Home /News /punjab /

ਤਲਵੰਡੀ ਸਾਬੋ 'ਚ ਫਾਇਰਿੰਗ, ਇੱਕ ਨੌਜਵਾਨ ਦੀ ਮੌਤ

ਤਲਵੰਡੀ ਸਾਬੋ 'ਚ ਫਾਇਰਿੰਗ, ਇੱਕ ਨੌਜਵਾਨ ਦੀ ਮੌਤ

Youtube Video

  • Share this:
    ਰਾਮਾ ਮੰਡੀ : ਤਲਵੰਡੀ ਸਾਬੋ ਦੇ ਰਾਮਾ ਮੰਡੀ ਵਿੱਚ ਪਾਣੀ ਦੇ ਕੈਂਪਰ ਨੂੰ ਲੈਕੇ ਫਾਇਰਿੰਗ ਹੋਈ। ਇਸ ਘਟਨਾ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਫਾਇਰਿੰਗ ਦੀ ਘਟਨਾ ਦਰਜੀ ਦੀ ਰਾਮਾ ਮੰਡੀ ਦੀ ਸੁਪਰ ਮਾਰਕੀਟ ਵਿੱਚ ਵਾਪਰੀ ਹੈ।  ਮ੍ਰਿਤਕ ਦੀ ਪਛਾਣ ਗੁਰਪ੍ਰੀਤ ਵਜੋਂ ਹੋਈ ਹੈ। ਮ੍ਰਿਤਕ ਗੁਰਪ੍ਰੀਤ ਦਰਜੀ ਦਾ ਕੰਮ ਕਰਦਾ ਸੀ। ਦੋਨੋਂ ਦੁਕਾਨਦਾਰਾਂ 'ਚ ਪਾਣੀ ਦੇ ਕੈਪਰ ਨੂੰ ਲੈ ਕੇ ਝਗੜਾ ਹੋਇਆ ਸੀ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਗੁਰਪ੍ਰੀਤ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ,  ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ।  

    ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
    Published by:Ashish Sharma
    First published:

    Tags: Firing, Punjab Police, Talwandi Sabo

    ਅਗਲੀ ਖਬਰ