'ਆਪ' ਵਿਧਾਇਕ ਅਮਨ ਅਰੋੜਾ ਦੇ ਹਵਾਈ ਤੀਰ! ਸੋਸ਼ਲ ਮੀਡੀਆ ਉਤੇ ਉਡਿਆ ਮਜ਼ਾਕ...

News18 Punjabi | News18 Punjab
Updated: November 30, 2019, 1:04 PM IST
'ਆਪ' ਵਿਧਾਇਕ ਅਮਨ ਅਰੋੜਾ ਦੇ ਹਵਾਈ ਤੀਰ! ਸੋਸ਼ਲ ਮੀਡੀਆ ਉਤੇ ਉਡਿਆ ਮਜ਼ਾਕ...
'ਆਪ' ਵਿਧਾਇਕ ਅਮਨ ਅਰੋੜਾ ਦੇ ਹਵਾਈ ਤੀਰ! ਸੋਸ਼ਲ ਮੀਡੀਆ ਉਤੇ ਉਡਿਆ ਮਜ਼ਾਕ...

  • Share this:
ਆਮ ਆਦਮੀ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਸਮੇਤ ਕਾਂਗਰਸੀ ਦੇ ਬਾਗੀ ਵਿਧਾਇਕਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਆਪ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਕਾਂਗਰਸੀ ਦੇ ਵੱਡੀ ਗਿਣਤੀ ਵਿਧਾਇਕ ਬਾਗੀ ਹੋ ਗਏ ਹਨ। ਹਾਲਾਂਕਿ ਅਰੋੜਾ ਦੇ ਦਾਅਵੇ ਦਾ ਮਜ਼ਾਕ ਵੀ ਉਡ ਰਿਹਾ ਹੈ ਕਿਉਂਕਿ ਆਪ  ਦੇ ਜਿਆਦਾਤਰ ਵਿਧਾਇਕ ਪਾਰਟੀ ਦੇ ਆਖੇ ਵਿਚ ਨਹੀਂ ਹਨ। ਇਸ ਲਈ ਇਸ ਦਾਅਵੇ ਨੂੰ ਹਵਾਈ ਤੀਰ ਵਜੋਂ ਹੀ ਲਿਆ ਜਾ ਰਿਹਾ ਹੈ।

ਦੱਸ ਦਦੀਏ ਕਿ ਅਰੋੜਾ ਨੇ ਇਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ 19 ਵਿਧਾਇਕ ਉਨ੍ਹਾਂ ਕੋਲ ਹਨ ਤੇ ਕਾਂਗਰਸ ਦੇ 40 ਵਿਧਾਇਕ ਉਨ੍ਹਾਂ ਦਾ ਸਾਥ ਦੇਣ। ਉਨ੍ਹਾਂ 'ਪੰਜਾਬੀ ਟ੍ਰਿਬਿਊਨ' ਵਿਚ ਲੱਗੀ ਖਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਾਂਗਰਸ ਨੇ 40 ਵਿਧਾਇਕ ਕੈਪਟਨ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਅਜਿਹੀ ਰਣਨੀਤੀ ਬਣਾ ਰਹੇ ਹਨ।
Loading...
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੌਜੂਦਾ ਹਾਲਾਤ ਤੋਂ ਬਾਹਰ ਕੱਢਣ ਦਾ ਇਹ ਢੁਕਵਾਂ ਮੌਕਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਆਪਣੇ ਜਿਲ੍ਹੇ ਪਟਿਆਲਾ ਤੋਂ 4 ਵਿਧਾਇਕ ਬਾਗੀ ਹੋ ਗਏ ਹਨ ਤੇ ਵੱਡੀ ਗਿਣਤੀ ਕਾਂਗਰਸੀ ਵਿਧਾਇਕਾਂ ਨੇ ਉਨ੍ਹਾਂ ਦੇ ਸਾਥ ਦੇਣ ਦਾ ਐਲਾਨ ਕੀਤਾ ਹੈ। ਇਸ ਲਈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਨਵਜੋਤ ਸਿੰਘ ਸਿੱਧੂ ਨੂੰ ਸਮੇਤ ਸਾਰੇ ਵਿਧਾਇਕ ਉਨ੍ਹਾਂ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਕਾਂਗਰਸ ਦੇ 40 ਵਿਧਾਇਕਾਂ ਨੇ ਪਟਿਆਲਾ ਦੇ ਬਾਗੀ ਵਿਧਾਇਕਾਂ ਦੇ ਕਦਮ ਨੂੰ ਸਹੀ ਕਰਾਰ ਦਿੰਦਿਆਂ ਉਨ੍ਹਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਹੈ।
First published: November 30, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...