ਨਾ ਲੱਗਾ। ਫੇਰ ਕੁੱਝ ਦੇਰ ਬਾਅਦ ਉਸਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਦੋਂ ਤੇ ਕਿਸ ਥਾਂ ਉੱਤੇ ਹੈੱਡਫੋਨ ਦੀ ਵਰਤੋਂ ਕਰਨੀ ਹੈ, ਇਸਦਾ ਧਿਆਨ ਦੇਣ ਦੀ ਲੋੜ ਹੈ। ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੀ ਨਤੀਜੇ ਸਾਹਮਣੇ ਆ ਸਕਦੇ ਹਨ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Abohar, Accident, Smartphone, Train