13 ਵਿਚੋਂ 12 ਸੀਟਾਂ ‘ਤੇ ਪੰਜਾਬੀਆਂ ਨੇ ਜ਼ਬਤ ਕਰਾਈ ਝਾੜੂ ਵਾਲਿਆਂ ਦੀ ਜ਼ਮਾਨਤ

News18 Punjab
Updated: May 23, 2019, 6:37 PM IST
13 ਵਿਚੋਂ 12 ਸੀਟਾਂ ‘ਤੇ ਪੰਜਾਬੀਆਂ ਨੇ ਜ਼ਬਤ ਕਰਾਈ ਝਾੜੂ ਵਾਲਿਆਂ ਦੀ ਜ਼ਮਾਨਤ

  • Share this:
ਅਮਨ ਬਰਾੜ

2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ 4 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਨੂੰ ਇਸ ਵਾਰ ਪੰਜਾਬ ਵਿਚ ਤਕੜਾ ਝਟਕਾ ਲੱਗਿਆ ਹੈ। ਆਪ ਦੇ 13 ਉਮੀਦਵਾਰਾਂ ਵਿਚੋਂ ਸਿਰਫ ਇੱਕ ਭਗਵੰਤ ਮਾਨ ਹੀ ਜਿੱਤ ਹਾਸਲ ਕਰ ਸਕਿਆ। ਪਾਰਟੀ ਪ੍ਰਧਾਨ ਭਗਵੰਤ ਮਾਨ ਨੇ 1 ਲੱਖ 10 ਹਜ਼ਾਰ ਦੇ ਫਰਕ ਨਾਲ ਜਿੱਤ ਹਾਸਲ ਕੀਤੀ, ਪਰ ਵੱਡੀ ਗੱਲ ਇਹ ਰਹੀ ਕਿ ਬਾਕੀ 12 ਸੀਟਾਂ ਉੱਤੇ ਆਪ ਦੇ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਤੇ ਭਗਵੰਤ ਮਾਨ ਤੋਂ ਇਲਾਵਾ ਸਿਰਫ 2 ਹੋਰ ਉਮੀਦਵਾਰਾਂ ਨੂੰ 1 ਲੱਖ ਤੋਂ ਵੱਧ ਵੋਟਾਂ ਪਈਆਂ।

ਬਠਿੰਡਾ ਤੋਂ ਬੀਬੀ ਬਲਜਿੰਦਰ ਕੌਰ ਨੂੰ 133728 ਵੋਟਾਂ ਪਈਆਂ ਪਰ ਜ਼ਮਾਨਤ ਬਚਾਉਣ ਲਈ 1 ਲੱਖ 75 ਹਜ਼ਾਰ ਵੋਟਾਂ ਦੀ ਲੋੜ ਸੀ। ਫ਼ਰੀਦਕੋਟ ਸੀਟ ਉੱਤੇ ਪ੍ਰੋ.ਸਾਧੂ ਸਿੰਘ ਨੂੰ 114610 ਵੋਟਾਂ ਪਈਆਂ ਪਰ ਜ਼ਮਾਨਤ ਬਚਾਉਣ ਲਈ ਉਨ੍ਹਾਂ ਨੂੰ 1 ਲੱਖ 45 ਹਜ਼ਾਰ ਵੋਟਾਂ ਦੀ ਲੋੜ ਸੀ। ਪਿਛਲੀ ਵਾਰ ਜਿੱਤੀ ਫ਼ਤਿਹਗੜ੍ਹ ਸੀਟ ਉੱਤੇ ਆਪ ਦੇ ਬਨਦੀਪ ਦੂੱਲੋ ਨੂੰ 65810 ਵੋਟਾਂ ਪਈਆਂ। ਪਟਿਆਲਾ ਸੀਟ ਉੱਤੇ ਪਾਰਟੀ ਉਮੀਦਵਾਰ ਨੂੰ ਸਿਰਫ 56620 ਵੋਟਾਂ ਮਿਲੀਆਂ।
ਲੁਧਿਆਣਾ ਤੋਂ ਆਪ ਉਮੀਦਵਾਰ ਨੂੰ 15794 ਵੋਟ ਪਏ। ਗੁਰਦਾਸਪੁਰ ਵਿਚ 27257 ਤੇ ਫ਼ਿਰੋਜ਼ਪੁਰ ਵਿਚ 31240 ਵੋਟਾਂ ਹੀ ਆਪ ਦੇ ਹੱਕ ਵਿਚ ਪਈਆਂ ਤੇ ਇਨ੍ਹਾਂ ਸੀਟਾਂ ਉੱਤੇ ਵੀ ਪਾਰਟੀ ਜ਼ਮਾਨਤ ਨਹੀਂ ਬਚਾ ਸਕੀ। ਹੁਸ਼ਿਆਰਪੁਰ, ਜਲੰਧਰ, ਅਨੰਦਪੁਰ ਸਾਹਿਬ, ਅੰਮ੍ਰਿਤਸਰ ਸੀਟਾਂ ਉੱਤੇ ਵੀ ਆਪ ਦੀ ਜ਼ਮਾਨਤ ਜ਼ਬਤ ਹੋਈ।
First published: May 23, 2019
ਹੋਰ ਪੜ੍ਹੋ
ਅਗਲੀ ਖ਼ਬਰ