Home /News /punjab /

ਗੁਜਰਾਤ ਵਿਧਾਨ ਸਭਾ ਨਤੀਜਿਆਂ ਨਾਲ ਆਮ ਆਦਮੀ ਪਾਰਟੀ ਬਣੀ ਰਾਸ਼ਟਰੀ ਰਾਜਨੀਤਿਕ ਪਾਰਟੀ

ਗੁਜਰਾਤ ਵਿਧਾਨ ਸਭਾ ਨਤੀਜਿਆਂ ਨਾਲ ਆਮ ਆਦਮੀ ਪਾਰਟੀ ਬਣੀ ਰਾਸ਼ਟਰੀ ਰਾਜਨੀਤਿਕ ਪਾਰਟੀ

ਗੁਜਰਾਤ ਵਿਧਾਨ ਸਭਾ ਨਤੀਜਿਆਂ ਨਾਲ ਆਮ ਆਦਮੀ ਪਾਰਟੀ ਬਣੀ ਰਾਸ਼ਟਰੀ ਰਾਜਨੀਤਿਕ ਪਾਰਟੀ (file photo)

ਗੁਜਰਾਤ ਵਿਧਾਨ ਸਭਾ ਨਤੀਜਿਆਂ ਨਾਲ ਆਮ ਆਦਮੀ ਪਾਰਟੀ ਬਣੀ ਰਾਸ਼ਟਰੀ ਰਾਜਨੀਤਿਕ ਪਾਰਟੀ (file photo)

...‘ਆਪ’ ਨੂੰ ਪਹਿਲੀ ਵਾਰ 'ਚ ਹੀ ਗੁਜਰਾਤ ਵਿੱਚ 40 ਲੱਖ ਤੋਂ ਵੱਧ ਵੋਟਾਂ ਮਿਲੀਆਂ- ਮਲਵਿੰਦਰ ਸਿੰਘ ਕੰਗ

  • Share this:

ਚੰਡੀਗੜ੍ਹ-  ਗੁਜਰਾਤ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਨੂੰ ਦੇਸੀ ਘਿਓ ਵਾਂਗ ਲੱਗੀਆਂ। ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਮੁਤਾਬਕ ਭਾਵੇਂ ਕਿ ਪਾਰਟੀ ਨੂੰ ਸਿਰਫ਼ 5 ਸੀਟਾਂ ਉਤੇ ਹੀ ਜਿੱਤ ਹਾਸਿਲ ਹੋ ਸਕੀ ਹੈ ਪ੍ਰੰਤੂ ਜੇਕਰ ਕੁੱਲ ਵੋਟ ਦੀ ਗੱਲ ਕਰੀਏ ਤਾਂ ਪਹਿਲੀ ਵਾਰ ਵਿੱਚ ਹੀ ਪਾਰਟੀ ਨੂੰ 40 ਲੱਖ ਤੋਂ ਵੱਧ ਵੋਟ ਹਾਸਿਲ ਹੋਈ ਹੈ। ਇਨ੍ਹਾਂ ਚੋਣਾਂ ਉਪਰੰਤ ਆਮ ਆਦਮੀ ਪਾਰਟੀ ਨੈਸ਼ਨਲ ਰਾਜਨੀਤਕ ਪਾਰਟੀ ਬਣ ਗਈ ਹੈ।

ਗੁਜਰਾਤ ਚੋਣ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਹੁਣ ਦੇਸ਼ ਦੀਆਂ ਰਾਸ਼ਟਰੀ ਸਿਆਸੀ ਪਾਰਟੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। ਗੁਜਰਾਤ ਵਿੱਚ ਪਹਿਲੀ ਵਾਰ ਚੋਣ ਲੜ ਰਹੀ ਆਮ ਆਦਮੀ ਪਾਰਟੀ ਨੂੰ ਲਗਭਗ 13% ਵੋਟਾਂ ਮਿਲੀਆਂ ਹਨ ਅਤੇ ਪਾਰਟੀ ਨੇ 5 ਸੀਟਾਂ 'ਤੇ ਜਿੱਤ ਹਾਸਲ ਕੀਤੀ।

ਪਾਰਟੀ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ 'ਆਪ' ਦੇ ਰਾਸ਼ਟਰੀ ਪਾਰਟੀ ਬਣਨ 'ਤੇ ਗੁਜਰਾਤ ਅਤੇ ਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ 'ਆਪ' ਦੇ ਸਾਰੇ ਵਰਕਰਾਂ ਨੂੰ ਵਧਾਈ ਦਿੱਤੀ। ਕੇਜਰੀਵਾਲ ਨੇ ਕਿਹਾ ਕਿ ਸਿਰਫ 10 ਸਾਲਾਂ 'ਚ ਕਿਸੇ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲਣਾ ਵੱਡੀ ਗੱਲ ਹੈ। ਕੰਮ ਦੀ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਦੇਸ਼ ਦੀ ਜਨਤਾ ਨੇ ਆਪਣੀ ਮਾਨਤਾ ਦੇ ਦਿੱਤੀ ਹੈ।


'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਆਪਣੇ ਟਵਿੱਟਰ 'ਤੇ ਲਿਖਿਆ ਕਿ ਆਮ ਆਦਮੀ ਪਾਰਟੀ ਦਾ ਸਿਆਸੀ ਸਫਰ ਸ਼ਾਨਦਾਰ ਰਿਹਾ ਹੈ। ਸਿਰਫ਼ 10 ਸਾਲਾਂ ਦੇ ਅੰਦਰ ਹੀ 'ਆਪ' ਨੇ ਦਿੱਲੀ ਅਤੇ ਪੰਜਾਬ 'ਚ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਅਤੇ ਹੁਣ ਗੁਜਰਾਤ 'ਚ ਪਹਿਲੀ ਵਾਰ 'ਚ ਹੀ ਪਾਰਟੀ ਨੂੰ 40 ਲੱਖ ਤੋਂ ਵੀ ਵੱਧ ਵੋਟਾਂ ਮਿਲੀਆਂ। ਦੇਸ਼ ਦੇ ਆਮ ਲੋਕਾਂ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਉਨ੍ਹਾਂ ਨੂੰ ਹੁਣ ਰਾਸ਼ਟਰੀ ਪੱਧਰ 'ਤੇ ਵੀ ਇੱਕ ਚੰਗਾ ਬਦਲ ਮਿਲ ਗਿਆ ਹੈ।

Published by:Ashish Sharma
First published:

Tags: AAP, AAP Punjab, Arvind Kejriwal, Gujarat, Gujarat Elections 2022