
ਆਪ ਦੇ ਵਰਕਰ 'ਤੇ ਹੋਇਆ ਹਮਲਾ, ਗੰਭੀਰ ਰੂਪ 'ਚ ਜਖਮੀ ਸਿਵਲ ਹਸਪਤਾਲ 'ਚ ਦਾਖਲ
ਕਪੂਰਥਲਾ : ਫਗਵਾੜਾ ਸ਼ਹਿਰ ਦੇ ਨਜਦੀਕ ਪਿੰਡ ਖਲਿਆਣ ਦੇ ਵਾਸੀ ਸੰਤੋਖ ਸਿੰਘ ਨੇ ਇੰਦਰਜੀਤ ਸਿੰਘ ਖਲਿਆਣ ਅਤੇ ਉਸ ਦੇ ਪੁੱਤਰ ਉਪਰ ਆਪਣੇ ਸਾਥੀਆਂ ਹਮਲਾ ਕਰਕੇ ਗੰਭੀਰ ਰੂਪ ਵਿੱਚ ਜਖਮੀ ਕਰਨ ਤੇ ਉਸ ਦੀ ਬੱਸ ਦੇ ਸ਼ੀਸ਼ੇ ਭੰਨਣ ਤੇ ਗੰਭੀਰ ਦੋਸ਼ ਲਗਾਏ ਹਨ। ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਪੀੜਤ ਸੰਤੋਖ ਸਿੰਘ ਨੇ ਦੱਸਿਆ ਕਿ ਉਹ ਜਦੋਂ ਕੈਂਬਰੇਜ ਸਕੂਲ ਦੀ ਬੱਸ ਲੈ ਕੇ ਸਵੇਰੇ 6 ਵਜੇ ਤੇ ਕਰੀਬ ਬੱਚਿਆਂ ਨੂੰ ਲੈਣ ਲਈ ਜਾ ਰਿਹਾ ਸੀ ਤਾਂ ਨਰੂੜ ਨਜਦੀਕ ਇੰਦਰਜੀਤ ਸਿੰਘ ਖਲਿਆਣ ਦੇ ਬੇਟੇ ਨੇ ਉਸ ਦੀ ਬਸ ਨੂੰ ਰੋਕ ਕੇ ਆਪਣੇ ਸਾਥੀਆਂ ਨਾਲ ਬੂਰੀ ਤਰਾਂ ਨਾਲ ਮਾਰਕੁੱਟ ਕੀਤੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਸ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ।
ਉਨਾਂ ਦੱਸਿਆ ਕਿ ਉਸ ਉਪਰ ਇਹ ਹਮਲਾ ਬੀਤੇ ਦਿਨੀ ਪਿੰਡ ਵਿਖੇ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਤੋਂ ਬਾਅਦ ਹੋਈ ਲੜਾਈ ਕਾਰਨ ਰੰਜਿਸ਼ ਦੇ ਚੱਲਦਿਆ ਕੀਤਾ ਗਿਆ ਹੈ। ਜਿਸ ਬਾਰੇ ਉਨਾਂ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
ਉਧਰ ਪੀੜਤ ਸੰਤੋਖ ਸਿੰਘ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਸਿਰ ਵਿੱਚ ਸੱਟ ਲੱਗਣ ਦੇ ਚੱਲਦਿਆ ਜਲੰਧਰ ਵਿਖੇ ਰੈਫਰ ਕਰ ਦਿੱਤਾ। ਉਧਰ ਆਮ ਆਦਮੀ ਪਾਰਟੀ ਦੇ ਆਗੂ ਸਾਬਕਾ ਪ੍ਰਿੰਸੀਪਲ ਨਿਰਮਲ ਸਿੰਘ ਸੰਤੋਸ਼ ਕੁਮਾਰ ਗੋਗੀ ਅਤੇ ਹੋਰ ਪਾਰਟੀ ਵਰਕਰ ਵੀ ਸਿਵਲ ਹਸਪਤਾਲ ਫਗਵਾੜਾ ਵਿਖੇ ਪਹੁੰਚੇ।
ਇਸ ਮੋਕੇ ਸਾਬਕਾ ਪ੍ਰਿੰਸੀਪਲ ਨਿਰਮਲ ਸਿੰਘ ਨੇ ਕਿਹਾ ਕਿ ਇਹ ਹਮਲਾ ਆਮ ਆਦਮੀ ਪਾਰਟੀ ਦੇ ਵਰਕਰ ਸੰਤੋਖ ਸਿੰਘ ਉਪਰ ਸ਼ਰਾਰਤੀ ਅਨਸਰਾਂ ਵੱਲੋਂ ਜਾਨ ਤੋਂ ਮਾਰਨ ਦੀ ਨੀਅਤ ਨਾਲ ਕੀਤਾ ਗਿਆ ਹੈ ਜੋ ਕਿ ਕਾਫੀ ਨਿੰਦਣਯੋਗ ਹੈ। ਉਨਾਂ ਪੁਲਿਸ ਤੇ ਦੋਸ਼ ਲਗਾਉਦੇ ਹੋਏ ਆਖਿਆ ਕਿ 2 ਘੰਟੇ ਤੋਂ ਉਨਾਂ ਨੇ ਪੁਲਿਸ ਨੂੰ ਫੋਨ ਤੇ ਇਤਲਾਹ ਦਿਤੀ ਸੀ ਪਰ ਅਜੇ ਤੱਕ ਕੋਈ ਵੀ ਪੁਲਿਸ ਦਾ ਅਧਿਕਾਰੀ ਹਸਪਤਾਲ ਵਿਖੇ ਨਹੀ ਪਹੁੰਚਿਆ। ਉਨਾਂ ਕਿਹਾ ਕਿ ਇਹੋ ਜਿਹੇ ਸ਼ਰਾਰਤੀ ਅਨਸਰਾਂ ਉਪਰ ਫਗਵਾੜਾ ਪੁਲਿਸ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ।
ਉਧਰ ਇਸ ਸਬੰਧੀ ਜਦੋਂ ਦੂਜੇ ਪਾਸੇ ਇੰਦਰਜੀਤ ਸਿੰਘ ਖਲਿਆਣ ਨਾਲ ਗੱਲ ਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਦੇ ਚੌਕੀਦਾਰ ਨਹੀਂ ਲੱਗੇ ਜੋ ਹਰ ਇੱਕ ਦੀ ਰਖਵਾਲੀ ਕਰਨ, ਉਹਨਾਂ ਨੇ ਦੱਸਿਆ ਕਿ ਉਹ ਤਾਂ ਖੁਦ ਪੁਲਿਸ ਨੂੰ ਕਹਿ ਚੁੱਕੇ ਹਨ ਕਿ ਉਹਨਾਂ ਦੀ ਜਾਣ ਨੂੰ ਖਤਰਾ ਹੈ, ਇਸ ਦੇ ਨਾਲ ਹੀ ਇੰਦਰਜੀਤ ਸਿੰਘ ਖਲਿਆਣ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰੇ ਜੇ ਉਹ ਦੋਸ਼ੀ ਪਾਏ ਜਾਣ ਤਾਂ ਕਾਰਵਾਈ ਕਰ ਦੇਣ ਨਹੀਂ ਤਾਂ 182 ਦੀ ਕਾਰਵਾਈ ਉਹ ਬਾਕੀਆਂ ਤੇ ਕਰਵਾਉਣਗੇ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।