ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਪੰਜਾਬ ਦਾ ਅਤੇ ਪੰਜਾਬੀ ਹੋਵੇਗਾ : ਭਗਵੰਤ ਮਾਨ

News18 Punjabi | News18 Punjab
Updated: April 13, 2021, 1:32 PM IST
share image
ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਪੰਜਾਬ ਦਾ ਅਤੇ ਪੰਜਾਬੀ ਹੋਵੇਗਾ : ਭਗਵੰਤ ਮਾਨ
ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਪੰਜਾਬ ਦਾ ਅਤੇ ਪੰਜਾਬੀ ਹੋਵੇਗਾ : ਭਗਵੰਤ ਮਾਨ

ਜੇਕਰ ਸਿੱਧੂ ਪਾਰਟੀ ਵਿਚ ਆਉਣ ਅਤੇ ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਤਾਂ ਨਹੀਂ ਕੋਈ ਇਤਰਾਜ਼-  ਭਗਵੰਤ ਮਾਨ

  • Share this:
  • Facebook share img
  • Twitter share img
  • Linkedin share img
ਅਵਤਾਰ ਸਿੰਘ ਕੰਬੋਜ਼

ਰੂਪਨਗਰ-  ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਦਾ ਹੋਵੇਗਾ ਅਤੇ ਪੰਜਾਬੀ ਹੋਵੇਗਾ । ਇਹ ਗੱਲ ਆਪ ਦੇ ਨੇਤਾ ਭਗਵੰਤ ਮਾਨ ਨੇ ਕਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿਧੂ ਪਾਰਟੀ ਵਿੱਚ ਆਉਂਦੇ ਹਨ ਅਤੇ ਪਾਰਟੀ ਉਨ੍ਹਾ ਨੂੰ ਮੁੱਖ ਮੰਤਰੀ ਚੇਹਰਾ ਬਣਾਉਣ ਦਾ ਫੈਸਲਾ ਕਰਦੀ ਹੈ ਤਾਂ ਸਿੱਧੂ ਤੇ ਵੀ ਉਨ੍ਹਾਂ ਨੂੰ ਕੋਈ ਐਤਰਾਜ਼ ਨਹੀਂ ਹੋਵੇਗਾ।ਆਪ ਨੇਤਾ ਭਗਵੰਤ ਮਾਨ ਅਤੇ ਆਪ ਜੀ ਹੋਰ ਲੀਡਰਸ਼ਿਪ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮੌਕੇ ਮੱਥਾ ਟੇਕਣ ਜਾ ਰਹੇ ਸਨ। ਇਸ ਮੌਕੇ ਉਹ ਨਾਸ਼ਤਾ ਕਰਨ ਲਈ ਰੂਪਨਗਰ ਦੇ ਨਜ਼ਦੀਕ ਪਿੰਡ ਬਹਿਰਾਮਪੁਰ ਵਿਖੇ ਆਪ ਨੇਤਾ ਨਰਿੰਦਰ ਸਿੰਘ ਸ਼ੇਰਗਿੱਲ ਦੇ ਫਾਰਮ ਹਾਊਸ ਤੇ ਰੁਕੇ ਸਨ। ਅਕਾਲੀ ਦਲ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਕੋਲ ਕੋਈ ਨੇਤਾ ਮੁੱਖ ਮੰਤਰੀ ਦੇ ਚਿਹਰੇ ਲਈ ਪ੍ਰਸਤਾਵ ਰੱਖਣ ਵਾਲਾ ਵੀ ਨਹੀਂ ਹੈ ਅਤੇ ਇਸੇ ਲਈ ਸੁਖਬੀਰ ਬਾਦਲ ਨੇ ਖੁਦ ਆਪਣੇ ਆਪ ਆਪਣਾ ਮੁੱਖ-ਮੰਤਰੀ ਚਿਹਰਾ ਐਲਾਨ ਕੀਤਾ ਹੈ।

ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਕਾਂਗਰਸ ਪਾਰਟੀ ਤੇ ਵਰ੍ਹੇ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਜਾਣ-ਬੁੱਝ ਕੇ ਬਰਗਾੜੀ ਦੇ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਚੀਮਾ ਨੇ ਕਿਹਾ ਕਿ ਪਹਿਲਾ 2002 ਤੋਂ 2007 ਕੈਪਟਨ ਸਰਕਾਰ ਵੇਲੇ ਬਾਦਲਾਂ ਦੇ ਸਾਰੇ ਕੇਸਾਂ ਦੇ ਗਵਾਹ ਮੁੱਕਰ ਗਏ ਸਨ, ਫਿਰ 2007 ਤੋਂ 2017 ਅਕਾਲੀ ਸਰਕਾਰ ਵੇਲੇ ਕੈਪਟਨ ਤੇ ਦਰਜ ਸਾਰੇ ਕੇਸ ਕੈਂਸਲ ਕੀਤੇ ਗਏ,ਅਤੇ ਹੁਣ ਫਿਰ ਕੈਪਟਨ ਸਰਕਾਰ ਵੇਲੇ ਸਿੱਟ ਰਿਪੋਰਟ ਖਾਰਜ ਕੀਤੀ ਗਈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
Published by: Ashish Sharma
First published: April 13, 2021, 1:05 PM IST
ਹੋਰ ਪੜ੍ਹੋ
ਅਗਲੀ ਖ਼ਬਰ